ਆਈ ਤਾਜ਼ਾ ਵੱਡੀ ਖਬਰ
ਗਰਮੀ ਦੇ ਮੌਸਮ ਵਿੱਚ ਜਿੱਥੇ ਲੋਕਾਂ ਵੱਲੋਂ ਬਿਜਲੀ ਤੋਂ ਬਿਨਾ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ। ਉਥੇ ਹੀ ਬਿਜਲੀ ਤੇ ਲੱਗਣ ਵਾਲੇ ਕੱਟ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਕਰ ਦਿੰਦੇ ਹਨ। ਪੰਜਾਬ ਵਿੱਚ ਪਹਿਲਾਂ ਹੀ ਬਰਸਾਤ ਕਾਰਨ ਕੋਲੇ ਦੀ ਕਮੀ ਹੋਣ ਤੇ ਬਿਜਲੀ ਪਲਾਂਟਾਂ ਵਿੱਚ ਭਾਰੀ ਬਿਜਲੀ ਦੀ ਮੁਸ਼ਕਿਲ ਆਈ ਹੋਈ ਹੈ। ਜਿਸ ਕਾਰਨ ਲੋਕਾਂ ਨੂੰ ਬਿਜਲੀ ਦੀ ਸਪਲਾਈ ਵਿੱਚ ਮੁਸ਼ਕਲ ਹੋ ਰਹੀ ਹੈ। ਇੱਥੇ ਹੀ ਬਿਜਲੀ ਵਿਭਾਗ ਵੱਲੋਂ ਕਈ ਕਾਰਨਾਂ ਦੇ ਚਲਦੇ ਹੋਏ ਲੋਕਾਂ ਨੂੰ ਸਪਲਾਈ ਦਿੱਤੀ ਜਾਣ ਵਾਲੀ ਬਿਜਲੀ ਵਿੱਚ ਵੀ ਰੋਕ ਲਗਾ ਦਿਤੀ ਜਾਂਦੀ ਹੈ।
ਜਿਸ ਕਾਰਨ ਬਹੁਤ ਸਾਰੇ ਘਰਾਂ ਵਿੱਚ ਅਤੇ ਉਦਯੋਗਾਂ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੇਸ਼ ਆ ਜਾਂਦੀਆਂ ਹਨ। ਕਿਉਂਕਿ ਅੱਜ ਦੇ ਸਮੇਂ ਵਿੱਚ ਬਿਜਲੀ ਹਰ ਇੱਕ ਇਨਸਾਨ ਲਈ ਮੁੱਢਲੀ ਜ਼ਰੂਰਤ ਬਣ ਚੁੱਕੀ ਹੈ। ਹੁਣ ਇਹਨਾਂ ਇਲਾਕਿਆਂ ਚ ਸਵੇਰੇ 10 ਵਜੇ ਤੋਂ ਏਨੇ ਘੰਟਿਆਂ ਲਈ ਬਿਜਲੀ ਬੰਦ ਰਹਿਣ ਸਬੰਧੀ ਜਾਣਕਾਰੀ ਸਾਹਮਣੇ ਆਈ ਹੈ। ਬਿਜਲੀ ਵਿਭਾਗ ਵੱਲੋਂ ਕਈ ਵਾਰ ਮੁਰੰਮਤ ਦੀ ਜ਼ਰੂਰਤ ਹੋਣ ਤੇ ਕਈ ਇਲਾਕਿਆਂ ਨੂੰ ਦਿੱਤੀ ਜਾਂਦੀ ਬਿਜਲੀ ਦੀ ਸਪਲਾਈ ਨੂੰ ਪ੍ਰਭਾਵਤ ਹੋਣਾ ਪੈਂਦਾ ਹੈ।
ਜਿਸ ਬਾਰੇ ਪਹਿਲਾਂ ਹੀ ਅਧਿਕਾਰੀਆਂ ਵੱਲੋਂ ਉਨ੍ਹਾਂ ਖੇਤਰਾਂ ਨੂੰ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਤਾਂ ਜੋ ਉਹ ਲੋਕੀ ਆਪਣਾ ਇੰਤਜ਼ਾਮ ਕਰ ਸਕਣ। ਹੁਣ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼ੰਭੂ ਨੇੜਲੇ ਇਲਾਕੇ ‘ਚ ਬਿਜਲੀ ਬੋਰਡ ਵੱਲੋਂ ਬਿਜਲੀ ਦੀ ਤਾਰਾਂ ਦੀ ਮੁਰੰਮਤ ਹੋਣ ਹੁਣ ਤੇ 9 ਸਤੰਬਰ ਦਿਨ ਵੀਰਵਾਰ ਨੂੰ ਬਿਜਲੀ ਦੀ ਸਪਲਾਈ ਬੰਦ ਕੀਤੀ ਜਾ ਰਹੀ ਹੈ। ਜਿਸ ਕਾਰਨ ਕਈ ਖੇਤਰ ਪ੍ਰਭਾਵਤ ਹੋਣਗੇ, ਜਿਨ੍ਹਾਂ ਵਿੱਚ ਮਦਨਪੁਰ, ਚਲਹੇੜੀ, ਪਿੰਡ ਚਮਾਰੂ,ਪਿੰਡ ਮਹਿਤਾਬਗੜ੍ਹ, ਅਤੇ ਅੰਬਾਲਾ ਰੋਡ ਕੋਲਡ ਸਟੋਰ ਸਮੇਤ ਨੇੜਲੇ ਇਲਾਕੇ ਸ਼ਾਮਲ ਹਨ।
66 ਕੇਵੀ ਫੋਕਲ ਪੁਆਇੰਟ ਤੋਂ ਚਲਦੇ 11ਕੇਵੀ ਅੰਬਾਲਾ ਰੋਡ ‘ਤੇ ਯੂਪੀਐੱਸ ਫੀਡਰ ਦਾ ਜ਼ਰੂਰੀ ਕੰਮ ਹੋਣ ਤੇ 9 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤਕ ਬਿਜਲੀ ਦੀ ਸਪਲਾਈ ਬੰਦ ਰਹੇਗੀ। ਬਿਜਲੀ ਬੰਦ ਕੀਤੇ ਜਾਣ ਬਾਰੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਤਾਂ ਜੋ ਇਨ੍ਹਾਂ ਖੇਤਰਾਂ ਦੇ ਲੋਕ ਇਸ ਬਿਜਲੀ ਬੰਦ ਹੋਣ ਕਾਰਨ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਦਾ ਹੱਲ ਪਹਿਲਾਂ ਹੀ ਕਰ ਸਕਣ।
Previous Postਇਥੇ ਆਇਆ 7.0 ਦੀ ਤੀਬਰਤਾ ਦਾ ਵੱਡਾ ਭੂਚਾਲ ਮਚੀ ਹਾਹਾਕਾਰ- ਪੈ ਗਿਆ ਇਹ ਵੱਡਾ ਖਤਰਾ
Next Postਸਿਧਾਰਥ ਨੇ ਮਰਨ ਤੋਂ 6 ਦਿਨ ਪਹਿਲਾਂ ਕੀਤਾ ਸੀ ਇਹ ਨੇਕ ਕੰਮ – ਸਾਰੇ ਪਾਸੇ ਹੋ ਰਹੀ ਚਰਚਾ