ਸਾਵਧਾਨ : ਇਸ ਦੇਸ਼ ਨੇ ਭਾਰਤ ਤੋਂ ਆਏ ਪ੍ਰੀਵਾਰ ਨੂੰ ਇਸ ਕਾਰਨ ਮੋੜਿਆ ਵਾਪਿਸ ਇੰਡੀਆ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਚੀਨ ਤੋਂ ਸ਼ੁਰੂ ਹੋਈ ਕਰੋਨਾ ਅਜਿਹੀ ਬੀਮਾਰੀ ਬਣ ਗਈ ਹੈ ਜਿਸ ਨੇ ਸਾਰੀ ਦੁਨੀਆਂ ਵਿੱਚ ਤਬਾਹੀ ਮਚਾ ਦਿੱਤੀ ਹੈ। ਇਸ ਕਰੋਨਾ ਨੇ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਨੂੰ ਗੁਆ ਦਿੱਤਾ ਹੈ। ਜਿਨ੍ਹਾਂ ਦੀ ਕਮੀ ਉਨ੍ਹਾਂ ਦੇ ਪਰਿਵਾਰਾਂ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਕੋਰੋਨਾ ਕਾਰਨ ਬਹੁਤ ਸਾਰੇ ਬੱਚੇ ਆਪਣੇ ਮਾਪਿਆਂ ਤੋਂ ਵੀ ਦੂਰ ਹੋ ਗਏ ਹਨ। ਜਿੱਥੇ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਵੈਕਸੀਨ ਦੀ ਵਰਤੋਂ ਸ਼ੁਰੂ ਕਰ ਦਿੱਤੀ ਗਈ ਹੈ। ਉਥੇ ਹੀ ਕਰੋਨਾ ਕੇਸਾਂ ਵਿੱਚ ਆਈ ਤੇਜ਼ੀ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਦੀਆਂ ਸਾਰੀਆਂ ਸਰਕਾਰਾਂ ਵੱਲੋਂ ਵੱਖ ਵੱਖ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਜਿਸ ਨਾਲ ਉਹ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਸੁਰੱਖਿਅਤ ਰੱਖ ਸਕੇ।

ਇਸ ਦੇਸ਼ ਨੇ ਭਾਰਤ ਤੋਂ ਆਏ ਪਰਿਵਾਰ ਨੂੰ ਇਸ ਕਾਰਨ ਮੋੜਿਆ ਵਾਪਸ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਆਸਟਰੇਲੀਆ ਦੇ ਵਿਚ ਜਿਥੇ ਪਿਛਲੇ ਸਾਲ ਮਾਰਚ ਤੋਂ ਹੀ ਕਰੋਨਾ ਨੂੰ ਦੇਖਦੇ ਹੋਏ ਕੌਮਾਂਤਰੀ ਉਡਾਨਾਂ ਉਪਰ ਪਾਬੰਦੀ ਲਗਾਈ ਗਈ ਹੈ। ਉਥੇ ਹੀ ਹੁਣ ਫਿਰ ਭਾਰਤ ਵਿਚ ਵੱਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਉਡਾਨਾਂ ਨੂੰ ਰੋਕ ਦਿੱਤਾ ਗਿਆ ਹੈ। ਅਜਿਹੇ ਵਿਚ ਇਕ ਮੈਲਬੋਰਨ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਭਾਰਤੀ ਪਰਿਵਾਰ ਨੂੰ ਹਵਾਈ ਅੱਡੇ ਤੋਂ ਵਾਪਸ ਮੋੜ ਦਿੱਤਾ ਗਿਆ ਹੈ। ਪਿਛਲੇ ਕੁਝ ਸਮੇਂ ਤੋਂ ਇਕ ਭਾਰਤੀ ਪਰਿਵਾਰ ਅਸਟ੍ਰੇਲੀਆ ਵਿੱਚ ਰਹਿ ਰਿਹਾ ਹੈ ਜਿਸ ਵਿੱਚ ਆਸ਼ੀਸ਼ ਕੁਮਾਰ ਉਨ੍ਹਾਂ ਦੀ ਪਤਨੀ ਅਤੇ ਦੋ ਧੀਆਂ ਮੈਲਬੌਰਨ ਵਿੱਚ ਰਹਿ ਰਹੀਆਂ ਹਨ।

ਅਸ਼ੀਸ਼ ਦੇ ਪਿਤਾ ਭਾਰਤ ਵਿੱਚ ਬਿਮਾਰ ਹੋਣ ਕਾਰਨ ਆਸ਼ੀਸ਼ ਵੱਲੋਂ ਹੈਦਰਾਬਾਦ, ਭਾਰਤ ਆਉਣ ਲਈ ਆਪਣੀ ਨੌਕਰੀ ਵੀ ਛੱਡ ਦਿੱਤੀ ,ਅਤੇ ਆਪਣਾ ਘਰ ,ਗੱਡੀ ਤੇ ਸਾਰਾ ਸਮਾਨ ਵੀ ਵੇਚ ਦਿੱਤਾ ਗਿਆ। ਜਿਸ ਵੱਲੋਂ ਐਮਰਜੰਸੀ ਇੰਡੀਆ ਆਉਣ ਦੀ ਖਾਤਰ ਢਾਈ ਲੱਖ ਰੁਪਏ ਵਿੱਚ ਟਿਕਟ ਲੈ ਲਏ ਗਏ। ਕਿਉਂਕਿ ਆਸ਼ੀਸ਼ ਅਤੇ ਪਿਤਾ ਭਾਰਤ ਵਿੱਚ ਇਕੱਲੇ ਹਨ ਅਤੇ ਉਨ੍ਹਾਂ ਦੀਆਂ ਦੋ ਭੈਣਾਂ ਅਮਰੀਕਾ ਵਿਚ ਸੈਟਲ ਹਨ। ਇਸ ਲਈ ਉਹ ਆਪਣੇ ਪਿਤਾ ਜੀ ਕੋਲ ਜਾ ਰਹੇ ਸਨ। ਜਦੋਂ ਅਸੀ ਆਪਣੀ ਪਤਨੀ ਅਤੇ ਦੋ ਧੀਆਂ ਦੇ ਨਾਲ ਮੈਲਬੋਰਨ ਹਵਾਈ ਅੱਡੇ ਉੱਪਰ ਪਹੁੰਚੇ ਤਾਂ ਉਨ੍ਹਾਂ ਉੱਪਰ ਕਰੋਨਾ ਦੇ ਭਾਰਤੀ ਵੈਰੀਐਂਟ ਦੀ ਗਾਜ ਡਿੱਗ ਪਈ।

ਕਿਉਂਕਿ ਉਹ ਸਾਰੇ ਏਅਰਪੋਰਟ ਪਹੁੰਚੇ ਤਾਂ ਉਥੇ ਉਨ੍ਹਾਂ ਸਾਰਿਆਂ ਨੂੰ ਰਾਤ 9 ਵਜੇ ਚੈਕ ਇਨ ਕਰਨ ਪਹੁੰਚੇ ਤਾਂ ਏਅਰਲਾਈਨ ਸਟਾਫ ਵੱਲੋਂ ਆਗਿਆ ਨਹੀਂ ਦਿੱਤੀ ਗਈ। ਉੱਥੇ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਕਾਰਨ ਉਹ ਪਰਵਾਰ ਪਲਾਂ ਵਿਚ ਹੀ ਸੜਕ ਤੇ ਆ ਗਿਆ। ਕਿਉਂਕਿ ਕਰੋਨਾ ਕਰਨ ਆਸਟਰੇਲੀਆ ਸਰਕਾਰ ਵੱਲੋਂ ਭਾਰਤ ਜਾਣ ਵਾਲੇ ਲੋਕਾਂ ਖਿਲਾਫ ਪਾਬੰਦੀ ਲਗਾਈ ਗਈ ਹੈ। ਉਹ ਵਿਅਕਤੀ ਹੀ ਭਾਰਤ ਜਾ ਸਕਦੇ ਹਨ ਜਿਨ੍ਹਾਂ ਨੇ ਭਾਰਤ ਵਿੱਚ ਆਪਣਾ ਇਲਾਜ ਕਰਵਾਉਣਾ ਹੋਵੇ, ਆਸਟ੍ਰੇਲੀਆ ,ਜਾ ਭਾਰਤ ਦੀ ਸਹਾਇਤਾ ਕਰ ਰਹੇ ਹੋਣ।