ਆਈ ਤਾਜਾ ਵੱਡੀ ਖਬਰ
ਸਰਕਾਰ ਵੱਲੋਂ ਸਮੇਂ ਸਮੇਂ ਤੇ ਲੋਕਾਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ , ਬਹੁਤ ਸਾਰੇ ਬਦਲਾਅ ਕੀਤੇ ਜਾ ਰਹੇ ਹਨ। ਇਨਸਾਨ ਇਕ ਜਗ੍ਹਾ ਤੋਂ ਦੂਜੀ ਥਾਂ ਪਹੁੰਚਣ ਲਈ ਸਫ਼ਰ ਤੈਅ ਕਰਦਾ ਹੈ, ਜਿਸ ਲਈ ਉਸ ਨੂੰ ਵਾਹਨ ਦਾ ਇਸਤੇਮਾਲ ਕਰਨਾ ਪੈਂਦਾ ਹੈ। ਇਸ ਵਾਹਨ ਤੇ ਹੀ ਆਉਣ ਜਾਣ ਸਮੇਂ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਈ ਵਾਰ ਕਰਨਾ ਪੈਂਦਾ ਹੈ। ਸਰਕਾਰ ਵੱਲੋਂ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਬਹੁਤ ਸਾਰੇ ਆਦੇਸ਼ ਲਾਗੂ ਕੀਤੇ ਜਾਂਦੇ ਹਨ, ਤਾਂ ਜੋ ਇਨਸਾਨ ਦੀ ਸੁਰੱਖਿਆ ਨੂੰ ਕਾਇਮ ਰੱਖਿਆ ਜਾ ਸਕੇ। ਸਰਕਾਰ ਵੱਲੋਂ ਲੋਕਾਂ ਨੂੰ ਗੱਡੀ ਚਲਾਉਣ ਸਬੰਧੀ ਬਹੁਤ ਸਾਰੀਆਂ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਹਨ।
ਜਿਨ੍ਹਾਂ ਦੀ ਪਾਲਣਾ ਕਰਨ ਨਾਲ ਇਨਸਾਨੀ ਜ਼ਿੰਦਗੀ ਸੁਰੱਖਿਅਤ ਰਹਿ ਸਕਦੀ ਹੈ। ਹੁਣ ਸਰਕਾਰ ਵੱਲੋਂ ਇਕ ਹੋਰ ਐਲਾਨ ਕਰ ਦਿੱਤਾ ਗਿਆ ਹੈ ਜਿਸ ਨਾਲ ਗੱਡੀ ਦੀ ਪਿਛਲੀ ਸੀਟ ਤੇ ਵੀ ਬੈਲਟ ਨਾ ਲਗਾਉਣ ਤੇ ਜੁਰਮਾਨਾ ਕੀਤਾ ਜਾਵੇਗਾ। ਇਹ ਖਬਰ ਉਨ੍ਹਾਂ ਲੋਕਾਂ ਲਈ ਬਹੁਤ ਅਹਿਮੀਅਤ ਰੱਖਦੀ ਹੈ ਜੋ ਡਰਾਈਵਿੰਗ ਕਰਦੇ ਹਨ। ਕਾਰ ਚਲਾਉਣ ਲਈ ਸੀਟ ਬੈਲਟ ਨੂੰ ਅਹਿਮ ਮੰਨਿਆ ਜਾਂਦਾ ਹੈ ਜਿਸ ਨਾਲ ਕਾਰ ਵਿੱਚ ਸਵਾਰ ਲੋਕ ਸੁਰੱਖਿਅਤ ਰਹਿੰਦੇ ਹਨ। ਪਹਿਲਾ ਕਾਰ ਵਿਚ ਸੀਟ ਬੈਲਟ ਅੱਗੇ ਬੈਠਣ ਵਾਲੇ ਲੋਕਾਂ ਲਈ ਹੀ ਜ਼ਰੂਰੀ ਕੀਤੀ ਗਈ ਸੀ।
ਪਰ ਹੁਣ ਅਗਰ ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਕਾਰ ਦੇ ਵਿਚ ਪਿਛਲੀ ਸੀਟ ਤੇ ਬੈਠੇ ਹੋਏ ਲੋਕ ਸੀਟ ਬੈਲਟ ਨਹੀਂ ਲਗਾਉਣਗੇ ਤਾਂ ਉਨ੍ਹਾਂ ਨੂੰ 1,000 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ। ਇਸ ਸਬੰਧੀ ਦਿੱਲੀ ਪੁਲਿਸ ਵੱਲੋਂ ਪਿਛਲੇ ਹਫ਼ਤੇ ਹੀ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ। ਜਿਸ ਵਿਚ ਡਰਾਈਵਿੰਗ ਨੂੰ ਸੁਰੱਖਿਅਤ ਕਰਨ ਲਈ ਇਹ ਨਿਯਮ ਲਾਗੂ ਕੀਤੇ ਗਏ ਹਨ। ਇਨ੍ਹਾਂ ਨਿਯਮਾਂ ਨੂੰ ਸਭ ਤੋਂ ਪਹਿਲਾਂ ਪੱਛਮੀ ਦਿੱਲੀ ਵਿੱਚ ਲਾਗੂ ਕੀਤਾ ਗਿਆ ਹੈ। ਇਹ ਯੋਜਨਾ ਹੁਣ ਪੂਰੇ ਰਾਜਧਾਨੀ ਦਿੱਲੀ ਵਿਚ ਲਾਗੂ ਕੀਤੀ ਜਾ ਸਕਦੀ ਹੈ।
ਇਸ ਨਿਯਮ ਨੂੰ 13 ਜਨਵਰੀ ਤੋਂ ਪੱਛਮੀ ਦਿੱਲੀ ਵਿੱਚ ਲਾਗੂ ਕੀਤਾ ਗਿਆ ਹੈ। ਮੋਟਰ ਸਾਈਕਲ ਅਤੇ ਸਕੂਟਰ ਦੇ ਸ਼ੀਸ਼ੇ ਉੱਤਾਰਨ ਤੇ ਵੀ ਸਰਕਾਰ ਵੱਲੋਂ ਚਲਾਨ ਕੀਤਾ ਜਾਵੇਗਾ।ਰਾਜਧਾਨੀ ਦਿੱਲੀ ਵਿੱਚ ਡਰਾਇਵਿੰਗ ਕਰਦੇ ਸਮੇਂ ਉਨ੍ਹਾਂ ਨੂੰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਦਾ ਮਕਸਦ ਘਟਨਾ ਵਿਚ ਸੱਟ ਤੋਂ ਬਚਾਉਂਦਾ ਹੈ।
Previous Postਪੰਜਾਬ ਚ ਇਥੇ ਵਾਪਰਿਆ ਮੌਤ ਦਾ ਤਾਂਡਵ , ਦੇਖ ਨਿਕਲੀਆਂ ਸਭ ਦੀਆਂ ਧਾਹਾਂ
Next Postਹੁਣੇ ਹੁਣੇ ਅਮਰੀਕਾ ਚ ਬਾਈਡੇਨ ਦੇ ਰਾਸ਼ਟਰਪਤੀ ਬਣਨ ਦੇ ਤੁਰੰਤ ਬਾਅਦ ਮੋਦੀ ਵਲੋਂ ਆ ਗਈ ਇਹ ਖਬਰ