ਆਈ ਤਾਜਾ ਵੱਡੀ ਖਬਰ
ਚੀਨ ਤੋਂ ਸ਼ੁਰੂ ਹੋਈ ਭਿਅੰਕਰ ਕਰੋਨਾ ਨੇ ਹੁਣ ਤਕ ਪਤਾ ਨਹੀਂ ਕਿੰਨੇ ਬੇਗੁਨਾਹ ਲੋਕਾਂ ਦੀ ਜਾਨ ਲੈ ਲਈ ਹੈ। ਆਏ ਦਿਨ ਹੀ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਕੇਸਾਂ ਦਾ ਇਜ਼ਾਫਾ ਹੋ ਰਿਹਾ ਹੈ। ਜਿੱਥੇ ਬਹੁਤ ਸਾਰੇ ਦੇਸ਼ਾਂ ਵਿੱਚ ਕਰੋਨਾ ਟੀਕਾਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ। ਉਥੇ ਹੀ ਕਰੋਨਾ ਕੇਸਾਂ ਵਿਚ ਕਮੀ ਆਉਂਦੀ ਨਜ਼ਰ ਨਹੀਂ ਆ ਰਹੀ। ਭਾਰਤ ਦੇ ਵਿੱਚ ਵੀ ਬਹੁਤ ਸਾਰੇ ਸੂਬੇ ਕਰੋਨਾ ਦੀ ਵਧੇਰੇ ਚਪੇਟ ਵਿੱਚ ਆਏ ਹੋਏ ਹਨ। ਭਾਰਤ ਵਿੱਚ ਮਹਾਰਾਸ਼ਟਰ ਸਭ ਤੋਂ ਵਧੇਰੇ ਪ੍ਰਭਾਵਿਤ ਹੋਣ ਵਾਲਾ ਸੂਬਾ ਹੈ। ਜਿੱਥੇ ਪਾਬੰਦੀਆਂ
ਲਗਾਏ ਜਾਣ ਦੇ ਬਾਵਜੂਦ ਵੀ ਲਗਾਤਾਰ ਕਰੋਨਾ ਕੇਸ ਵਧ ਰਹੇ ਹਨ ਅਤੇ ਮੌਤਾਂ ਦੀ ਗਿਣਤੀ ਵਿੱਚ ਵੀ ਵਾਧਾ ਹੋਇਆ ਹੈ। ਹੁਣ ਏਥੇ ਹਰ ਸ਼ਨੀਵਾਰ ਦੇ ਲਾਕਡਾਊਨ ਦਾ ਐਲਾਨ ਹੋ ਗਿਆ ਹੈ। ਮਹਾਰਾਸ਼ਟਰ ਦੀ ਤਰਾਂ ਹੀ ਪੰਜਾਬ, ਉੱਤਰ ਪ੍ਰਦੇਸ਼ ਅਤੇ ਝਾਰਖੰਡ ਵਿਚ ਵੀ ਕਰੋਨਾ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਉੱਤਰ ਪ੍ਰਦੇਸ਼ ਦੇ ਵਿਚ ਜਿਥੇ ਵਧ ਰਹੇ ਪਰ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਵੱਲੋਂ ਮੰਗਲਵਾਰ ਨੂੰ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਉਸ ਤੋਂ ਬਾਅਦ ਵੀ ਕਈ ਅਹਿਮ ਫੈਸਲਾ
ਲੈਂਦੇ ਹੋਏ ਜਿਥੇ 8 ਵਜੇ ਤੋਂ ਸਵੇਰੇ 7 ਵਜੇ ਤਕ ਸੂਬੇ ਵਿੱਚ ਰਾਤ ਦਾ ਕਰਫਿਊ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਉਥੇ ਹੀ ਸੂਬੇ ਅੰਦਰ ਹਫਤਾਵਾਰੀ ਤਾਲਾਬੰਦੀ ਕਰਨ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਹਨ। ਜਿਸ ਨਾਲ ਕਰੋਨਾ ਦੀ ਚੇਨ ਨੂੰ ਤੋੜਿਆ ਜਾ ਸਕੇ। ਕਰੋਨਾ ਕਾਰਨ ਵਧੇਰੇ ਪ੍ਰਭਾਵਿਤ ਹੋਣ ਵਾਲੇ ਪੰਜ ਸੂਬਿਆਂ ਵਿੱਚ 26 ਅਪ੍ਰੈਲ ਤੱਕ ਪੂਰਨ ਤੌਰ ਤੇ ਤਾਲਾਬੰਦੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਨ੍ਹਾਂ ਵਿੱਚ ਪੰਜ ਜਿਲੇ ਲਖਨਊ, ਵਾਰਾਣਸੀ, ਗੋਰਖਪੁਰ, ਕਾਨਪੁਰ ਨਗਰ, ਪ੍ਰਯਾਗਰਾਜ
ਸ਼ਾਮਲ ਹਨ। ਉੱਥੇ ਹੀ ਸੂਬੇ ਅੰਦਰ ਰਾਤ 8 ਵਜੇ ਤੋਂ ਸਵੇਰੇ 7 ਵਜੇ ਤਕ ਰਾਤ ਦਾ ਕਰਫਿਊ ਜਾਰੀ ਰਹੇਗਾ। ਜਾਰੀ ਕੀਤੇ ਕੇਕ ਤਾਲਾਬੰਦੀ ਤਰ੍ਹਾਂ ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀਆਂ ਨੂੰ ਆਪਣਾ ਸ਼ਨਾਖਤੀ ਕਾਰਡ ਦਿਖਾ ਕੇ ਹਫ਼ਤੇ ਦੀ ਤਾਲਾਬੰਦੀ ਵਿੱਚ ਦਫਤਰ ਜਾਣ ਦੀ ਛੋਟ ਦਿੱਤੀ ਗਈ ਹੈ। ਪ੍ਰੀਖਿਆ ਵਾਲੇ ਵਿਦਿਆਰਥੀ ਵੀ ਆਪਣਾ ਪ੍ਰੀਖਿਆ ਸਬੰਧੀ ਕਾਰਡ ਦਿਖਾ ਕੇ ਜਾ ਸਕਦੇ ਹਨ। ਉੱਥੇ ਹੀ ਯੋਗੀ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਪੂਰੀ ਤਰਾਂ ਤਾਲਾਬੰਦੀ ਕਰਨ ਲਈ ਸਰਕਾਰ ਤਿਆਰ ਨਹੀਂ ਹੈ।
Previous Postਇਸ ਚੋਟੀ ਦੇ ਮਸ਼ਹੂਰ ਪੰਜਾਬੀ ਅਦਾਕਾਰ ਦੇ ਘਰੋਂ ਆਈ ਇਹ ਵੱਡੀ ਖਬਰ – ਖੁਦ ਸ਼ੇਅਰ ਕੀਤੀ ਇਹ ਜਾਣਕਾਰੀ
Next Postਇਸ ਮਸ਼ਹੂਰ ਅਦਕਾਰਾ ਦੇ ਘਰੇ ਪਿਆ ਮਾਤਮ ਹੋਈ ਮੌਤ ਛਾਇਆ ਸੋਗ – ਤਾਜਾ ਵੱਡੀ ਖਬਰ