ਸਾਲ ਦੇ 3 ਮਹੀਨੇ ਪੂਰੀ ਤਰਾਂ ਨਾਲ ਹਨੇਰੇ ਚ ਰਹਿੰਦਾ ਇਹ ਪਿੰਡ ਫਿਰ ਪਿੰਡ ਵਾਲਿਆਂ ਨੇ ਲਗਾਇਆ ਇਹ ਜੁਗਾੜ -ਦੁਨੀਆਂ ਤੇ ਚਰਚਾ

ਆਈ ਤਾਜ਼ਾ ਵੱਡੀ ਖਬਰ

ਵਿਸ਼ਵ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਹਨ। ਜਿਨ੍ਹਾਂ ਬਾਰੇ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ,ਤੇ ਵਿਸ਼ਵਾਸ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਜਿਥੇ ਕੁਦਰਤ ਵੱਲੋਂ ਆਪਣੀ ਪ੍ਰਕਿਰਤੀ ਨਾਲ ਇਸ ਸੰਸਾਰ ਦੀ ਸਿਰਜਣਾ ਕੀਤੀ ਗਈ ਹੈ। ਉੱਥੇ ਹੀ ਕੁਦਰਤ ਦੀ ਬਹੁਤ ਸਾਰੇ ਖੂਬਸੂਰਤ ਦੇਣ ਵੀ ਸਾਰੀ ਦੁਨੀਆ ਲਈ ਹੈ। ਪਰ ਕੁਝ ਅਜਿਹੇ ਕਾਰਨ ਵੀ ਹਨ,ਜਿਸ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ। ਇੱਥੇ ਹੀ ਕੁਦਰਤ ਦੀ ਖੂਬਸੂਰਤੀ ਕੁਝ ਲੋਕਾਂ ਲਈ ਸਰਾਪ ਬਣ ਜਾਂਦੀ ਹੈ। ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਹੁਣ ਸਾਲ ਦੇ 3 ਮਹੀਨੇ ਪੂਰੀ ਤਰ੍ਹਾਂ ਹਨੇਰੇ ਵਿੱਚ ਇੱਕ ਪਿੰਡ ਡੁੱਬਿਆ ਰਹਿੰਦਾ ਹੈ ਜਿੱਥੇ ਪਿੰਡ ਵਾਲਿਆਂ ਵੱਲੋਂ ਇਕ ਜੁਗਾੜ ਲਗਾਇਆ ਗਿਆ ਹੈ। ਜਿਸ ਦੀ ਸਭ ਪਾਸੇ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅਜੀਬੋ-ਗਰੀਬ ਮਾਮਲਾ ਇਟਲੀ ਤੋਂ ਸਾਹਮਣੇ ਆਇਆ ਹੈ। ਜਿਸ ਬਾਰੇ ਦੁਨੀਆਂ ਵਿੱਚ ਬਹੁਤ ਸਾਰੇ ਲੋਕਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਇਟਲੀ ਦੇ ਇੱਕ ਉੱਤਰੀ ਇਲਾਕੇ ਵਿੱਚ ਵਿਗਨੇਲਾ ਨਾਂ ਦਾ ਪਿੰਡ ਹੈ। ਜਿੱਥੇ ਸਾਲ ਵਿਚ ਤਿੰਨ ਮਹੀਨੇ ਤੱਕ ਲੋਕਾਂ ਨੂੰ ਸੂਰਜ ਦੇ ਦਰਸ਼ਨ ਨਹੀਂ ਹੁੰਦੇ ਅਤੇ ਇਹ ਪਿੰਡ ਹਨੇਰੇ ਵਿੱਚ ਡੁੱਬਿਆ ਰਹਿੰਦਾ ਹੈ।

ਨਵੰਬਰ ਤੋਂ ਲੈ ਕੇ ਫਰਵਰੀ ਵਿੱਚ ਖਾਸ ਤੌਰ ਤੇ ਠੰਢ ਦੇ ਦਿਨਾਂ ਵਿੱਚ ਇੱਥੇ ਹਨੇਰਾ ਛਾਇਆ ਰਹਿੰਦਾ ਹੈ ਅਤੇ ਇਸ ਪਿੰਡ ਵਿੱਚ ਸੂਰਜ ਦੀਆਂ ਕਿਰਨਾਂ ਨਹੀਂ ਪਹੁੰਚਦੀਆਂ। ਜਿਸ ਕਾਰਨ ਪਿੰਡ ਵਿੱਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਕਈ ਬੀਮਾਰੀਆਂ ਦਾ ਵੀ ਖਤਰਾ ਮੰਡਰਾ ਰਿਹਾ ਸੀ। ਕਿਉਂਕਿ ਇਹ ਪਿੰਡ ਚਾਰੇ ਪਾਸਿਆਂ ਤੋਂ ਪਹਾੜਾ ਅਤੇ ਘਾਟੀਆਂ ਨਾਲ ਘਿਰਿਆ ਹੋਇਆ ਹੈ ਜਿਸ ਕਾਰਨ ਸੂਰਜ ਦੀਆਂ ਕਿਰਨਾਂ ਇਸ ਪਿੰਡ ਵਿੱਚ ਨਹੀਂ ਪਹੁੰਚ ਸਕੀਆਂ।

ਉਥੇ ਹੀ ਲੋਕਾਂ ਵੱਲੋਂ ਇਸ ਮੁਸ਼ਕਲ ਤੋਂ ਨਿਜਾਤ ਪਾਉਣ ਲਈ ਇੱਕ ਵਿਗਿਆਨਕ ਵੱਲੋਂ ਦਿੱਤੇ ਗਏ ਸੁਝਾਅ ਦੇ ਨਾਲ ਸਟੀਲ ਦੀ ਸੀਟ ਉਪਰ ਸ਼ੀਸ਼ਾ ਲਗਾ ਦਿੱਤਾ ਗਿਆ। ਜਿਸ ਨਾਲ ਸ਼ੀਸ਼ੇ ਉੱਪਰ ਸੂਰਜ ਦਾ ਪ੍ਰਤੀਬਿੰਬ ਬਣਦਾ ਹੈ ਅਤੇ ਪਿੰਡ ਵਿੱਚ ਰੌਸ਼ਨੀ ਪਹੁੰਚ ਜਾਂਦੀ ਹੈ। ਇਸ ਰੌਸ਼ਨੀ ਦੇ ਸਦਕਾ ਸੂਰਜ ਛੇ ਘੰਟੇ ਤੱਕ ਪਿੰਡ ਨੂੰ ਰੁਸ਼ਨਾਈ ਰੱਖਦਾ ਹੈ। ਇਸ ਨਿਰਮਾਣ 2006 ਵਿੱਚ ਕੀਤਾ ਗਿਆ ਸੀ । ਦੱਸਿਆ ਗਿਆ ਹੈ ਕਿ ਇਹ ਸਰੀਰ ਦੀ ਲੰਬਾਈ 8 ਮੀਟਰ ਅਤੇ ਚੌੜਾਈ 5 ਮੀਟਰ ਹੈ। ਇਸ ਉਪਰ ਕੁੱਲ ਲਾਗਤ ਇਕ ਲੱਖ ਯੂਰੋ ਆਇਆ ਸੀ। ਜਿਸ ਨੂੰ ਇਕੱਠਾ ਕਰਨ ਵਿਚ ਭਾਰੀ ਮੁਸ਼ਕਲ ਹੋਈ ਸੀ।