ਆਈ ਤਾਜਾ ਵੱਡੀ ਖਬਰ
ਲੱਗਦਾ ਹੈ ਕਿ 2020 ਵਰ੍ਹਾ , ਇਸ ਵਾਰ ਕੁਦਰਤੀ ਆਫ਼ਤਾਂ ਦਾ ਵਰ੍ਹਾ ਹੋ ਨਿੱਬੜੇਗਾ। ਇਹ ਇਤਿਹਾਸਿਕ ਸਾਲ ਵਜੋਂ ਪੂਰੀ ਦੁਨੀਆਂ ਵਿੱਚ ਜਾਣਿਆ ਜਾਵੇਗਾ। ਕਿਉਂਕਿ ਇਸ ਸਾਲ ਦੇ ਵਿਚ ਜਿੰਨੀਆਂ ਕੁਦਰਤੀ ਆਫਤਾਂ ਨੇ ਪੂਰੇ ਵਿਸ਼ਵ ਨੂੰ ਪ੍ਰਭਾਵਿਤ ਕੀਤਾ ਹੈ, ਸ਼ਾਇਦ ਹੀ ਕਿਸੇ ਸਾਲ ਦੇ ਵਿੱਚ ਅਜਿਹਾ ਹੋਇਆ ਹੋਵੇ। ਇਕ ਤੋਂ ਬਾਅਦ ਇਕ ਮੁਸੀਬਤ ਨੇ ਦੁਨੀਆਂ ਨੂੰ ਘੇਰ ਕੇ ਰੱਖਿਆ ਹੈ। ਇਸ ਸਾਲ ਦੇ ਵਿੱਚ ਇਨ੍ਹਾਂ ਮੁਸੀਬਤਾਂ ਦਾ ਨਿਪਟਾਰਾ ਹੁੰਦਾ ਨਜ਼ਰ ਨਹੀਂ ਆ ਰਿਹਾ।
ਜਿਥੇ ਇਸ ਸਾਲ ਦੇ ਆਗਾਜ਼ ਵਿਚ ਕਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਵਿੱਚ ਦਸਤਕ ਦਿੱਤੀ ਸੀ। ਉਸ ਤੋਂ ਬਾਅਦ ਇਕ ਤੋਂ ਬਾਅਦ ਇਕ ਮੁਸੀਬਤ ਨਿਰੰਤਰ ਜਾਰੀ ਹੈ। ਪਹਿਲਾਂ ਕਰੋਨਾ ਵਾਇਰਸ, ਟਿੱਡੀ ਦਲ, ਏਲੀਅਨ, ਗਲਵਾਨ ਘਾਟੀ, ਭੂਚਾਲ, ਹੜ੍ਹ, ਜੰਗਲਾਂ ਦੀ ਅੱਗ, ਚਿਕਨ ਫਾਰਮਾਂ ਤੋਂ ਨਿਕਲੇ ਵਾਇਰਸ, ਤੇ ਹੋਰ ਪਤਾ ਨਹੀਂ ਕੀ ਕੁਝ,ਜਿਨ੍ਹਾਂ ਦੀ ਗਿਣਤੀ ਇਸ ਸਾਲ ਦੇ ਵਿੱਚ ਕਰਨੀ ਬਹੁਤ ਮੁਸ਼ਕਲ ਹੈ । ਇਨ੍ਹਾਂ ਮੁ-ਸ਼-ਕਿ-ਲਾਂ ਤੋਂ ਅਜੇ ਤੱਕ ਲੋਕ ਉੱਭਰ ਨਹੀਂ ਸਕੇ ਹਨ। ਉੱਥੇ ਹੀ ਹੁਣ ਇਸ ਸਾਲ ਦੇ ਅੰਤ ਤੱਕ ਭਾਰਤ ਵਿੱਚ ਭਿਆਨਕ ਭੂਚਾਲ ਆਉਣ ਦਾ ਦਾਅਵਾ ਵਿਗਿਆਨੀਆਂ ਵੱਲੋਂ ਕੀਤਾ ਗਿਆ ਹੈ।
ਜਿਸ ਦਾ ਸਭ ਤੋਂ ਜ਼ਿਆਦਾ ਅਸਰ ਚੰਡੀਗੜ ਵਿੱਚ ਪੈ ਸਕਦਾ ਹੈ। ਜਿਸ ਕਾਰਨ ਪੰਜਾਬ ਦੇ ਲੋਕ ਫਿਰ ਤੋਂ ਚਿੰਤਾ ਵਿੱਚ ਨਜ਼ਰ ਆ ਰਹੇ ਹਨ।ਪਹਿਲਾਂ ਹੀ ਦੁਨੀਆਂ ਕਰੋਨਾ ਵਾਇਰਸ ਦੇ ਕਾਰਨ ਆਰਥਿਕ ਮੰਦੀ ਦੇ ਦੌਰ ਵਿੱਚੋਂ ਲੰਘ ਰਹੀ ਹੈ।ਸਭ ਦੇਸ਼ਾਂ ਨੂੰ ਆਪਣੇ ਪੈਰਾਂ ਸਿਰ ਹੋਣ ਲਈ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਥੇ ਹੀ ਇਹ ਗੱਲ ਸਾਹਮਣੇ ਆਈ ਹੈ ਕਿ ਜਲਦੀ ਹੀ ਭਾਰਤ ਦੇ ਪੂਰੇ ਹਿਮਾਲਿਆ ਖੇਤਰ ਚ ਤੇਜ਼ ਭੂਚਾਲ ਦੇ ਝਟਕੇ ਆ ਸਕਦੇ ਹਨ।
ਇਹ ਹਿਮਾਲਿਆ ਜਿੱਥੇ ਦੇਸ਼ ਨੂੰ ਉੱਤਰ ਦਿਸ਼ਾ ਤੋਂ ਆਉਣ ਵਾਲੀਆਂ ਠੰਡੀਆਂ ਹਵਾਵਾਂ ਤੋਂ ਬਚਾਉਂਦਾ ਹੈ। ਉਥੇ ਹੀ ਦੁਸ਼ਮਣ ਨੂੰ ਆਪਣੇ ਦੇਸ਼ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ।ਵਿਗਿਆਨੀਆਂ ਨੇ ਕਿਹਾ ਹੈ ਕਿ ਜੇਕਰ ਭਿਆਨਕ ਭੂਚਾਲ ਆਉਂਦਾ ਹੈ ,ਭਾਰਤ ਦੇ ਚੰਡੀਗੜ੍ਹ ਤੇ ਦੇਹਰਾਦੂਨ ਤੇ ਨੇਪਾਲ ਦੇ ਕਾਠਮੰਡੂ ਵਰਗੇ ਵੱਡੇ ਸ਼ਹਿਰ ਸਿੱਧੇ ਤੌਰ ਤੇ ਇਸ ਨਾਲ ਪ੍ਰਭਾਵਿਤ ਹੋਣਗੇ। ਵਿਗਿਆਨੀਆਂ ਨੇ ਇਸ ਗੱਲ ਦਾ ਦਾਅਵਾ,ਜਿਓਫਿਜੀਕਲ ,ਹਿਸਟੋਰੀਕਲ, ਜੀਓਲੋਜੀਕਲ ਡਾਟਾ ਦੀ ਸਮੀਖਿਆ ਦੇ ਆਧਾਰ ਤੇ ਕੀਤਾ ਹੈ।
ਸਿਸਮੋਲਾਜੀਕਲ ਰਿਸਰਚ ਲੇਟਰਸ ਹਿ ਜਨਰਲ ਚ ਪ੍ਰਕਾਸ਼ਿਤ ਹੋਈ ਇਸ ਖੋਜ਼ ਚ ਚੱਟਾਨਾਂ ਦੇ ਪੱਧਰ ਤੇ ਮਿੱਟੀ ਦੀ ਜਾਂਚ ਰੇਡੀਓਕਾਰਬਨ ਵਿਸ਼ਲੇਸ਼ਣ ਤੋਂ ਬਾਅਦ ਇਸ ਗੱਲ ਦਾ ਅਨੁਮਾਨ ਲਾਇਆ ਗਿਆ ਹੈ , ਕਿ ਭਿਆਨਕ ਭੂਚਾਲ ਆ ਸਕਦਾ ਹੈ।
Home ਤਾਜਾ ਖ਼ਬਰਾਂ ਸਾਲ ਦੇ ਅੰਤ ਤੱਕ ਇੰਡੀਆ ਚ ਆ ਸਕਦਾ ਭਿਆਨਕ ਭੁਚਾਲ, ਚੰਡੀਗੜ੍ਹ ਚ ਪੈ ਸਕਦਾ ਅਸਰ-ਵਿਗਿਆਨੀਆਂ ਨੇ ਕੀਤਾ ਦਾਅਵਾ
ਤਾਜਾ ਖ਼ਬਰਾਂ
ਸਾਲ ਦੇ ਅੰਤ ਤੱਕ ਇੰਡੀਆ ਚ ਆ ਸਕਦਾ ਭਿਆਨਕ ਭੁਚਾਲ, ਚੰਡੀਗੜ੍ਹ ਚ ਪੈ ਸਕਦਾ ਅਸਰ-ਵਿਗਿਆਨੀਆਂ ਨੇ ਕੀਤਾ ਦਾਅਵਾ
Previous Postਆਖਰ ਵੱਜ ਗਈ ਪੰਜਾਬ ਲਈ ਬਿਜਲੀ ਦੇ ਖਤਰੇ ਦੀ ਘੰਟੀ – ਆਈ ਇਹ ਤਾਜਾ ਵੱਡੀ ਖਬਰ
Next Postਪੰਜਾਬ: ਹੋ ਗਈ ਓਹੀ ਗਲ੍ਹ ਜੋ ਸੋਚ ਰਹੇ ਸੀ – ਸਕੂਲਾਂ ਚੋ ਆਈ ਇਹ ਤਾਜਾ ਵੱਡੀ ਖਬਰ