ਸਵੇਰੇ ਸਵੇਰੇ ਪੰਜਾਬ ਚ ਹੋ ਗਈ ਵੱਡੀ ਵਾਰਦਾਤ ਗੋਲੀ ਲਗਣ ਨਾਲ ਭਾਈ ਤੇਜਬੀਰ ਸਿੰਘ ਖਾਲਸਾ ਦੀ ਹੋਈ ਹੋਈ ਮੌਤ

ਅਜਨਾਲਾ ‘ਚ ਸਵੇਰੇ ਤੜਕਸਾਰ ਵਾਪਰੀ ਦਰਦਨਾਕ ਘਟਨਾ, ਤੇਜਬੀਰ ਸਿੰਘ ਖਾਲਸਾ ਨੇ ਗੋਲੀ ਮਾਰ ਕੇ ਕੀਤੀ ਆਤਮਹੱਤਿਆ
ਅਜਨਾਲਾ (ਅੰਮ੍ਰਿਤਸਰ) – ਅਜਨਾਲਾ ਸ਼ਹਿਰ ਤੋਂ ਸਵੇਰੇ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੋਂ ਦੇ ਨਿਵਾਸੀ ਤੇਜਬੀਰ ਸਿੰਘ ਖਾਲਸਾ ਨੇ ਤੜਕਸਾਰ ਆਪਣੇ ਆਪ ਨੂੰ ਗੋਲੀ ਮਾਰ ਕੇ ਜੀਵਨਲੀਲਾ ਸੰਮਾਪਤ ਕਰ ਲਈ।

ਪ੍ਰਾਪਤ ਜਾਣਕਾਰੀ ਅਨੁਸਾਰ, ਬੀਤੀ ਰਾਤ ਤੇਜਬੀਰ ਸਿੰਘ ਘਰੋਂ ਅੰਮ੍ਰਿਤਸਰ ਵੱਲ ਨਿਕਲਿਆ ਸੀ, ਪਰ ਅੱਜ ਸਵੇਰੇ ਉਸ ਦੀ ਲਾਸ਼ ਰਾਜਾਸਾਂਸੀ ਨੇੜੇ ਉਸ ਦੀ ਨਿੱਜੀ ਕਾਰ ‘ਚੋਂ ਮਿਲੀ।

ਮੌਕੇ ‘ਤੇ ਪੁਲਸ ਪਹੁੰਚੀ, ਜਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਗਲੀ ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਘਟਨਾ ਦੇ ਕਾਰਨਾਂ ਬਾਰੇ ਹਜੇ ਕੋਈ ਸਪਸ਼ਟ ਜਾਣਕਾਰੀ ਨਹੀਂ ਮਿਲੀ।

ਪੂਰੀ ਜਾਂਚ ਤੋਂ ਬਾਅਦ ਹੀ ਸਵਾਲਾਂ ਦੇ ਜਵਾਬ ਮਿਲਣ ਦੀ ਉਮੀਦ ਹੈ।