ਸਵੇਰੇ ਸਵੇਰੇ ਆਇਆ ਕੁੜੀ ਦੇ ਸੋਹਰਿਆਂ ਤੋਂ ਫੋਨ ਕੇ ਧੀ ਤੁਹਾਡੀ ਹੈ ਬਿਮਾਰ , ਪਰ ਜਾ ਕੇ ਦੇਖਿਆ ਤਾਂ ਉਡੇ ਹੋਸ਼

ਆਈ ਤਾਜ਼ਾ ਵੱਡੀ ਖਬਰ 

ਬੇਸ਼ੱਕ ਅੱਜ ਭਾਰਤ ਦੇਸ਼ ਨੇ ਬਹੁਤ ਤਰੱਕੀ ਕਰ ਲਈ ਹੈ ਤੇ ਲਗਾਤਾਰ ਇਹ ਦੇਸ਼ ਤਰੱਕੀ ਵਲ ਵਧ ਰਿਹਾ ਹੈ । ਪਰ ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਇਸ ਦੇਸ਼ ਦੇ ਰੀਤੀ ਰਿਵਾਜਾਂ ਦੀ ,ਤਾਂ ਕੁਝ ਮਾੜੇ ਰੀਤੀ ਰਿਵਾਜ ਇਸ ਦੇਸ਼ ਨੂੰ ਪਿਛੋਕੜ ਵੱਲ ਲੈ ਕੇ ਜਾ ਰਹੇ ਹਨ । ਬੇਸ਼ੱਕ ਉਨ੍ਹਾਂ ਰੀਤੀ ਰਿਵਾਜਾਂ ਉੱਪਰ ਪਾਬੰਦੀ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਵੀ ਲੋਕ ਉਨ੍ਹਾਂ ਰਿਵਾਜਾਂ ਨੂੰ ਅਪਨਾਉਂਦੇ ਹਨ । ਜਿਸ ਕਾਰਨ ਕਈ ਤਰ੍ਹਾਂ ਦੇ ਹਾਦਸੇ ਵਾਪਰਦੇ ਹਨ । ਇਨ੍ਹਾਂ ਰਿਵਾਜਾਂ ਵਿਚੋਂ ਇਕ ਰਿਵਾਜ਼ ਹੈ ਦਾਜ ਦਹੇਜ ਦਾ । ਬੇਸ਼ੱਕ ਦਾਜ ਉੱਪਰ ਸਾਡੇ ਦੇਸ਼ ਨੇ ਕਾਨੂੰਨੀ ਤੌਰ ਤੇ ਪਾਬੰਦੀ ਲਾ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਵੀ ਕਈ ਦਾਜ ਦੇ ਲੋਭੀਆਂ ਦੇ ਵੱਲੋਂ ਆਪਣੀਆਂ ਨੂੰਹਾਂ ਕੋਲੋਂ ਦਾਜ ਦੀ ਮੰਗ ਕੀਤੀ ਜਾਂਦੀ ਹੈ ਤੇ ਜਦੋਂ ਉਹ ਦਾਜ ਦੇਣ ਵਿੱਚ ਅਸਮਰੱਥ ਹੁੰਦੀਆਂ ਹਨ ਤਾਂ ਕਈ ਤਰ੍ਹਾਂ ਦੀਆਂ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ।

ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਸਰਦੂਲਗੜ੍ਹ ਤੋਂ । ਜਿੱਥੇ ਕਿ ਇਕ ਛੱਬੀ ਸਾਲਾ ਮਨਪ੍ਰੀਤ ਕੌਰ ਦੀ ਭੇਦਭਰੇ ਹਾਲਾਤਾਂ ਚ ਮੌਤ ਹੋ ਗਈ । ਜਿਸ ਦੇ ਚੱਲਦੇ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ । ਪੁਲੀਸ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮ੍ਰਿਤਕ ਲੜਕੀ ਦੀ ਮਾਂ ਦੇ ਵੱਲੋਂ ਉਨ੍ਹਾਂ ਨੂੰ ਦਰਜ ਕਰਵਾਏ ਗਏ ਬਿਆਨਾਂ ਵਿੱਚ ਦੱਸਿਆ ਹੈ ਕਿ ਉਨ੍ਹਾਂ ਦੀ ਲੜਕੀ ਦਾ ਤਿੰਨ ਸਾਲ ਪਹਿਲਾਂ ਤਰਸੇਮ ਸਿੰਘ ਨਾਮ ਦੇ ਲੜਕੇ ਨਾਲ ਵਿਆਹ ਹੋਇਆ ਸੀ ।ਜਿਨ੍ਹਾਂ ਦਾ ਇਕ ਡੇਢ ਸਾਲ ਦਾ ਲੜਕਾ ਵੀ ਹੈ ।

ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਲੜਕੀ ਅਕਸਰ ਹੀ ਉਸ ਨੂੰ ਫੋਨ ਤੇ ਦੱਸਦੀ ਹੁੰਦੀ ਸੀ ਕਿ ਉਸ ਦੇ ਸਹੁਰਾ ਪਰਿਵਾਰ ਉਸ ਨੂੰ ਘੱਟ ਦਾਜ ਦਹੇਜ ਦੇਣ ਦੇ ਕਾਰਨ ਤਾਹਨੇ ਮਿਹਣੇ ਮਾਰਦੇ ਹਨ ਅਤੇ ਉਸ ਨੂੰ ਬਹੁਤ ਜ਼ਿਆਦਾ ਤੰਗ ਪ੍ਰੇਸ਼ਾਨ ਕੀਤਾ ਚਾਹੁੰਦਾ ਹੈ । ਜਿਸ ਕਾਰਨ ਉਹ ਬਹੁਤ ਪ੍ਰੇਸ਼ਾਨ ਰਹਿੰਦੀ ਸੀ , ਉਨ੍ਹਾਂ ਦੱਸਿਆ ਕਿ ਅਸੀਂ ਆਰਥਿਕ ਪੱਖੋਂ ਠੀਕ ਨਹੀਂ ਸੀ ਨਹੀਂ ਤਾਂ ਅਸੀਂ ਆਪਣੀ ਬੱਚੀ ਦੀ ਮਦਦ ਜ਼ਰੂਰ ਕਰਦੇ ।

ਉਨ੍ਹਾਂ ਦੱਸਿਆ ਕੀ ਉਨ੍ਹਾਂ ਨੂੰ ਕੱਲ੍ਹ ਫੋਨ ਆਇਆ ਕਿ ਉਨ੍ਹਾਂ ਦੀ ਲੜਕੀ ਬਿਮਾਰ ਹੈ , ਪਰ ਉੱਥੇ ਜਦੋਂ ਜਾ ਕੇ ਵੇਖਿਆ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ ਤੇ ਉਸ ਦੇ ਸਰੀਰ ਤੇ ਬਹੁਤ ਸਾਰੀਆਂ ਝਰੀਟਾਂ ਦੇ ਨਿਸ਼ਾਨ ਵੀ ਸੀ । ਫਿਲਹਾਲ ਪੁਲੀਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।