ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਪ੍ਰੀਵਾਰ ਵਲੋਂ ਹੁਣ ਆਈ ਇਹ ਖਬਰ ਨੂਰੀ ਲਈ ਪੁੱਤਰਾਂ ਨੇ ਕੀਤਾ ਇਹ ਕੰਮ

ਆਈ ਤਾਜਾ ਵੱਡੀ ਖਬਰ

ਪੰਜਾਬੀ ਗਾਇਕ ਅਤੇ ਅਦਾਕਾਰ ਕਿਸਾਨੀ ਸੰਘਰਸ਼ ਨੂੰ ਹਮਾਇਤ ਕਰਨ ਦੇ ਚਲਦੇ ਹੋਏ ਹਮੇਸ਼ਾ ਚਰਚਾ ਦੇ ਵਿੱਚ ਰਹੇ ਹਨ। ਜਿਸ ਸਮੇਂ ਤੋਂ ਇਹ ਸੰਘਰਸ਼ ਸ਼ੁਰੂ ਹੋਇਆ ਹੈ। ਉਸ ਸਮੇਂ ਤੂੰ ਹੀ ਪਹਿਲੇ ਦਿਨ ਤੋਂ ਪੰਜਾਬੀ ਗਾਇਕਾ ਅਤੇ ਅਦਾਕਾਰਾ ਵੱਲੋਂ ਇਸ ਕਿਸਾਨੀ ਸੰਘਰਸ਼ ਨਾਲ ਜੁੜ ਕੇ ਕਿਸਾਨਾਂ ਦੀ ਮਦਦ ਕੀਤੀ ਗਈ ਹੈ। ਸਾਰੇ ਗਾਇਕ ਅਤੇ ਅਦਾਕਾਰ ਦਿੱਲੀ ਦੀਆਂ ਸਰਹੱਦਾਂ ਤੇ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋ ਕੇ ਕਿਸਾਨਾਂ ਦੇ ਹੌਂਸਲੇ ਨੂੰ ਵਧਾਉਂਦੇ ਰਹੇ ਹਨ, ਤੇ ਹਮੇਸ਼ਾ ਉਨਾਂ ਦੇ ਨਾਲ ਹੋਣ ਦਾ ਅਹਿਸਾਸ ਕਰਵਾਇਆ ਗਿਆ ਹੈ। ਇਸ ਤੋ ਇਲਾਵਾ ਕੁਝ ਨਿੱਜੀ ਗੱਲਾਂ ਨੂੰ ਲੈ ਕੇ ਵੀ ਗਾਇਕ ਚਰਚਾ ਦੇ ਵਿੱਚ ਬਣੇ ਰਹਿੰਦੇ ਹਨ।

ਗਾਇਕ ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਹੁਣ ਇਹ ਖ਼ਬਰ ਸਾਹਮਣੇ ਆਈ ਹੈ ਜਿੱਥੇ ਨੂਰੀ ਲਈ ਪੁੱਤਰਾਂ ਨੇ ਕੀਤਾ ਹੈ ਇਹ ਕੰਮ। ਪੰਜਾਬੀ ਗਾਇਕੀ ਵਿਚ ਹਮੇਸ਼ਾ ਤੋਂ ਧਰੁਵ ਤਾਰੇ ਵਾਂਗ ਚਮਕਣ ਵਾਲਾ ਨਾਮ ਸਰਦੂਲ ਸਿਕੰਦਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਿਆ ਸੀ। ਜਿੱਥੇ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਮੌਤ ਨਾਲ ਸਦਮੇ ਵਿਚ ਹਨ ਉਥੇ ਹੀ ਉਨ੍ਹਾਂ ਦੀ ਪਤਨੀ ਅਮਰ ਨੂਰੀ ਨੂੰ ਇਸ ਮਾਹੌਲ ਤੋਂ ਬਾਹਰ ਲਿਆਉਣ ਲਈ ਉਸ ਦੇ ਬੱਚਿਆਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਅਮਰ ਨੂਰੀ ਦਾ ਜਨਮ ਦਿਨ ਸੀ ਇਸ ਮੌਕੇ ਤੇ ਉਹਨਾਂ ਦੇ ਪੁੱਤਰਾਂ ਅਲਾਪ ਅਤੇ ਸਾਰੰਗ ਵੱਲੋਂ ਵੱਖਰੇ ਢੰਗ ਨਾਲ ਉਨ੍ਹਾਂ ਦਾ ਜਨਮ ਦਿਨ ਮਨਾਇਆ ਗਿਆ।

ਕਰੋਨਾ ਦੇ ਦੌਰ ਵਿਚ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਸਿਤਾਰਿਆਂ ਵੱਲੋਂ ਅਮਰਨੂਰੀ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਜਿਸ ਦੀ ਵੀਡੀਓ ਬੱਚਿਆਂ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ। ਜਿੱਥੇ ਫਰਵਰੀ ਵਿੱਚ ਸਰਦੂਲ ਸਿਕੰਦਰ ਦਾ ਦਿਹਾਂਤ ਹੋ ਗਿਆ ਸੀ। ਉਥੇ ਹੀ ਅਮਰ ਨੂਰੀ ਨੂੰ ਇਸ ਦੁੱਖ ਦੀ ਘੜੀ ਚੋ ਕੱਢਣ ਵਾਸਤੇ ਬੱਚਿਆਂ ਵੱਲੋਂ ਆਪਣੀ ਮਾਂ ਦਾ ਜਨਮ ਦਿਨ ਇਕ ਖਾਸ ਤਰੀਕੇ ਨਾਲ ਮਨਾਉਣ ਦੀ ਯੋਜਨਾ ਬਣਾਈ ਗਈ ਸੀ। ਉਨ੍ਹਾਂ ਦੇ ਬੇਟੇ ਅਲਾਪ ਨੇ ਵੀਡੀਓ ਸਾਂਝੀ ਕਰਦੇ ਹੋਏ ਦੱਸਿਆ ਕਿ ਤਾਲਾਬੰਦੀ ਦੇ ਦੌਰ ਵਿਚ ਹਰ ਕੋਈ ਦਿਲ ਟੁੱਟਣ ਵਾਲੀਆ ਸਥਿਤੀਆਂ ਵਿੱਚੋਂ ਗੁਜ਼ਰ ਰਿਹਾ ਹੈ। ਬਹੁਤ ਸਾਰੇ ਲੋਕ ਆਪਣਿਆਂ ਤੋਂ ਦੂਰ ਹੋ ਗਏ ਹਨ।

ਸਾਡੇ ਦਿਲਾਂ ਚ ਅਸੀਮ ਪਿਆਰ ਅਤੇ ਸਾਡਾ ਸਾਰਾ ਪਰਿਵਾਰ ਇਕੱਠੇ ਹੋ ਕੇ ਮਾਂ ਦੇ ਖੁਸ਼ਹਾਲ ਜਨਮ ਦਿਨ ਦੀ ਕਾਮਨਾ ਕਰਦੇ ਹਾਂ। ਤੇ ਕੁਝ ਸੁੰਦਰ ਯਾਦਾਂ ਨੂੰ ਸਾਂਝਾ ਕੀਤਾ ਹੈ ਤਾਂ ਜੋ ਉਨ੍ਹਾਂ ਦੇ ਚਿਹਰੇ ਤੇ ਮੁਸਕਰਾਹਟ ਪੈਦਾ ਕੀਤੀ ਜਾ ਸਕੇ। ਸਰਦੂਲ ਸਿਕੰਦਰ ਅਤੇ ਅਮਰ ਨੂਰੀ ਦੀ ਜੋੜੀ ਪੰਜਾਬ ਦੇ ਹਰ ਘਰ ਵਿੱਚ ਹਰਮਨ ਪਿਆਰੀ ਜੋੜੀ ਮੰਨੀ ਜਾਂਦੀ ਹੈ। ਜਿਨ੍ਹਾਂ ਬਹੁਤ ਹੀ ਸੁਪਰਹਿੱਟ ਗੀਤ ਪੰਜਾਬੀ ਸੰਗੀਤ ਦੀ ਝੋਲੀ ਪਾਏ ਹਨ।