ਸਰਦੂਲ ਸਿਕੰਦਰ ਤੋਂ ਬਾਅਦ ਹੁਣ ਪੰਜਾਬੀਆਂ ਲਈ ਆਈ ਇਕ ਹੋਰ ਮਾੜੀ ਖਬਰ , ਹੋਈ ਇਸ ਹਸਤੀ ਦੀ ਅਚਾਨਕ ਮੌਤ

ਆਈ ਤਾਜਾ ਵੱਡੀ ਖਬਰ

ਇਕ ਤੋਂ ਬਾਅਦ ਇਕ ਇਹੋ ਜਿਹੀਆਂ ਦੁਖਦਾਈ ਖਬਰ ਸੁਣਨ ਨੂੰ ਮਿਲਦੀਆਂ ਰਹੀਆਂ ਹਨ। ਜਿਸ ਤੋਂ ਲੱਗਦਾ ਹੈ ਕਿ ਇਹ ਸਾਲ ਵੀ ਸਿਰਫ ਦੁਖਦਾਈ ਖ਼ਬਰ ਸੁਣਾਉਣ ਲਈ ਹੀ ਆਇਆ ਹੈ। ਪੰਜਾਬ ਦੇ ਵਿੱਚ ਇਸ ਸਾਲ ਦੀ ਸ਼ੁਰੂ ਆਤ ਦੇ ਵਿੱਚ ਬਹੁਤ ਸਾਰੀਆਂ ਅਹਿਮ ਸਖਸ਼ੀਅਤਾ ਇਸ ਸੰਸਾਰ ਨੂੰ ਅਲਵਿਦਾ ਆਖ ਗਈਆਂ। ਜਿਨ੍ਹਾਂ ਵਿੱਚ ਰਾਜਨੀਤਿਕ , ਧਾਰਮਿਕ, ਸੰਗੀਤ, ਖੇਡ ਅਤੇ ਫ਼ਿਲਮ ਇੰਡਸਟਰੀ ਤੇ ਸਾਹਿਤਕ ਦੁਨੀਆਂ ਦੇ ਬਹੁਤ ਸਾਰੇ ਲੋਕ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਆਖ ਗਏ।

ਜਿਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। covid-19 ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਲੋਕਾਂ ਦੀ ਜਾਨ ਗਈ ਉਥੇ ਹੀ ਕੁਝ ਬਿਮਾਰੀਆਂ ਦੇ ਚੱਲਦੇ ਤੇ ਕੁਝ ਸੜਕ ਹਾਦਸਿਆਂ ਦਾ ਸ਼ਿ-ਕਾ-ਰ ਹੋ ਗਏ। ਇਹਨਾ 2 ਮਹੀਨੇ ਦੇ ਵਿੱਚ ਵਾਪਰੇ ਹਾਦਸੇ ਲੋਕਾਂ ਨੂੰ ਕਦੇ ਵੀ ਭੁੱਲ ਨਹੀਂ ਸਕਦੇ। ਹੁਣ ਸਰਦੂਲ ਸਿਕੰਦਰ ਤੋਂ ਬਾਅਦ ਹੁਣ ਪੰਜਾਬੀਆਂ ਲਈ ਇਕ ਹੋਰ ਮਾੜੀ ਖਬਰ ਸਾਹਮਣੇ ਆਈ ਹੈ, ਇਕ ਹੋਰ ਹਸਤੀ ਦੀ ਅਚਾਨਕ ਮੌਤ ਹੋ ਗਈ ਹੈ।

ਅੱਜ ਸਾਹਿਤ ਜਗਤ ਵਿਚ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਕਿਰਪਾਲ ਕੌਰ ਜ਼ੀਰਾ ਦੇ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਖਬਰ ਨੂੰ ਸੁਣਦੇ ਸਾਰ ਹੀ ਸਾਹਿਤ ਜਗਤ ਵਿਚ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਸਿੱਧ ਸਾਹਿਤਕਾਰ ਕਿਰਪਾਲ ਕੌਰ ਜ਼ੀਰਾ ਨੇ ਕੇਂਦਰੀ ਪੰਜਾਬੀ ਲੇਖਕ ਸਭਾ ਰਜ਼ਿ. ਦੇ ਮੀਤ ਪ੍ਰਧਾਨ ਅਤੇ ਸਕੱਤਰ ਵਜੋਂ ਵੀ ਸੇਵਾ ਨਿਭਾਈਆਂ ਹਨ। ਉਹ ਪੰਜਾਬੀ ਕਵੀ ਸਰਦਾਰ ਸੁਖਦੀਪ ਸਿੰਘ ਦੇ ਮਾਤਾ ਜੀ ਸਨ। ਉਨ੍ਹਾਂ ਦਾ ਜਨਮ 9 ਸਤੰਬਰ 1929 ਨੂੰ ਹੋਇਆ ਸੀ। ਜਿੱਥੇ ਉਨ੍ਹਾਂ ਨੇ ਹੋਮੋ ਪੈਥਿਕ ਡਾਕਟਰ ਵਜੋਂ ਵੀ ਲੋਕ ਸੇਵਾ ਕੀਤੀ, ਉੱਥੇ ਹੀ ਸਾਹਿਤ ਜਗਤ ਦੀ ਸੇਵਾ ਕਰਦਿਆਂ ਹੋਇਆਂ

ਉਨ੍ਹਾਂ ਨੇ ‘ਨਦੀ ਤੇ ਨਾਰੀ’ ਅਤੇ ‘ਮਾਨਵਤਾ’ (ਦੋਵੇਂ ਕਾਵਿ ਨਾਟਕ), ‘ਮਮਤਾ’, ਕਦੋੰ ਸਵੇਰਾ ਹੋਇ’ ਅਤੇ ‘ਕੁਸਮ ਕਲੀ’ (ਤਿੰਨ ਕਾਵਿ ਸੰਗ੍ਰਹਿ) ‘ਮਾਤਾ ਸੁਲੱਖਣੀ’, ‘ਧਰਤੀ ਦੀ ਧੀ-ਮਾਤਾ ਗੁਜਰੀ’, ‘ਮਾਤਾ ਗੰਗਾ’ ਅਤੇ ‘ਸਮਰਪਣ ਮਾਤਾ ਸਾਹਿਬ ਦੇਵਾ’ (ਚਾਰ ਇਤਿਹਾਸਕ ਨਾਵਲ), ‘ਦੀਪ ਬਲਦਾ ਰਿਹਾ’, ਮੈਂ ਤੋੰ ਮੈਂ ਤਕ’ ਅਤੇ ‘ਬਾਹਰਲੀ ਕੁੜੀ’ (ਤਿੰਨ ਨਾਵਲ) ‘ਪੰਜਾਬੀ ਸਾਹਿਤ ਦੀ ਝੋਲੀ ਪਾਏ। ਉਨ੍ਹਾਂ ਦੇ ਜਾਣ ਨਾਲ ਸਾਹਿਤ ਜਗਤ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸਾਹਿਤ ਜਗਤ ਦੀਆਂ ਕਈ ਸਖਸ਼ੀਅਤਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।