ਸਰਕਾਰ ਦਵੇਗੀ 2 ਲੱਖ ਰੁਪਏ ਬਸ ਜਲਦੀ ਨਾਲ 30 ਜੂਨ ਤੋਂ ਪਹਿਲਾਂ ਪਹਿਲਾਂ ਕਰਨਾ ਇਹ ਕੰਮ ਕਰਨਾ ਹੋਵੇਗਾ

ਆਈ ਤਾਜਾ ਵੱਡੀ ਖਬਰ

ਆਏ ਦਿਨੀਂ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਜਾਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਮੁਕਾਬਲੇ ਕਰਵਾਏ ਜਾਂਦੇ ਹਨ। ਕਿਉਂਕਿ ਅੱਜ ਦੇ ਸਮੇਂ ਵਿਚ ਨੌਜਵਾਨ ਨੇ ਮੁਕਾਬਲਿਆ ਵਿਚ ਹਿੱਸਾ ਲੈਣ ਲਈ ਉਤਸ਼ਾਹਿਤ ਰਹਿੰਦੇ ਹਨ। ਇਸੇ ਤਰ੍ਹਾਂ ਹੁਣ ਸਰਕਾਰ ਅਗਲੇ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਜਿੱਤਣ ਵਾਲੇ ਨੌਜਵਾਨਾਂ ਨੂੰ ਲੱਖਾਂ ਦੇ ਰੂਪ ਵਿਚ ਇਨਾਮ ਦਿੱਤਾ ਜਾਵੇਗਾ।ਦਰਅਸਲ ਕੇਂਦਰ ਸਰਕਾਰ ਵੱਲੋਂ ਲੋਕਾਂ ਜਾ ਨੌਜਵਾਨਾਂ ਨੂੰ ਇੱਕ ਮੌਕਾ ਦਿੱਤਾ ਜਾ ਰਿਹਾ ਹੈ ਜਿਸਦੇ ਤਹਿਤ ਉਹ 2 ਲੱਖ ਰੁਪਏ ਇਨਾਮ ਜਿੱਤ ਸਕਦੇ ਹਨ। ਦਰਅਸਲ ਇਹ ਇਨਾਮ ਇੱਕ ਮੁਕਾਬਲੇ ਵਿੱਚ ਜਿੱਤਣ ਤੋਂ ਬਾਅਦ ਦਿੱਤਾ ਜਾਵੇਗਾ। ਜਾਣਕਾਰੀ ਦੇ ਅਨੁਸਾਰ ਸਰਕਾਰ ਵੱਲੋਂ ਲੋਕਾਂ ਨੂੰ ਤੰ-ਬਾ-ਕੂ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਲਈ ਇੱਕ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਹੈ।

ਦੱਸ ਦਈਏ ਕਿ ਇਸ ਸਬੰਧੀ ਜਾਣਕਾਰੀ ਸਰਕਾਰ ਵੱਲੋਂ ਸ਼ੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਟਵੀਟਰ ਤੇ ਇਕ ਟਵੀਟ ਦੇ ਰਾਹੀਂ ਸਾਂਝੀ ਕੀਤੀ ਗਈ। ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਦੋ ਮੁਕਾਬਲੇ ਸ਼ਾਰਟ ਫ਼ਿਲਮ ਮੇਕਿੰਗ ਜਾਂ ਤੰਬਾਕੂ ਰੋਕੂ ਸਲੋਗਨ ਸਬੰਧੀ ਮੁਕਾਬਲਾ ਰੱਖਿਆ ਗਿਆ ਹੈ। ਇਹ ਮੁਕਾਬਲਾ ਵਿਸ਼ਵ ਤੰਬਾਕੂ ਰੋਕੂ ਦਿਵਸ 2021 ਤੇ ਕਰਵਾਇਆ ਜਾ ਰਿਹਾ ਹੈ। ਇਹ ਸ਼ਾਰਟ ਫ਼ਿਲਮ ਦਾ ਸਮਾਂ ਘੱਟੋ ਘੱਟ 30 ਸੈਕਿੰਡ ਅਤੇ ਵੱਧ ਤੋਂ ਵੱਧ 60 ਸੈਕਿੰਡ ਦਾ ਹੋਣਾ ਚਾਹੀਦਾ ਹੈ।

ਇੱਕ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਫਿਲਮ ਸਰਕਾਰ ਦੀ ਤੰਬਾਕੂ ਰੋਕੂ ਪਾਲਿਸੀ ਨੂੰ ਪ੍ਰਮੋਟ ਕਰਨ ਵਾਲੀ ਅਤੇ ਤੰਬਾਕੂ ਦੇ ਬੂਰੇ ਪ੍ਰਭਾਵਾਂ ਨੂੰ ਦਰਸਾਉਣ ਵਾਲੀ ਹੋਣੀ ਚਾਹੀਦੀ ਹੈ। ਦੱਸ ਦਈਏ ਕਿ ਇਸ ਮੁਕਾਬਲੇ ਵਿੱਚ ਸਿਹਤ ਅਤੇ ਪਰਿਵਾਰ ਕਲਿਆਣ ਮੰਤਰਾਲੇ ਦੇ ਮੁਲਾਜ਼ਮ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਹਿੱਸਾ ਨਹੀਂ ਰਹਿ ਸਕਦੀ ਅਤੇ ਇਸ ਮੁਕਾਬਲੇ ਵਿੱਚ ਹਿੱਸਾ ਲੈਣ ਲਈ 18 ਸਾਲ ਤੋਂ ਵੱਧ ਉਮਰ ਦੇ ਸਾਰੇ ਨਾਗਰਿਕ ਯੋਗ ਹਨ। ਇਸ ਮੁਕਾਬਲੇ ਵਿੱਚ ਪਹਿਲਾਂ ਇਨਾਮ 2 ਲੱਖ ਰੁਪਏ ਅਤੇ ਦੂਜਾ ਇਨਾਮ ਡੇਢ ਲੱਖ ਰੁਪਏ ਤੀਜਾ ਇਨਾਮ ਇੱਕ ਲੱਖ ਰੁਪਏ ਹੋਵੇਗਾ।

ਇਸ ਤੋਂ ਇਲਾਵਾ 10 ਹਜ਼ਾਰ ਰੁਪਏ 10 ਲੋਕਾਂ ਨੂੰ ਕੋਸੋਲੇਸ਼ਨ ਪ੍ਰਾਈਜ਼ ਦਿੱਤਾ ਜਾਵੇਗਾ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਇਸ https://www.mygov.in/task/short-film-making-contest/ ਵੈਬਸਾਈਟ ਤੇ ਮਿਲ ਸਕਦੀ ਹੈ। ਇਸ ਮੁਕਾਬਲੇ ਸਬੰਧੀ ਵੀਡੀਓ ਨੂੰ 31 ਮਈ, 2021 ਤੋਂ 30 ਜੂਨ, 2021 ਤਕ ਜਮ੍ਹਾ ਕਰਵਾਇਆ ਜਾ ਸਕਦਾ ਹੈ।