ਆਈ ਤਾਜ਼ਾ ਵੱਡੀ ਖਬਰ
ਮਨੁੱਖ ਦੀ ਜ਼ਿੰਦਗੀ ਦੇ ਵਿਚ ਕੁਝ ਹਾਦਸੇ ਅਜਿਹੇ ਵਾਪਰਦੇ ਹਨ ਜੋ ਕਈ ਵਾਰ ਮਨੁੱਖ ਦੀ ਜ਼ਿੰਦਗੀ ਤਬਾਹ ਕਰ ਜਾਂਦੇ ਹਨ । ਹਾਦਸੇ ਹਰ ਰੋਜ਼ ਹੀ ਵੱਖ ਵੱਖ ਰੂਪਾਂ ਵਿੱਚ ਹਰ ਮਨੁੱਖ ਦੇ ਨਾਲ ਵਾਪਰਦੇ ਹਨ । ਜੋ ਹਾਦਸੇ ਮਨੁੱਖ ਨੂੰ ਬਹੁਤ ਕੁਝ ਸਿਖਾ ਕੇ ਚਲੇ ਜਾਂਦੇ ਹਨ । ਪਰ ਕੁਝ ਹਾਦਸੇ ਅਜਿਹੇ ਵਾਪਰਦੇ ਹਨ ਜੋ ਮਨੁੱਖ ਦੀ ਜ਼ਿੰਦਗੀ ਤੇ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਪਾਉਂਦੇ ਹਨ । ਹਾਦਸਾ ਸ਼ਬਦ ਬੇਸ਼ੱਕ ਇੱਕ ਛੋਟਾ ਜਿਹਾ ਸ਼ਬਦ ਹੈ, ਪਰ ਜਦੋਂ ਵੀ ਕਿਸੇ ਥਾਂ ਕਿਸੇ ਵਿਅਕਤੀ ਦੇ ਨਾਲ , ਕਿਸੇ ਸਮੇਂ ਵਾਪਰਦਾ ਹੈ ਤਾਂ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ । ਕੁਝ ਹਾਦਸੇ ਮਨੁੱਖ ਦਾ ਜੀਵਨ ਹੀ ਬਦਲ ਕੇ ਰੱਖ ਦਿੰਦੇ ਹਨ ।
ਇਸ ਦੇ ਚੱਲਦੇ ਇਕ ਭਿਆਨਕ ਹਾਦਸਾ ਵਾਪਰ ਦੇ ਵਾਪਰਦੇ ਬਚ ਗਿਆ । ਦਰਅਸਲ ਸਮੁੰਦਰ ਵਿਚਕਾਰ ਇਕ ਹੈਲੀਕਾਪਟਰ ਦੇ ਕ੍ਰੈਸ਼ ਹੋਣ ਸਬੰਧੀ ਜਾਣਕਾਰੀ ਸਾਹਮਣੇ ਆ ਰਹੀ ਹੈ । ਮੈਡਾਗਾਸਕਰ ਦੇ ਸਤਵੰਜਾ ਸਾਲਾ ਪੁਲੀਸ ਮੰਤਰੀ ਦੇ ਵੱਲੋਂ ਹੈਲੀਕਾਪਟਰ ਦੇ ਕ੍ਰੈਸ਼ ਹੋਣ ਸਬੰਧੀ ਜਾਣਕਾਰੀ ਦਿੱਤੀ ਗਈ । ਇਹ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਹਿੰਦ ਮਹਾਸਾਗਰ ਦੇ ਵਿਚ ਇਹ ਹੈਲੀਕਾਪਟਰ ਕ੍ਰੈਸ਼ ਹੋ ਗਿਆ ਪਰ ਉਹ ਵਾਲ ਵਾਲ ਬਚ ਗਏ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਜਦੋਂ ਇਹ ਹੈਲੀਕਾਪਟਰ ਸਮੁੰਦਰ ਵਿਚ ਕ੍ਰੈਸ਼ ਹੋਇਆ, ਪਰ ਉਨ੍ਹਾਂ ਹਿੰਮਤ ਹਾਰਨ ਅਤੇ ਮਦਦ ਦੀ ਉਡੀਕ ਕਰਨ ਦੀ ਬਚਾਏ ਸਗੋਂ ਬਾਰਾਂ ਘੰਟੇ ਖੁਦ ਤੈਰ ਕੇ ਮਹਾਂਬੋ ਵਿੱਚ ਕੰਢੇ ਤਕ ਪਹੁੰਚੇ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪੁਲੀਸ ਮੰਤਰੀ ਜਨਰਲ ਸਰਗੇ ਗੱਲੇ ਦਾ ਹੈਲੀਕਾਪਟਰ ਜੋ ਸਮੁੰਦਰ ਦੇ ਵਿਚ ਕ੍ਰੈਸ਼ ਹੋਇਆ ਸੀ ਤੇ ਉਨ੍ਹਾਂ ਵੱਲੋਂ ਖੁਦ ਤੈਰ ਕੇ ਆਪਣੀ ਜਾਨ ਬਚਾਈ ਗਈ ਸੀ । ਹੈਲੀਕਾਪਟਰ ਕ੍ਰੈਸ਼ ਹੋਣ ਸਬੰਧੀ ਜਾਣਕਾਰੀ ਦੇ ਵਿੱਚ ਪਤਾ ਚੱਲਿਆ ਹੈ ਕਿ ਇਹ ਹੈਲੀਕਾਪਟਰ ਸੋਮਵਾਰ ਨੂੰ ਕ੍ਰੈਸ਼ ਹੋਇਆ ਸੀ , ਮੰਗਲਵਾਰ ਨੂੰ ਕੰਢੇ ਨੇੜੇ ਇਕ ਮਛੇਰੇ ਨੇ ਉਨ੍ਹਾਂ ਨੂੰ ਪਾਣੀ ਚ ਪਏ ਦੇਖਿਆ ਤੇ ਉਨ੍ਹਾਂ ਨੂੰ ਖਿੱਚ ਕੇ ਬਾਹਰ ਕੱਢ ਲਿਆ ।
ਉੱਥੇ ਹੀ ਮੈਡਾਗਾਸਕਰ ਦੇ ਰੱਖਿਆ ਮੰਤਰੀ ਨੇ ਆਪਣੇ ਟਵਿੱਟਰ ਅਕਾਊਂਟ ਤੇ ਗਲੇ ਦੀ ਇਕ ਵੀਡੀਓ ਵੀ ਪੋਸਟ ਕੀਤੀ। ਜਿਸ ਚ ਉਨ੍ਹਾਂ ਕਿਹਾ ਕਿ ਅਜੇ ਮੇਰੇ ਮਰਨ ਦਾ ਸਮਾਂ ਨਹੀਂ ਆਇਆ, ਰੱਬ ਦਾ ਸ਼ੁਕਰ ਹੈ ਕਿ ਮੈਂ ਠੀਕ ਹਾਂ। ਬਸ ਠਰ ਰਿਹਾ ਹਾਂ , ਮੈਂ ਬਹੁਤ ਦੁਖੀ ਹਾਂ ਕਿਉਂਕਿ ਮੈਨੂੰ ਨਹੀਂ ਪਤਾ ਮੇਰੇ ਦੋਸਤ ਜਿਊਂਦੇ ਹਨ ਜਾਂ ਫਿਰ ਨਹੀਂ ।
Home ਤਾਜਾ ਖ਼ਬਰਾਂ ਸਮੁੰਦਰ ਚ ਹੋਇਆ ਹੈਲੀਕਾਪਟਰ ਕ੍ਰੈਸ਼ – ਪਰ ਮੰਤਰੀ ਨੇ 12 ਘੰਟੇ ਏਦਾਂ ਤੈਰਨ ਤੋਂ ਬਾਅਦ ਬਚਾਈ ਆਪਣੀ ਜਾਨ
Previous Postਮੌਜੂਦਾ ਹਾਲਾਤਾਂ ਦੇ ਵਿਚਕਾਰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਲਿਆ ਇਹ ਵੱਡਾ ਫੈਸਲਾ
Next Postਪੁੱਤ ਦੀ ਹੋਈ ਮੌਤ ਤੋਂ ਬਾਅਦ ਸੱਸ ਨੇ ਕੀਤਾ ਨੂੰਹ ਨਾਲ ਅਜਿਹਾ – ਸਾਰੇ ਪਾਸੇ ਹੋ ਰਹੀਆਂ ਸਿਫਤਾਂ