ਸਬਜ਼ੀ ਵੇਚਣ ਵਾਲੇ ਦੀ ਕੁੜੀ ਨੇ ਕੀਤਾ ਅਜਿਹਾ ਕਾਰਨਾਮਾ, ਮਾਂ ਬਾਪ ਦਾ ਕਰਤਾ ਨਾਮ ਰੋਸ਼ਨ – ਪਰਿਵਾਰ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਵਿਅਕਤੀਆਂ ਵੱਲੋਂ ਕੀਤੀ ਗਈ ਮਿਹਨਤ ਇਸ ਤਰ੍ਹਾਂ ਰੰਗ ਲਿਆਉਂਦੀ ਹੈ ਜਿਸ ਕਾਰਨ ਉਹ ਸਭ ਪਾਸੇ ਚਰਚਾ ਦਾ ਵਿਸ਼ਾ ਬਣ ਜਾਂਦੇ ਹਨ। ਅੱਜ ਦੇ ਦੌਰ ਵਿਚ ਜਿਥੇ ਕਈ ਪਰਿਵਾਰਾਂ ਵਿੱਚ ਸਾਰੀਆਂ ਸੁੱਖ-ਸਹੂਲਤਾਂ ਹੋਣ ਦੇ ਬਾਵਜੂਦ ਵੀ ਉਹਨਾਂ ਪਰਿਵਾਰਾਂ ਦੇ ਬੱਚੇ ਗ਼ਲਤ ਰਸਤੇ ਤੇ ਚਲੇ ਜਾਂਦੇ ਹਨ। ਜਿੱਥੇ ਉਹ ਬੇਰੁਜ਼ਗਾਰ ਹੋਣ ਦੇ ਨਾਲ-ਨਾਲ ਨਸ਼ਿਆਂ ਦੇ ਆਦੀ ਹੋ ਜਾਂਦੇ ਹਨ। ਮਾਪਿਆਂ ਵੱਲੋਂ ਦਿਤੀਆਂ ਜਾਂਦੀਆਂ ਬੇਹਤਰੀਨ ਸਹੂਲਤਾਂ ਦੇ ਬਾਵਜੂਦ ਵੀ ਉਹ ਉੱਚ ਅਹੁਦਿਆਂ ਉਪਰ ਨਹੀਂ ਪਹੁੰਚ ਸਕਦੇ। ਉਥੇ ਹੀ ਗਰੀਬ ਪਰਿਵਾਰਾਂ ਦੇ ਬਹੁਤ ਸਾਰੇ ਬੱਚੇ ਤੰਗੀਆਂ-ਤੁਰਸ਼ੀਆਂ ਦੇ ਦੌਰ ਵਿੱਚੋਂ ਗੁਜ਼ਰ ਕੇ ਵੀ ਮੁਸ਼ਕਲਾਂ ਦਾ ਸੀਨਾ ਪਾੜ ਕੇ ਜਿੱਤ ਹਾਸਲ ਕਰ ਲੈਂਦੇ ਹਨ। ਜਿੱਥੇ ਉਨ੍ਹਾਂ ਵੱਲੋਂ ਅਜਿਹੇ ਰਿਕਾਰਡ ਪੈਦਾ ਕਰ ਦਿੱਤੇ ਜਾਂਦੇ ਹਨ ਜਿਨ੍ਹਾਂ ਉੱਪਰ ਮਾਪਿਆਂ ਨੂੰ ਵੀ ਮਾਣ ਹੁੰਦਾ ਹੈ।

ਹੁਣ ਸਬਜ਼ੀ ਵੇਚਣ ਵਾਲੇ ਦੀ ਕੁੜੀ ਵੱਲੋਂ ਅਜਿਹਾ ਕਾਰਨਾਮਾ ਕੀਤਾ ਗਿਆ ਹੈ ਜਿੱਥੇ ਮਾਂ-ਬਾਪ ਦਾ ਨਾ ਰੌਸ਼ਨ ਕੀਤਾ ਗਿਆ ਹੈ ਅਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਇੰਦੌਰ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਗਰੀਬ ਪਰਿਵਾਰ ਦੀ ਧੀ ਵੱਲੋਂ ਭਾਰੀ ਮੁਸ਼ਕਲਾਂ ਦੇ ਨਾਲ ਪੜ੍ਹਾਈ ਕਰਕੇ ਜੱਜ ਬਣਨ ਦਾ ਪਰਵਾਰ ਦਾ ਸੁਪਨਾ ਸਾਕਾਰ ਕਰ ਲਿਆ ਹੈ। ਜਿੱਥੇ ਇਸ ਧੀ ਦੇ ਜੱਜ ਬਣਨ ਨਾਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਉਥੇ ਹੀ ਇਲਾਕੇ ਵਿੱਚ ਵੀ ਲੋਕਾਂ ਵਿਚ ਖੁਸ਼ੀ ਵੇਖੀ ਜਾ ਰਹੀ ਹੈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲੜਕੀ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਉਸ ਦੇ ਪਿਤਾ ਜੀ ਸਬਜ਼ੀ ਵੇਚ ਕੇ ਘਰ ਦਾ ਗੁਜ਼ਾਰਾ ਕਰਦੇ ਹਨ। ਉਥੇ ਹੀ ਉਨ੍ਹਾਂ ਦੀ ਫੀਸ ਦੇਣ ਲਈ ਵੀ ਕਈ ਵਾਰ ਪਰਵਾਰ ਕੋਲ ਪੈਸੇ ਨਹੀਂ ਹੁੰਦੇ ਸਨ। ਜਿਸ ਵਾਸਤੇ ਉਨ੍ਹਾਂ ਦੇ ਪਿਤਾ ਜੀ ਵੱਲੋਂ ਪੜ੍ਹਾਈ ਪੂਰੀ ਕਰਵਾਉਣ ਵਾਸਤੇ ਕਰਜ਼ਾ ਵੀ ਲਿਆ ਜਾਂਦਾ ਰਿਹਾ ਹੈ।

ਲੜਕੀ ਵੱਲੋਂ ਦੱਸਿਆ ਗਿਆ ਕਿ ਉਹ ਰੋਜ਼ਾਨਾ ਹੀ ਅੱਠ ਘੰਟੇ ਤਕ ਪੜ੍ਹਾਈ ਕਰਦੀ ਸੀ ਅਤੇ ਉਹਨਾਂ ਦੇ ਘਰ ਵਿਚ ਗਰਮੀ ਦੇ ਮੌਸਮ ਵਿਚ ਹੁਣ ਤੱਕ ਕੂਲਰ ਵੀ ਨਹੀਂ ਸੀ ਜਿੱਥੇ ਉਸਦੇ ਭਰਾ ਵੱਲੋਂ ਮਿਹਨਤ ਮਜ਼ਦੂਰੀ ਕਰਕੇ ਪੈਸੇ ਇਕਠੇ ਕੀਤੇ ਗਏ ਅਤੇ ਪੜ੍ਹਾਈ ਨੂੰ ਜਾਰੀ ਰੱਖਣ ਵਾਸਤੇ ਕੂਲਰ ਲਿਆ ਕੇ ਦਿੱਤਾ ਗਿਆ। ਉਥੇ ਹੀ ਲੜਕੀ ਦੀ ਮਾਂ ਨੇ ਦੱਸਿਆ ਕਿ ਉਹ ਹਮੇਸ਼ਾ ਪੜ੍ਹਾਈ ਵਿਚ ਅੱਗੇ ਰਹੀ ਹੈ ,ਤੇ ਜਦੋਂ ਉਸ ਨੇ ਨਤੀਜੇ ਬਾਰੇ ਦੱਸਿਆ ਤਾਂ ਖੁਸ਼ੀ ਦਾ ਕੋਈ ਟਿਕਾਣਾ ਨਹੀਂ।