ਸਤੁਲਜ ਚ ਪਾਣੀ ਦੇ ਬਾਰੇ ਜਾਰੀ ਹੋਇਆ ਇਹ ਅਲਰਟ ਪਹਾੜਾਂ ਚ ਬਰਫ ਪਿਘਲਣ ਕਰਕੇ – ਤਾਜਾ ਵੱਡੀ ਖਬਰ

ਆਈ ਤਾਜਾ ਵੱਡੀ ਖਬਰ

ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਇੱਕ ਤੋਂ ਬਾਅਦ ਇੱਕ ਕੁਦਰਤੀ ਆਫ਼ਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਜਿੱਥੇ ਚੀਨ ਤੋਂ ਸ਼ੁਰੂ ਹੋਈ ਕਰੋਨਾ ਨੇ ਸਾਰੀ ਦੁਨੀਆਂ ਨੂੰ ਆਪਣੀ ਲਪੇਟ ਵਿੱਚ ਲਿਆ ਹੈ। ਉਥੇ ਹੀ ਦੁਨੀਆ ਦੇ ਕੋਨੇ-ਕੋਨੇ ਵਿੱਚ ਕੁਦਰਤੀ ਆਫ਼ਤਾਂ ਦਾ ਆਉਣਾ ਲਗਾਤਾਰ ਜਾਰੀ ਹੈ। ਜਿੱਥੇ ਹੁਣ ਤੱਕ ਭੂਚਾਲ, ਹੜ, ਤੂਫਾਨ , ਬਰਡ ਫਲੂ ਅਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਅਚਾਨਕ ਆਉਣ ਨਾਲ ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਜਦੋਂ ਜਦੋਂ ਇਨਸਾਨ ਵੱਲੋਂ ਕੁਦਰਤ ਨਾਲ ਖਿਲਵਾੜ ਕੀਤਾ ਜਾਂਦਾ ਹੈ ਤਾਂ ਕੁਦਰਤ ਵੱਲੋਂ ਆਪਣੇ ਹੋਣ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਇਕ ਤੋਂ ਬਾਅਦ ਇਕ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਸਤਲੁਜ ਵਿਚ ਪਾਣੀ ਦੇ ਬਾਰੇ ਜਾਰੀ ਹੋਇਆ ਇਹ ਵੱਡਾ ਅਲਰਟ। ਜਿਸ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹੀਂ ਦਿਨੀਂ ਜਿੱਥੇ ਪੰਜਾਬ ਵਿੱਚ ਕਰੋਨਾ ਅਤੇ ਬਲੈਕ ਫੰਗਸ ਨਾ ਦੀਆਂ ਬੀਮਾਰੀਆਂ ਕਾਰਨ ਹਾਹਾਕਾਰ ਮਚੀ ਹੋਈ ਹੈ। ਉਥੇ ਹੀ ਇਨ੍ਹਾਂ ਨੂੰ ਮਹਾਵਾਰੀ ਦਾ ਨਾਮ ਵੀ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਭਾਰਤ ਵਿੱਚ ਪਿਛਲੇ ਮਹੀਨੇ ਦੌਰਾਨ ਕਈ ਭੂਚਾਲ ਵੀ ਆ ਚੁੱਕੇ ਹਨ। ਮੌਸਮ ਦੀ ਤਬਦੀਲੀ ਕਾਰਨ ਆਏ ਤੋਕਤੇ ਤੁਫਾਨ ਨੇ ਵੀ ਭਾਰਤ ਵਿਚ ਭਾਰੀ ਤਬਾਹੀ ਮਚਾਈ ਹੈ। ਹੁਣ ਹਿਮਾਚਲ ਪ੍ਰਦੇਸ਼ ਵਿੱਚ ਪਹਾੜਾਂ ਦੇ ਗਲੇਸ਼ੀਅਰ ਗਰਮੀ ਵਧਣ ਕਾਰਨ ਬਰਫ਼ ਪਿਘਲ ਰਹੀ ਹੈ।

ਜਿਸ ਕਾਰਨ ਹਿਮਾਚਲ ਪ੍ਰਦੇਸ਼ ਦੇ ਪਹਾੜੀ ਖੇਤਰਾਂ ਵਿੱਚ ਸਤਲੁਜ ਨਦੀ ਦੇ ਪਾਣੀ ਦੇ ਪੱਧਰ ਨੂੰ ਲੈ ਕੇ ਇਕ ਵੱਡਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਗਲੇਸ਼ੀਅਰਾਂ ਦੇ ਫੈਲਣ ਕਾਰਨ ਪਾਣੀ ਦਾ ਪੱਧਰ ਬਹੁਤ ਵਧ ਜਾਵੇਗਾ। ਇਸ ਲਈ ਹਿਮਾਚਲ ਅਤੇ ਪੰਜਾਬ ਵਿੱਚ ਲੋਕਾਂ ਨੂੰ ਸਤਲੁਜ ਨਦੀ ਦੇ ਕਿਨਾਰੇ ਅਤੇ ਨੇੜੇ-ਤੇੜੇ ਦੇ ਖੇਤਰਾਂ ਵਿੱਚ ਆਉਣ ਜਾਣ ਤੋਂ ਬਚਾਅ ਅਤੇ ਪੈਦਲ ਤੁਰਨ ਅਤੇ ਪਸ਼ੂਆਂ ਨੂੰ ਚਰਾਉਣ ਤੋਂ ਵੀ ਮਨ੍ਹਾਂ ਕਰ ਦਿੱਤਾ ਗਿਆ ਹੈ। ਉੱਥੇ ਹੀ ਜਾਣਕਾਰੀ ਦਿੰਦੇ ਹੋਏ ਐਸ ਡੀ ਐਮ ਰਾਮਪੁਰ ਸੁਰਿੰਦਰ ਮੋਹਨ ਨੇ ਜਾਣਕਾਰੀ ਦਿੱਤੀ ਹੈ ਕਿ ਜਿਸ ਸਮੇਂ ਵੀ ਨਾਥਪਾ ਝਾਕੜੀ ਹਾਈਡ੍ਰੋਪਾਵਰ ਸਟੇਸ਼ਨ ਵੱਲੋਂ ਸਮੇਂ ਸਮੇਂ ਤੇ ਸਾਇਰਨ ਵਜਾ ਕੇ ਇਸ ਖਤਰੇ ਦੀ ਚਿਤਾਵਨੀ ਦਿੱਤੀ ਜਾਵੇਗੀ।

ਤੇ ਲੋਕਾਂ ਵੱਲੋਂ ਇਸ ਚੇਤਾਵਨੀ ਦੇ ਸੰਕੇਤਾਂ ਦਾ ਪਾਲਣ ਕਰਨ ਦੀ ਅਪੀਲ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਰਫ ਦੇ ਪਿਘਲਣ ਕਾਰਣ ਨਾਥਪਾ ਝਾਕੜੀ ਹਾਈਡ੍ਰੋਪਾਵਰ ਸਟੇਸ਼ਨ ਵਿੱਚ ਪਾਣੀ ਦਾ ਪੱਧਰ ਵਧ ਜਾਵੇਗਾ ਜਿਸ ਪਿੱਛੋਂ ਇਸ ਨੂੰ ਸਤਲੁਜ ਨਦੀ ਵਿੱਚ ਛੱਡ ਦਿੱਤਾ ਜਾਵੇਗਾ। ਇਸ ਲਈ ਸਤਲੁਜ ਨਦੀ ਦੇ ਖੇਤਰ ਦੇ ਆਸ ਪਾਸ ਦੇ ਲੋਕਾਂ ਨੂੰ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ।