ਸਟੇਟ ਬੈਂਕ ਇੰਡੀਆ ਚ ਖਾਤਾ ਰੱਖਣ ਵਾਲਿਆਂ ਲਈ ਆਈ ਵੱਡੀ ਖਬਰ – ਹੁਣ ਹੋਇਆ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਜੇਕਰ ਤੁਹਾਡੇ ਬੈਂਕ ਖਾਤਾ ਐਸਬੀਆਈ ਬੈਂਕ ਨਾਲ ਸਬੰਧਿਤ ਹੈ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਕਿਉਂਕਿ ਐਸਬੀਆਈ ਬੈਂਕ ਦੇ ਵੱਲੋਂ ਕੁਝ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਦੇ ਵੱਲੋਂ ਆਪਣੇ ਗਾਹਕਾਂ ਨੂੰ ਅਪੀਲ ਵੀ ਕੀਤੀ ਗਈ ਹੈ। ਦਰਅਸਲ ਕਰੋਨਾ ਵਾਇਰਸ ਦੇ ਕਾਰਨ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਕਾਰਨ ਕਾਰੋਬਾਰੀ ਅਵਸਥਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਰਕਾਰ ਦੇ ਵੱਲੋਂ ਕਰੋਨਾ ਸਬੰਧੀ ਕੁਝ ਗਾਇਨ ਜਾਰੀ ਕੀਤੀਆਂ ਗਈਆਂ ਹਨ ਜਿਸ ਦੇ ਅਧੀਨ ਹਰ ਖੇਤਰ ਦੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਖਾਸ ਧਿਆਨ ਰੱਖਿਆ ਜਾਂਦਾ ਹੈ। ਤਾਂ ਜੋ ਵਾਇਰਸ ਦੇ ਵੱਧ ਰਹੇ ਪ੍ਰਕੋਪ ਨੂੰ ਕਾਬੂ ਵਿਚ ਕੀਤਾ ਜਾ ਸਕੇ।

ਇਸੇ ਸਬੰਧਿਤ ਹੋਣ ਐਸਬੀਆਈ ਦੇ ਵੱਲੋਂ ਵੀ ਕੁਝ ਨਵੇਂ ਐਲਾਨ ਕੀਤੇ ਗਏ ਹਨ।ਹੁਣ ਸਰਕਾਰੀ ਬੈਂਕ ਐਸਬੀਆਈ ਦੇ ਵੱਲੋਂ ਕਰੋਨਾ ਵਾਇਰਸ ਕਾਰਨ ਚੱਲ ਰਹੇ ਹਲਾਤਾਂ ਵਿੱਚ ਬੈਂਕ ਦੇ ਗਾਹਕਾਂ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇੱਕ ਅਖਬਾਰ ਟਾਇਮਜ਼ ਔਫ ਇੰਡੀਆ ਦੀ ਰਿਪੋਰਟ ਮੁਤਾਬਿਕ ਇਹ ਜਾਣਕਾਰੀ ਮਿਲੀ ਹੈ ਕਿ ਐਸਬੀਆਈ ਆਪਣੇ ਗਾਹਕਾਂ ਦਾ ਮਾੜੇ ਹਲਾਤਾਂ ਵਿੱਚ ਜਾਂ ਕੇਵਾਈਸੀ ਅਪਡੇਟ ਨਾ ਹੋਣ ਕਾਰਨ ਖਾਤਾ ਬੰਦ ਨਹੀਂ ਕਰੇਗਾ। ਦਰਅਸਲ ਹੁਣ ਬੈਂਕ ਦੇ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹ ਆਪਣੇ ਗਾਹਕਾਂ ਨੂੰ ਇਹ ਸਹੂਲਤ 31 ਮਈ ਤੱਕ ਦੇਣਗੇ।

ਇਸ ਲਈ ਉਹਨਾਂ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਗਾਹਕ ਆਪਣਾ ਬੈਂਕ ਖਾਤੇ ਵਿੱਚ 31 ਮਈ ਤੱਕ ਕੇਵਾਈਸੀ 31 ਮਈ ਤਕ ਅਪਡੇਟ ਕਰਦਾ ਹੈ। ਇਸ ਤੋਂ ਇਲਾਵਾ ਬੈਂਕ ਦੇ ਵੱਲੋਂ ਇਸ ਔਖੇ ਸਮੇਂ ਲਈ ਇੱਕ ਟੋਲ ਫ੍ਰੀ ਨੰਬਰ ਵੀ ਦੱਸਿਆ ਗਿਆ ਹੈ। ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਹਕਾਂ ਨੂੰ ਬੈਂਕ ਦੀ ਬ੍ਰਾਂਚ ਵਿੱਚ ਪਹੁੰਚਣ ਦੀ ਜ਼ਰੂਰਤ ਨਹੀਂ ਸਗੋਂ ਉਹ ਕੋਈ ਵੀ ਜਾਣਕਾਰੀ ਇਸ ਨੰਬਰ ਨਾ ਹੀ ਲੈ ਸਕਦੇ ਹਨ।

ਬੈਂਕ ਦੇ ਟੋਲ ਫ੍ਰੀ ਨੰਬਰ 1800 112 211 ਅਤੇ 1800 425 3800 ਹਨ। ਇਸ ਤੋਂ ਇਲਾਵਾ ਬੈਂਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਗਾਹਕ ਆਪਣਾ ਕੇਵਾਈਸੀ ਅਪਡੇਟ ਕਰਨਾ ਚਾਹੁੰਦਾ ਹੈਂ ਤਾਂ ਉਹ ਆਪਣੇ ਦਸਤਾਵੇਜ਼ ਈ-ਮੇਲ ਜਾਂ ਪੋਸਟ ਰਾਹੀਂ ਬੈਂਕ ਨੂੰ ਭੇਜ ਦੇਣ ਜਿਸ ਰਾਹੀਂ ਉਨ੍ਹਾਂ ਬੈਂਕ ਖਾਤਾ ਅਤੇ ਕੇਵਲ ਸੀ ਅਪਡੇਟ ਕੀਤਾ ਜਾ ਸਕੇ।