ਆਈ ਤਾਜਾ ਵੱਡੀ ਖਬਰ
ਦੇਸ਼ ਵਿੱਚ ਹਰ ਰੋਜ਼ ਸੜਕੀ ਹਾਦਸੇ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਹਰ ਰੋਜ਼ ਕਈ ਲੋਕ ਸੜਕੀ ਹਾਦਸਿਆਂ ਦੌਰਾਨ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ । ਜ਼ਿਆਦਾਤਰ ਹਾਦਸੇ ਪ੍ਰਸ਼ਾਸਨ ਅਤੇ ਮਨੁੱਖ ਦੀਆਂ ਅਣਗਹਿਲੀਆਂ ਤੇ ਲਾਪ੍ਰਵਾਹੀਆਂ ਕਾਰਨ ਵਾਪਰਦੇ ਹਨ । ਜਿਸ ਕਰ ਕੇ ਲੋਕ ਜਿੱਥੇ ਜ਼ਖ਼ਮੀ ਹੁੰਦੇ ਹਨ , ਆਪਣੀਆਂ ਜਾਨਾਂ ਗੁਆਉਂਦੇ ਹਨ ਉਥੇ ਹੀ ਕਈ ਲੋਕ ਇਨ੍ਹਾਂ ਹਾਦਸਿਆਂ ਦੌਰਾਨ ਅਪਾਹਜ ਤਕ ਹੋ ਜਾਂਦੇ ਹਨ । ਜੋ ਆਪਣੀ ਪੂਰੀ ਜ਼ਿੰਦਗੀ ਦੇ ਲਈ ਕਿਸੇ ਤੇ ਨਿਰਭਰ ਹੋ ਜਾਂਦੇ ਹਨ l ਪਰ ਕਈ ਵਾਰ ਕੁਝ ਹੀ ਸੜਕੀ ਹਾਦਸੇ ਅਜਿਹੇ ਵੀ ਵਾਪਰਦੇ ਹਨ ਜੋ ਮਨੁੱਖ ਦੀ ਰੂਹ ਤਕ ਕੰਬਾ ਦਿੰਦੇ ਹਨ ਤੇ ਅਜਿਹਾ ਹੀ ਇਕ ਹਾਦਸਾ ਅੱਜ ਯਾਨੀ ਵੀਰਵਾਰ ਨੂੰ ਸਵੇਰੇ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਵਿੱਚ ਵਾਪਰਿਆ l
ਜਿੱਥੇ ਇਕ ਸਕੂਲ ਦੀ ਬੱਸ ਪਲਟਣ ਕਾਰਨ ਕਈ ਵਿਦਿਆਰਥੀਆਂ ਦੀ ਮੌਤ ਹੋ ਗਈ , ਜਦ ਕਿ ਕਈ ਵਿਦਿਆਰਥੀ ਬੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਰਾਜਸਥਾਨ ਦੇ ਜ਼ਿਲ੍ਹਾ ਜੈਸਲਮੇਰ ਦੇ ਪਿੰਡ ਫ਼ਲਸੁੰਡ ਵਿੱਚ ਤੇਜ਼ ਰਫ਼ਤਾਰ ਨਾਲ ਜਾ ਰਹੀ ਇਕ ਸਕੂਲ ਦੀ ਬੱਸ ਪਲਟ ਗਈ l
ਜਿਸ ਕਾਰਨ ਦੋ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ , ਜਦਕਿ ਬਾਈ ਦੇ ਕਰੀਬ ਲੋਕ ਇਸ ਘਟਨਾ ਦੌਰਾਨ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ l ਜਿਸ ਦੀ ਜਾਣਕਾਰੀ ਖੁਦ ਪੁਲੀਸ ਵੱਲੋਂ ਮੀਡੀਆ ਕਰਮੀਆਂ ਦਿੱਤੀ ਗਈ l ਪੁਲੀਸ ਅਧਿਕਾਰੀਅਾਂ ਨੇ ਦੱਸਿਅਾ ਕਿ ਜੈਤਪੁਰਾ ਪਿੰਡ ਦੇ ਕੋਲ ਸਵੇਰੇ ਸਕੂਲ ਦੀ ਬੱਸ ਪਲਟਣ ਨਾਲ ਦੋ ਬੱਚੇ ਬੱਸ ਹੇਠਾਂ ਦੱਬ ਗਏ ਜਿਹਨਾਂ ਬੱਚਿਆਂ ਦੀ ਮੌਕੇ ਤੇ ਹੀ ਮੌਤ ਹੋ ਗਈ l
ਜਦਕਿ ਬਾਈ ਹੋਰ ਬੱਚੇ ਬੁਰੀ ਤਰ੍ਹਾਂ ਨਾਲ ਜ਼ਖਮੀ ਹਨ l ਜਿਨ੍ਹਾਂ ਵਿੱਚੋਂ ਪੰਜ ਦੀ ਹਾਲਤ ਨਾਜ਼ੁਕ ਹੈ ਤੇ ਓਹਨਾ ਨੂੰ ਜੋਧਪੁਰ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ l ਉਨ੍ਹਾਂ ਦੱਸਿਆ ਕਿ ਬਾਕੀ ਜ਼ਖ਼ਮੀਆਂ ਦਾ ਇਲਾਜ ਸਥਾਨਕ ਹਸਪਤਾਲ ਦੇ ਵਿੱਚ ਕੀਤਾ ਜਾ ਰਿਹਾ ਹੈl ਓਹਨਾ ਦੱਸਿਆ ਕਿ ਇਸ ਮਾਮਲੇ ਵਿਚ ਹੁਣ ਡਰਾਈਵਰ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਪਡ਼ਤਾਲ ਸ਼ੁਰੂ ਕਰ ਦਿੱਤੀ ਗਈ ਹੈ ।
Previous Postਸਾਵਧਾਨ – ਜਲੰਧਰ ਦੇ ਡੀ. ਸੀ. ਨੇ ਜਿਲ੍ਹੇ ਲਈ ਜਾਰੀ ਕੀਤੇ ਇਹ ਹੁਕਮ , ਕੱਲ੍ਹ ਸ਼ਾਮ ਤੋਂ ਹੋਣ ਗਏ ਲਾਗੂ
Next Postਪਿਓ ਨੇ 3 ਸਾਲਾਂ ਦੇ ਪੁੱਤ ਨੂੰ ਨਹਿਰ ‘ਚ ਡੁਬੋ-ਡੁਬੋ ਕੇ ਇਸ ਕਾਰਨ ਦਿੱਤੀ ਮੌਤ – ਤਾਜਾ ਵੱਡੀ ਖਬਰ