ਸਕੂਲ ਫੰਕਸ਼ਨ ਚ ਲਾਸ਼ ਬਣ ਪਹੁੰਚ ਗਿਆ ਮੁੰਡਾ , ਦੇਖ ਸਭ ਦੇ ਪੈਰੋਂ ਨਿਕਲ ਗਈ ਜਮੀਨ

ਆਈ ਤਾਜਾ ਵੱਡੀ ਖਬਰ

ਸਕੂਲਾਂ ਵਿੱਚ ਬੱਚਿਆਂ ਦੇ ਮਾਨਸਿਕ ਤੇ ਬੌਧਿਕ ਵਿਕਾਸ ਦੇ ਲਈ ਬਹੁਤ ਸਾਰੇ ਪ੍ਰੋਗਰਾਮ ਕਰਵਾਏ ਜਾਂਦੇ ਹਨ ਤਾਂ, ਜੋ ਬੱਚਿਆਂ ਦਾ ਚੰਗੇ ਤਰੀਕੇ ਦੇ ਨਾਲ ਵਿਕਾਸ ਹੋ ਸਕੇ l ਪਰ ਅੱਜ ਤੁਹਾਡੇ ਨਾਲ ਇੱਕ ਅਜਿਹੇ ਸਕੂਲ ਦਾ ਕਿੱਸਾ ਸਾਂਝਾ ਕਰਾਂਗੇ, ਜਿੱਥੇ ਸਕੂਲ ਫੰਕਸ਼ਨ ਦੇ ਵਿੱਚ ਇੱਕ ਮੁੰਡਾ ਲਾਸ਼ ਬਣ ਕੇ ਪਹੁੰਚ ਗਿਆ ਤੇ ਜਿਸ ਨੂੰ ਵੇਖਣ ਤੋਂ ਬਾਅਦ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮਾਮਲਾ ਬ੍ਰਿਟੇਨ ਦੇ ਨਾਲ ਸੰਬੰਧਿਤ ਹੈ l ਜਿੱਥੇ ਹਾਈ ਸਕੂਲ ਪ੍ਰੋਮ ਨਾਈਟ ਵਿੱਚ ਸਾਰੇ ਵਿਦਿਆਰਥੀ ਵੱਖ-ਵੱਖ ਥੀਮ ਵਿੱਚ ਪਹਿਰਾਵਾ ਪਹਿਨ ਕੇ ਪਹੁੰਚੇ। ਇੱਕ ਖਬਰ ਮੁਤਾਬਕ ਜਿਸ ਤਰ੍ਹਾਂ ਇਕ ਲੜਕਾ ਲੁਕਾਸ ਆਪਣੇ ਦੋ ਦੋਸਤਾਂ ਨਾਲ ਇੱਥੇ ਦਾਖਲ ਹੋਇਆl

Young woman feeling sad in a dark setting.


ਪਰ ਇਸ ਦੌਰਾਨ ਉਸਦੇ ਲਿਬਾਸ ਨੂੰ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਦਰਅਸਲ, ਇਹ ਤਿੰਨੋਂ ਲਾਸ਼ਾਂ ਵਾਂਗ ਬੈਗ ਵਿੱਚ ਬੰਦ ਵੈਨ ਦੇ ਅੰਦਰ ਆਏ ਸਨ। ਸਕੂਲ ਪਹੁੰਚਣ ‘ਤੇ ਦੋ ਲੋਕਾਂ ਨੇ ਉਨ੍ਹਾਂ ਨੂੰ ਵੈਨ ‘ਚੋਂ ਉਸੇ ਤਰ੍ਹਾਂ ਬਾਹਰ ਕੱਢਿਆ ਜਿਵੇਂ ਉਹ ਕਿਸੇ ਲਾਸ਼ ਨੂੰ ਬਾਹਰ ਕੱਢਦੇ ਹਨ। ਉਧਰ ਲੂਕਾਸ ਦੀ ਮਾਂ ਨੇ ਇਸ ਨੂੰ ਸ਼ਾਨਦਾਰ ਆਈਡੀਆ ਦੱਸਿਆ ਤੇ ਉਹਨਾਂ ਵੱਲੋਂ ਇਸ ਦੀਆਂ ਕਾਫੀ ਤਾਰੀਫਾਂ ਕੀਤੀਆਂ ਗਈਆਂ । ਉਸ ਨੇ ਕਿਹਾ ਕਿ ਓਰਿਜਨਲ ਹੋਣਾ ਤੇ ਕੁਝ ਅਲੱਗ ਸੋਚਣਾ ਹਮੇਸ਼ਾ ਚੰਗਾ ਹੁੰਦਾ ਹੈ। ਉਨ੍ਹਾਂ ਨੇ ਆਪਣੇ ਬੇਟੇ ਦੀ ਗ੍ਰੈਂਡ ਐਂਟਰੀ ਦੀ ਤਿਆਰੀ ਦੇ ਲਈ ਲੂਕਾਸ ਤੇ ਉਸ ਦੇ ਦੋ ਦੋਸਤਾਂ ਦੇ ਲਈ ਤਿੰਨ ਬਾਡੀ ਬੈਗ ਤੇ ਬੈਗ ਟ੍ਰਾਂਸਪੋਰਟਰਾਂ ਦੇ ਲਈ ਫੇਸ ਮਾਸਕ ਆਰਡਰ ਕੀਤਾ ਸੀ। ਹਾਲਾਂਕਿ, ਲੌਰਾ ਨੂੰ ਡਰ ਸੀ ਕਿ ਉਹ ਅਜਿਹੀਆਂ ਸ਼ੱਕੀ ਚੀਜ਼ਾਂ ਖਰੀਦ ਕੇ ਮੁਸੀਬਤ ਵਿੱਚ ਪੈ ਸਕਦੀ ਹੈ। ਉਸ ਨੇ ਕਿਹਾ ਕਿ ਜੇਕਰ ਕਿਸੇ ਨੇ ਮੈਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਲੈਂਦੇ ਹੋਏ ਦੇਖਿਆ ਹੁੰਦਾ ਤਾਂ ਸ਼ਾਇਦ ਪੁਲਸ ਆ ਜਾਂਦੀ। ਹਾਲਾਂਕਿ ਉਸ ਦੇ ਇਸ ਆਈਡੀਏ ਨੂੰ ਵੇਖ ਕੇ ਪਹਿਲਾਂ ਤਾਂ ਮੌਕੇ ਤੇ ਮੌਜੂਦ ਲੋਕ ਸਾਰੇ ਹੈਰਾਨ ਰਹਿ ਗਏ, ਪਰ ਬਾਅਦ ਵਿੱਚ ਉਸਦੇ ਇਸ ਆਈਡੀਆ ਦੀ ਹਰ ਕਿਸੇ ਦੇ ਵੱਲੋਂ ਕਾਫੀ ਤਾਰੀਫ ਕੀਤੀ ਗਈ, ਕਿਉਂਕਿ ਇਹ ਕਾਫੀ ਹੈਰਾਨ ਕਰਨ ਵਾਲਾ ਆਈਡੀਆ ਸੀ l