ਸਕੂਲ ਦੀ ਵਿਦਿਆਰਥਣ ਨੇ ਟੋਇਲੈਟ ਬਾਥਰੂਮ ਗੰਦਾ ਹੋਣ ਦੀ ਕੀਤੀ ਸ਼ਿਕਾਇਤ ਤਾਂ ਇਸ ਮੰਤਰੀ ਨੇ ਖੁਦ ਕੀਤਾ ਸਾਫ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਵਿਚ 2022 ਵਿਚ 5 ਸੂਬੇ ਵਿੱਚ ਜਿਥੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਨੂੰ ਲੈ ਕੇ ਬਹੁਤ ਸਾਰੀਆਂ ਸਿਆਸੀ ਹਸਤੀਆਂ ਵੱਲੋਂ ਆਪਣੀ ਕਿਸਮਤ ਅਜ਼ਮਾ ਜਾ ਰਹੀ ਹੈ। ਉਥੇ ਹੀ ਪੰਜ ਸੂਬਿਆਂ ਵਿਚ ਇਸ ਸਮੇਂ ਸਿਆਸਤ ਪੂਰੀ ਤਰਾਂ ਗਰਮਾਈ ਹੋਈ ਹੈ ਅਤੇ ਇਨ੍ਹਾਂ ਸਿਆਸੀ ਪਾਰਟੀਆਂ ਵੱਲੋਂ ਅੱਡੀ-ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਤਾਂ ਜੋ ਉਨ੍ਹਾਂ ਨੂੰ ਜਿੱਤ ਹਾਸਲ ਹੋ ਸਕੇ। ਜਿੱਥੇ ਵੱਖ-ਵੱਖ ਪਾਰਟੀਆਂ ਵੱਲੋਂ ਲੋਕਾਂ ਲਈ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ। ਉਥੇ ਹੀ ਸਿਆਸਤ ਵਿੱਚ ਕਈ ਅਜਿਹੀਆਂ ਸਖਸੀਅਤਾਂ ਵੀ ਹੁੰਦੀਆਂ ਹਨ ਜੋ ਬਹੁਤ ਸਾਰੇ ਲੋਕਾਂ ਲਈ ਰੋਲ ਮਾਡਲ ਬਣ ਜਾਂਦੀਆਂ ਹਨ ਜਿਸ ਕਾਰਨ ਉਹ ਹਰ ਪਾਸੇ ਚਰਚਾ ਵਿੱਚ ਬਣ ਜਾਂਦੀਆਂ ਹਨ।

ਹੁਣ ਸਕੂਲ ਦੀ ਵਿਦਿਆਰਥਣ ਵੱਲੋਂ ਬਾਥਰੂਮ ਗੰਦਾ ਹੋਣ ਦੀ ਕੀਤੀ ਗਈ ਸ਼ਿਕਾਇਤ ਤੇ ਇਸ ਮੰਤਰੀ ਵੱਲੋਂ ਖੁਦ ਸਾਫ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਸਾਹਮਣੇ ਆਇਆ ਹੈ। ਜਿੱਥੇ ਮੱਧ ਪ੍ਰਦੇਸ਼ ਦੀ ਸਰਕਾਰ ਵਿਚ ਤੈਨਾਤ ਊਰਜਾ ਮੰਤਰੀ ਪ੍ਰਦੁਮਨ ਸਿੰਘ ਤੋਮਰ ਵੱਲੋਂ 30 ਦਿਨਾਂ ਦੀ ਸਵੱਛਤਾ ਦਾ ਸੰਕਲਪ ਲਿਆ ਗਿਆ ਹੈ ਅਤੇ ਉਸ ਵੱਲੋਂ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ। ਜਿੱਥੇ ਉਨ੍ਹਾਂ ਵੱਲੋਂ ਇਸ ਮੁਹਿੰਮ ਦੇ ਤਹਿਤ ਹੀ ਵੱਖ-ਵੱਖ ਜਗ੍ਹਾ ਤੇ ਸਾਫ ਸਫਾਈ ਕੀਤੀ ਜਾ ਰਹੀ ਹੈ। ਉਥੇ ਹੀ ਉਹ ਗਵਾਲੀਅਰ ਦੇ ਇਕ ਸਕੂਲ ਵਿਚ ਪਹੁੰਚੇ ਹੋਏ ਸਨ।

ਜਿੱਥੇ ਉਨ੍ਹਾਂ ਵੱਲੋਂ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਦਾ ਨਿਰੀਖਣ ਕੀਤਾ ਗਿਆ। ਉਥੇ ਹੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ। ਇਸ ਦੌਰਾਨ ਇਕ ਵਿਦਿਆਰਥਣ ਵੱਲੋਂ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਗਈ ਕਿ ਉਨ੍ਹਾਂ ਦੇ ਸਕੂਲ ਵਿੱਚ ਪਖਾਨੇ ਬਹੁਤ ਦਿੰਦੇ ਹਨ ਅਤੇ ਸਫਾਈ ਨਹੀਂ ਕੀਤੀ ਜਾਂਦੀ ਜਿਸ ਕਾਰਨ ਵਿਦਿਆਰਥਣਾਂ ਨੂੰ ਭਾਰੀ ਮੁਸ਼ਕਲਾਂ ਪੇਸ਼ ਆਉਂਦੀਆਂ ਹਨ।

ਇਸ ਵਿਦਿਆਰਥਣ ਦੀ ਗੱਲ ਸੁਣਦੇ ਹੀ ਮੰਤਰੀ ਪ੍ਰਦੂਮਣ ਸਿੰਘ ਤੋਮਰ ਵੱਲੋਂ ਖੁਦ ਸਕੂਲ ਦੇ ਪਖਾਨਿਆਂ ਦੀ ਸਫਾਈ ਕੀਤੀ ਗਈ। ਜਿੱਥੇ ਉਹਨੇ ਆਪਣੇ ਹੱਥੀਂ ਬਿਨਾਂ ਸਮਾਂ ਗੁਆਏ ਸਫ਼ਾਈ ਕੀਤੀ ਗਈ। ਉੱਥੇ ਹੀ ਬੱਚਿਆਂ ਨੂੰ ਵੀ ਸਵੱਛਤਾ ਦਾ ਸੰਦੇਸ਼ ਦਿੱਤਾ ਗਿਆ। ਉਹ ਪਹਿਲਾਂ ਵੀ ਕਈ ਵਾਰ ਸੜਕਾਂ ਤੇ ਝਾੜੂ ਲਗਾ ਕੇ ਸਫਾਈ ਕਰਦੇ ਹੋਏ ਨਜ਼ਰ ਆਏ ਹਨ ਅਤੇ ਜਨਤਕ ਪਖਾਨਿਆ ਦੀ ਸਫਾਈ ਵੀ ਕੀਤੀ ਗਈ ਹੈ।