ਸਕੂਲ ਚ ਲੰਚ ਵੇਲੇ ਬੱਚਿਆਂ ਤੇ ਗਿਰਿਆ ਦਰੱਖਤ, 1 ਬੱਚੇ ਦੀ ਹੋਈ ਮੌਤ- ਵਾਪਰਿਆ ਵੱਡਾ ਹਾਦਸਾ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਭਿਆਨਕ ਗਰਮੀ ਤੇ ਚਲਦਿਆਂ ਹੋਇਆਂ ਜਿੱਥੇ ਸਰਕਾਰ ਵੱਲੋਂ ਸਾਰੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬਹੁਤ ਸਾਰੀਆਂ ਰਾਹਤਾਂ ਵੀ ਜਾਰੀ ਕੀਤੀਆਂ ਗਈਆਂ ਹਨ ਜਿੱਥੇ ਸਕੂਲ ਜਾਣ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਕਰ ਦਿੱਤੀਆਂ ਗਈਆਂ ਸਨ। ਇਸ ਸਮੇਂ ਜਿਥੇ ਬਹੁਤ ਸਾਰੇ ਸਕੂਲ ਖੁੱਲ੍ਹ ਚੁੱਕੇ ਹਨ ਅਤੇ ਵਿਦਿਆਰਥੀ ਸਕੂਲ ਜਾਣੇ ਸ਼ੁਰੂ ਹੋ ਚੁੱਕੇ ਹਨ। ਉਥੇ ਹੀ ਕੁਝ ਸਕੂਲਾਂ ਚ ਛੁਟੀਆਂ ਚੱਲ ਰਹੀਆਂ ਹਨ।

ਪਹਿਲਾਂ ਵੀ ਕਰੋਨਾ ਦੇ ਦੌਰਾਨ ਕਾਫੀ ਲੰਮੇ ਸਮੇਂ ਤੱਕ ਸਕੂਲ ਬੰਦ ਰਹੇ ਸਨ। ਹੁਣ ਜਿੱਥੇ ਬੱਚੇ ਚਾਈਂ-ਚਾਈਂ ਸਕੂਲ ਜਾ ਰਹੇ ਹਨ ਤਾਂ ਜੋ ਆਪਣੇ ਦੋਸਤਾਂ ਨੂੰ ਮਿਲਿਆ ਜਾ ਸਕੇ। ਇੱਥੇ ਹੀ ਬਹੁਤ ਸਾਰੇ ਹਾਦਸੇ ਹੋਣ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ ਜਿੱਥੇ ਕੁਝ ਬੱਚਿਆਂ ਨੂੰ ਅਗਵਾ ਕਰਨ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਅਤੇ ਉਥੇ ਹੀ ਕੁਝ ਸੜਕ ਹਾਦਸੇ ਅਤੇ ਹੋਰ ਭਿਆਨਕ ਹਾਦਸੇ ਵਾਪਰ ਰਹੇ ਹਨ। ਹੁਣ ਸਕੂਲ ਵਿੱਚ ਲੰਚ ਕਰਦੇ ਹੋਏ ਬੱਚਿਆਂ ਉਪਰ ਦਰੱਖਤ ਡਿੱਗਿਆ ਹੈ ਜਿੱਥੇ ਇੱਕ ਦੀ ਮੌਤ ਹੋਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ ਜਿੱਥੇ ਅੱਜ ਸ਼ੁੱਕਰਵਾਰ ਨੂੰ ਇੱਕ ਨਿੱਜੀ ਸਕੂਲ ਵਿੱਚ ਵਾਪਰੇ ਇਸ ਹਾਦਸੇ ਦੇ ਵਿਚ ਇੱਕ ਬੱਚੇ ਦੀ ਮੌਤ ਹੋਈ ਹੈ ਅਤੇ 13 ਦੇ ਕਰੀਬ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਅਤੇ ਦੋ ਬੱਚਿਆਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਪੀਜੀਆਈ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਹੈ। ਜਿੱਥੇ ਪੀਜੀਆਈ ਹਸਪਤਾਲ ਦੇ ਵਿੱਚ ਇੱਕ ਬੱਚੇ ਦੀ ਮੌਤ ਹੋਈ ਹੈ।

ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੰਚ ਬਰੇਕ ਦੇ ਸਮੇਂ 10 ਤੋਂ 15 ਬੱਚੇ ਇੱਕ ਦਰਖਤ ਹੇਠਾਂ ਬੈਠੇ ਲੰਚ ਕਰ ਰਹੇ ਸਨ ਅਤੇ ਕੁਝ ਬੱਚੇ ਖੇਡ ਰਹੇ ਸਨ। ਉਸ ਸਮੇਂ ਹੀ ਅਚਾਨਕ ਦਰੱਖਤ ਬੱਚਿਆਂ ਉਪਰ ਡਿੱਗ ਗਿਆ ਜਿਸ ਕਾਰਨ ਬੱਚੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਕੂਲ ਪ੍ਰਸ਼ਾਸਨ ਵੱਲੋਂ ਤੁਰੰਤ ਹੀ ਬੱਚਿਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਅਤੇ ਇਸ ਬਾਬਤ ਮਾਪਿਆਂ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ।