ਆਈ ਤਾਜ਼ਾ ਵੱਡੀ ਖਬਰ
ਗਰਮੀਆਂ ਦੇ ਮੌਸਮ ਦੇ ਵਿੱਚ ਅਕਸਰ ਹੀ ਲੋਕ ਠੰਢੀਆਂ ਚੀਜ਼ਾਂ ਖਾਣੀਆਂ ਜਾਂ ਪੀਣੀਆਂ ਪਸੰਦ ਕਰਦੇ ਹਨ । ਅਕਸਰ ਹੀ ਗਰਮੀਆਂ ਦੇ ਮੌਸਮ ਵਿੱਚ ਲੋਕ ਸ਼ਰਬਤ ਪੀਂਦੇ ਹਨ ਤੇ ਸ਼ਰਬਤ ਪੀ ਕੇ ਜਿੱਥੇ ਲੋਕ ਆਪਣੀ ਗਰਮੀਆਂ ਵਿੱਚ ਪਿਆਸ ਬੁਝਾਉਂਦੇ ਹਨ ਉੱਥੇ ਹੀ ਲੂ ਲੱਗਣ ਤੋਂ ਵੀ ਸਰੀਰ ਕਾਫੀ ਸੁਰੱਖਿਅਤ ਰਹਿੰਦਾ ਹੈ । ਪਰ ਦੋ ਬੱਚੀਆਂ ਲਈ ਸ਼ਰਬਤ ਪੀਣਾ ਉਸ ਸਮੇਂ ਮਹਿੰਗਾ ਪੈ ਗਿਆ ਜਦ ਇਸ ਸ਼ਰਬਤ ਨੇ ਦੋ ਬੱਚਿਆਂ ਦੀ ਜਾਨ ਲੈ ਲਈ । ਦਰਅਸਲ ਮਾਮਲਾ ਪੰਜਾਬ ਤੇ ਜ਼ਿਲਾ ਤਰਨਤਾਰਨ ਤੋਂ ਸਾਹਮਣੇ ਆਇਆ। ਜਿੱਥੇ ਕਿ ਇਕ ਘਰ ਵਿਚ ਪਈ ਜ਼ਹਿਰੀਲੀ ਦਵਾਈ ਨੂੰ ਬੱਚਿਆਂ ਨੇ ਸ਼ਰਬਤ ਸਮਝ ਕੇ ਪੀ ਲਿਆ ਜਿਸ ਕਰਕੇ ਦੋ ਬੱਚਿਆਂ ਨੇ ਆਪਣੀ ਜਾਨ ਗਵਾ ਲਈ ।
ਮਾਮਲਾ ਤਰਨਤਾਰਨ ਦੇ ਭਿੱਖੀਵਿੰਡ ਨਜ਼ਦੀਕ ਪੈਂਦੇ ਪਿੰਡ ਤਤਲੇ ਦਾ ਹੈ , ਜਿੱਥੇ ਕਿ ਭਰਾ ਤੇ ਭੈਣ ਨੇ ਸ਼ਰਬਤ ਸਮਝ ਕੇ ਜ਼ਹਿਰੀਲੀ ਦਵਾਈ ਨੂੰ ਪੀ ਲਿਆ ਤੇ ਆਪਣੀ ਜਾਨ ਗਵਾਈ । ਉੱਥੇ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਮ੍ਰਿਤਕ ਬੱਚਿਆਂ ਦੇ ਪਿਤਾ ਨੇ ਦੱਸਿਆ ਕਿ ਚੌਦਾਂ ਮਾਰਚ ਨੂੰ ਜਦੋਂ ਬੱਚੇ ਸਕੂਲ ਤੋਂ ਵਾਪਸ ਆਏ ਤਾਂ ਉਨ੍ਹਾਂ ਨੂੰ ਬਹੁਤ ਭੁੱਖ ਲੱਗੀ ਹੋਈ ਸੀ ।
ਭੁੱਖ ਲੱਗੀ ਹੋਣ ਕਰਕੇ ਇਨ੍ਹਾਂ ਦੀ ਮਾਂ ਬਾਜ਼ਾਰੋਂ ਕੁਝ ਖਾਣ ਦੇ ਲਈ ਲੈਣ ਗਈ , ਪਰ ਬੱਚਿਆਂ ਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਸੀ ਜਿਸ ਕਾਰਨ ਉਹ ਜ਼ਹਿਰੀਲੀ ਦਵਾਈ ਨੂੰ ਸ਼ਰਬਤ ਸਮਝ ਕੇ ਪੀ ਲਿਆ ਤੇ ਜਦੋਂ ਬੱਚਿਆਂ ਦੀ ਹਾਲਤ ਵਿਗੜੀ ਤਾਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਿਥੇ ਡਾਕਟਰਾਂ ਦੇ ਵੱਲੋਂ ਬੱਚਿਆਂ ਦੇ ਸਰੀਰ ਚੋਂ ਦਵਾਈ ਤਾਂ ਬਾਹਰ ਕੱਢ ਦਿੱਤੀ ਗਈ ਪਰ ਦਵਾਈ ਦਾ ਅਸਰ ਜ਼ਿਆਦਾ ਹੋਣ ਕਰਕੇ ਬੱਚਿਆਂ ਦੀ ਹਾਲਤ ਵਿਗੜ ਗਈ ।ਜਿਸ ਦੇ ਚੱਲਦੇ ਉਨ੍ਹਾਂ ਨੂੰ ਅੱਗੇ ਹਸਪਤਾਲ ਵਿਚ ਰੈਫਰ ਕੀਤਾ ਗਿਆ। ਜਿੱਥੇ ਇਲਾਜ ਦੌਰਾਨ ਛੇ ਸਾਲਾ ਜਗਰੂਪ ਦੀ ਮੌਤ ਹੋ ਗਈ । ਪਰ ਲੜਕੀ ਨੂੰ ਸੀਰੀਅਸ ਹਾਲਤ ਵਿੱਚ ਲੁਧਿਆਣਾ ਦੇ ਡੀਐਮਸੀ ਹਸਪਤਾਲ ਲਿਜਾਇਆ ਗਿਆ ।
ਜਿੱਥੇ ਬੀਤੀ ਰਾਤ ਨੌੰ ਸਾਲਾ ਮਨਪ੍ਰੀਤ ਕੌਰ ਨੇ ਦਮ ਤੋੜ ਦਿੱਤਾ । ਜਿਸ ਦੇ ਚੱਲਦਿਆਂ ਅੱਜ ਬੱਚਿਆਂ ਦਾ ਸਸਕਾਰ ਕੀਤਾ ਗਿਆ ਤੇ ਮਾਂ ਦੇ ਵੱਲੋਂ ਇਸ ਦੁੱਖ ਨੂੰ ਨਾ ਸਹਾਰਦੇ ਹੋਏ ਮਾਂ ਨੇ ਵੀ ਜ਼ਹਿਰੀਲੀ ਦਵਾਈ ਪੀ ਲਈ । ਜਿਸ ਕਾਰਨ ਮਾ ਇਸ ਸਮੇਂ ਹਸਪਤਾਲ ਦੇ ਵਿਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਹਨ ।
Home ਤਾਜਾ ਖ਼ਬਰਾਂ ਸਕੂਲੋਂ ਪੜ੍ਹ ਕੇ ਘਰੇ ਆਏ 2 ਬੱਚਿਆਂ ਦੀ ਇਸ ਗਲਤੀ ਨਾਲ ਹੋ ਗਈ ਮੌਤ – ਪ੍ਰੀਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ
ਤਾਜਾ ਖ਼ਬਰਾਂ
ਸਕੂਲੋਂ ਪੜ੍ਹ ਕੇ ਘਰੇ ਆਏ 2 ਬੱਚਿਆਂ ਦੀ ਇਸ ਗਲਤੀ ਨਾਲ ਹੋ ਗਈ ਮੌਤ – ਪ੍ਰੀਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ
Previous Postਪੰਜਾਬ ਦੇ ਇਸ ਜਿਲ੍ਹੇ ਚ 31 ਮਈ 2022 ਤੱਕ ਇਸ ਸਖਤ ਪਾਬੰਦੀ ਦਾ ਹੋ ਗਿਆ ਐਲਾਨ – ਨਾ ਮੰਨਣ ਤੇ ਹੋਵੇਗੀ ਸਖਤ ਕਾਰਵਾਈ
Next Postਸਰਕਾਰੀ ਸਿਸਟਮ ਨੂੰ ਸੁਧਾਰਨ ਲਈ ਭਗਵੰਤ ਮਾਨ ਸਰਕਾਰ ਨੇ ਕਰਤਾ ਇਹ ਹੁਕਮ – ਸਾਰੇ ਪਾਸੇ ਹੋ ਗਈ ਚਰਚਾ