ਆਈ ਤਾਜਾ ਵੱਡੀ ਖਬਰ
ਦੇਸ਼ ਵਿੱਚ ਕਰੋਨਾ ਦੇ ਵਾਧੇ ਨੂੰ ਦੇਖਦੇ ਹੋਏ ਸਰਕਾਰ ਵੱਲੋਂ ਜਿਥੇ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਹਨ। ਉੱਥੇ ਹੀ ਕੇਂਦਰ ਸਰਕਾਰ ਵੱਲੋਂ ਸਾਰੇ ਸੂਬਿਆ ਦੇ ਮੁੱਖ ਮੰਤਰੀਆਂ ਨੂੰ ਆਪਣੇ ਆਪਣੇ ਸੂਬੇ ਵਿਚ ਕਰੋਨਾ ਦੀ ਸਥਿਤੀ ਦੇ ਅਨੁਸਾਰ ਹੀ ਫੈਸਲੇ ਲੈਣ ,ਤਾਲਾਬੰਦੀ ਕਰਨ ਅਤੇ ਸਖ਼ਤੀ ਵਧਾਏ ਜਾਣ ਦੇ ਅਧਿਕਾਰ ਦਿੱਤੇ ਗਏ ਹਨ। ਪੰਜਾਬ ਵਿੱਚ ਵੀ ਸਰਕਾਰ ਵੱਲੋਂ 15 ਮਈ ਤੱਕ ਲਈ ਸਖ਼ਤ ਪਾਬੰਦੀਆਂ ਨਾਲ ਤਾਲਾਬੰਦੀ ਕੀਤੀ ਗਈ ਹੈ। ਉਥੇ ਹੀ ਜਿਥੇ ਪਿਛਲੇ ਸਾਲ ਮਾਰਚ ਤੋਂ ਹੀ ਵਿੱਦਿਅਕ ਅਦਾਰਿਆਂ ਨੂੰ ਬੰਦ ਕੀਤਾ ਗਿਆ ਹੈ। ਸਰਕਾਰ ਵੱਲੋਂ ਸਾਰੇ ਸਕੂਲਾਂ ਨੂੰ ਬੱਚਿਆਂ ਦੀ ਪੜ੍ਹਾਈ ਆਨਲਾਈਨ ਹੀ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ।
ਸਕੂਲੀ ਬੱਚਿਆਂ ਲਈ ਇੱਥੇ ਹੋ ਗਿਆ ਹੈ 10 ਮਈ ਤੱਕ ਲਈ ਛੁੱਟੀਆਂ ਦਾ ਐਲਾਨ। ਪੰਜਾਬ ਵਿੱਚ ਕੀਤੀ ਗਈ ਤਾਲਾਬੰਦੀ ਦੌਰਾਨ ਜਿੱਥੇ ਬੱਚਿਆਂ ਦੀ ਆਨਲਾਈਨ ਪੜ੍ਹਾਈ ਜਾਰੀ ਹੈ । ਉਥੇ ਹੀ ਚੰਡੀਗੜ੍ਹ ਵਿਚ 10 ਮਈ ਤੋਂ ਵਿੱਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਇਹਨਾਂ ਛੁਟੀਆਂ ਵਿਚ ਜਿੱਥੇ ਅਧਿਆਪਕਾਂ ਨੂੰ ਆਨ ਲਾਈਨ ਕਲਾਸਾਂ ਲਗਾਉਣ ਦੀ ਜਰੂਰਤ ਨਹੀਂ ਹੋਵੇਗੀ। ਉੱਥੇ ਹੀ ਅਧਿਆਪਕਾਂ ਨੂੰ ਦਸਵੀਂ ਕਲਾਸ ਦੇ ਬੱਚਿਆਂ ਦਾ ਨਤੀਜਾ ਤਿਆਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਇਸ ਲਈ ਸਕੂਲਾਂ ਦੇ ਟੀਚਰਾ ਵੱਲੋਂ ਪ੍ਰਿੰਸੀਪਲ ਅਤੇ ਹੈਡਮਾਸਟਰ ਵੱਲੋਂ ਵੀ ਸਕੂਲ ਵਿੱਚ ਆ ਕੇ ਦਸਵੀ ਕਲਾਸ ਦਾ ਨਤੀਜਾ ਤਿਆਰ ਕਰਨਾ ਹੋਵੇਗਾ।
ਸਕੂਲਾਂ ਵਿੱਚ ਦਸਵੀ ਕਲਾਸ ਦਾ ਨਤੀਜਾ ਤਿਆਰ ਕਰਨ ਵਾਸਤੇ ਸਕੂਲ ਦੇ ਦਸਵੀਂ ਕਲਾਸ ਦੇ ਸੱਤ ਟੀਚਰਾਂ ਦੀ ਡਿਊਟੀ ਲਗਾਈ ਗਈ ਹੈ। ਜਿਸ ਵਿੱਚੋਂ ਪੰਜ ਟੀਚਰ ਆਪਣੇ ਸਕੂਲ ਵਿਚ ਅਤੇ ਦੋ ਟੀਚਰ ਨਜਦੀਕ ਦੇ ਸਕੂਲ ਵਿੱਚ ਜਾ ਕੇ ਤਿਆਰ ਕਰਨਗੇ। ਇਸ ਵਾਸਤੇ ਸਾਰੀ ਤਿਆਰੀ ਸਕੂਲ ਦੇ ਹੈਡਮਾਸਟਰ ਅਤੇ ਪ੍ਰਿੰਸੀਪਲ ਵੱਲੋਂ ਕਰਵਾਈ ਜਾਵੇਗੀ। ਜਿੱਥੇ ਹੈਡਮਾਸਟਰ ਦੇ ਪ੍ਰਿੰਸੀਪਲ ਨੂੰ ਸਿੱਖਿਆ ਵਿਭਾਗ ਵੱਲੋਂ ਛੁੱਟੀ ਨਹੀਂ ਦਿੱਤੀ ਗਈ। ਉੱਤੇ ਹੀ ਨਾਨ ਟੀਚਿੰਗ ਸਟਾਫ, ਕਲੈਰੀਕਲ ਸਟਾਫ ਅਤੇ ਦਰਜਾ ਚਾਰ ਕਰਮਚਾਰੀਆਂ ਨੂੰ ਵੀ ਛੁੱਟੀ ਨਹੀਂ ਕੀਤੀ ਗਈ।
ਇਨ੍ਹਾਂ ਸਭ ਨੂੰ 50 ਫੀਸਦੀ ਗਿਣਤੀ ਦੇ ਹਿਸਾਬ ਨਾਲ ਸਕੂਲ ਆ ਕੇ ਕੰਮ ਕਰਨਾ ਹੋਵੇਗਾ। ਚੰਡੀਗੜ੍ਹ ਵਿੱਚ ਜਿੱਥੇ 10 ਮਈ ਤੋਂ ਛੁੱਟੀਆਂ ਕੀਤੀਆਂ ਜਾ ਰਹੀਆਂ ਹਨ, ਦੱਸਿਆ ਗਿਆ ਹੈ ਕਿ 8 ਮਈ ਨੂੰ ਮਹੀਨੇ ਦੇ ਦੂਜੇ ਸ਼ਨੀਵਾਰ ਦੀ ਛੁੱਟੀ ਹੋਵੇਗੀ 9 ਨੂੰ ਐਤਵਾਰ ਹੈ। ਇਸ ਲਈ ਛੁੱਟੀਆਂ ਦੀ ਸ਼ੁਰੂਆਤ 10 ਮਈ ਤੋਂ ਕੀਤੀ ਗਈ ਹੈ ਜੋ ਕਿ 8 ਜੂਨ ਤਕ ਜਾਰੀ ਰਹੇਗੀ। ਸ਼ਹਿਰ ਵਿੱਚ 115 ਸਕੂਲਾਂ ਵਿੱਚ 3 ਹਜ਼ਾਰ ਤੋਂ ਵਧੇਰੇ ਅਧਿਆਪਕ, ਅਤੇ ਹੋਰ ਸਟਾਫ ਮੌਜੂਦ ਹਨ ਜਿਨ੍ਹਾਂ ਨੂੰ ਸਕੂਲ ਆਉਣਾ ਪਵੇਗਾ।
Previous Postਪੰਜਾਬ: ਅਚਾਨਕ ਆਏ ਕੋਰੋਨਾ ਕੇਸਾਂ ਦਾ ਕਰਕੇ ਇਸ ਇਲਾਕੇ ਨੂੰ ਐਲਾਨਿਆ ਕੰਨਟੈਂਨਮੈਂਟ ਜੋਨ, ਕੀਤਾ ਗਿਆ ਸੀਲ
Next Postਕੋਰੋਨਾ ਚ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਚ ਇਥੇ ਲਈ ਸਰਕਾਰ ਨੇ ਲਾਗੂ ਕਰਤਾ ਇਹ ਹੁਕਮ