ਸਕੂਲਾਂ ਨੂੰ ਲੈਕੇ ਇਥੇ ਜਾਰੀ ਹੋਇਆ ਇਹ ਫੁਰਮਾਨ, ਮਾਪਿਆਂ ਦੀ ਵਧੀ ਚਿੰਤਾ

ਆਈ ਤਾਜਾ ਵੱਡੀ ਖਬਰ 

ਹਰੇਕ ਮਾਪਿਆਂ ਦਾ ਸੁਪਨਾ ਹੁੰਦਾ ਹੈ ਕਿ ਉਸਦਾ ਬੱਚਾ ਪੜੇ ਲਿਖੇ ਤੇ ਇੱਕ ਵੱਡੇ ਮੁਕਾਮ ਤੇ ਪਹੁੰਚੇ l ਅੱਜ ਕਲ ਦੇ ਸਮੇ ਦੇ ਵਿੱਚ ਜਿਨ੍ਹਾਂ ਮੁਕਾਬਲਾ ਹਰੇਕ ਖੇਤਰ ਵਿੱਚ ਵਧਦਾ ਜਾ ਰਿਹਾ , ਉਸਦੇ ਕਾਰਨ ਮਾਪੇ ਵੀ ਹਰ ਕੋਸ਼ਿਸ਼ ਕਰਦੇ ਪਏ ਨੇ ਕਿ ਉਹਨਾਂ ਦਾ ਬੱਚਾ ਜ਼ਿੰਦਗੀ ਵਿੱਚ ਕਾਮਯਾਬ ਹੋ ਸਕੇ , ਜਿਸ ਕਾਰਨ ਸ਼ੁਰੁਆਤੀ ਦੌਰ ਵਿੱਚ ਮਾਪਿਆਂ ਵਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਹਨਾਂ ਦਾ ਬੱਚਾ ਚੰਗੇ ਸਕੂਲ ਤੋਂ ਸਿੱਖਿਆ ਹਾਸਲ ਕਰ ਸਕੇ l ਕਿਉਕਿ ਸਿੱਖਿਆ ਹੀ ਜ਼ਿੰਦਗੀ ਦਾ ਮੁੱਢ ਬਣਦੀ ਹੈ l ਅੱਜ ਕਲ ਦੇ ਸਮੇ ‘ਚ ਹਰੇਕ ਸਕੂਲ ਵਿੱਚ ਚੰਗੀ ਸਿੱਖਿਆ ਦਵਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ , ਇਸੇ ਵਿਚਾਲੇ ਹੁਣ ਸਕੂਲਾਂ ਨੂੰ ਕੇ ਨਵਾਂ ਫ਼ਰਮਾਨ ਜਾਰੀ ਹੋ ਚੁਕਿਆ ਹੈ , ਜਿਸ ਕਾਰਨ ਮਾਪਿਆਂ ਦੀ ਚਿੰਤਾ ਵੱਧ ਗਈ ਹੈ l

ਦਰਅਸਲ ਚੰਡੀਗੜ੍ਹ ਦੇ ਮੋਤੀਰਾਮ ਆਰੀਆ ਸੀਨੀਅਰ ਸੈਕੰਡਰੀ ਸਕੂਲ ਨੇ ਸਕੂਲੀ ਬੱਚਿਆਂ ਲਈ ਹੁਕਮ ਜਾਰੀ ਕਰ ਦਿੱਤਾ ਹੈ ਕਿ ਜਦੋ ਬੱਚਿਆਂ ਦੇ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾਂ ਲੈਣ ਲਈ ਆਉਂਦੇ ਹਨ ਤਾਂ , ਸਕੂਲ ਦੇ ਗੇਟ ’ਤੇ ਆਉਣ ਵੇਲੇ ਉਹ ਪੂਰੇ ਪਹਿਰਾਵੇ ‘ਚ ਆਉਣ, ਇਸ ਦੌਰਾਨ ਨਾਹੀਂ ਮਾਪੇ ਚੱਪਲਾਂ, ਲੋਅਰ ਅਤੇ ਹਾਫ ਕਮੀਜ਼ ਪਾ ਕੇ ਨਹੀਂ ਆ ਸਕਦੇ। ਇਨਾ ਹੀ ਨਹੀਂ ਸਗੋਂ , ਸਕੂਲ ‘ਚ ਮੀਟਿੰਗ ਜਾਂ ਕੋਈ ਸਮਾਗਮ ਹੋਵੇ ਤਾਂ ਖਾਸਤੌਰ ਤੇ ਮਾਪਿਆਂ ਨੂੰ ਕੋਈ ਇਤਰਾਜ਼ ਨਹੀਂ, ਪਰ ਸਕੂਲ ਛੱਡਣ ਜਾਂ ਸਕੂਲ ਵਿਚੋਂ ਬੱਚੇ ਨੂੰ ਛੱਡਣ ਤੇ ਲੈਣ ਆਉਣ ਮੌਕੇ ਸ਼ਰਤ ਲਾਉਣਾ ਗਲਤ ਹੈ।

ਦੱਸਦਿਆਂ ਕਿ ਗਰਮੀਆਂ ਦਾ ਮੌਸਮ ਆ ਰਿਹਾ , ਲੋਕ ਜ਼ਿਆਦਾ ਟੀ-ਸ਼ਰਟਾਂ ਜਾਂ ਲੋਅਰ ਪਾ ਕੇ ਬੱਚਿਆਂ ਨੂੰ ਸਕੂਲ ਛੱਡਣ ਚਲੇ ਜਾਂਦੇ ਹਨ ਤੇ ਬਾਅਦ ‘ਚ ਘਰ ਆ ਕੇ ਤਿਆਰ ਹੋ ਕੇ ਕੰਮ ’ਤੇ ਚਲੇ ਜਾਂਦੇ ਹਨ। ਜਿਸ ਤੋਂ ਹੁਣ ਸਕੂਲ ਵਲੋਂ ਇਹ ਸ਼ਰਤ ਮਾਪਿਆਂ ’ਤੇ ਕਿਉਂ ਥੋਪੀ ਜਾ ਰਹੀ ਇਸ ਗੱਲ ਨੂੰ ਲੈ ਮਾਪੇ ਚਿੰਤਤ ਹਨ।

ਜਿਸਦੇ ਚੱਲਦੇ ਹੁਣ ਅਧਿਆਪਕਾਂ ਵਲੋਂ ਜਾਰੀ ਇਕ ਆਡੀਓ ਸੰਦੇਸ਼ ‘ਚ ਮਾਪਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਾਪੇ ਬੱਚੇ ਨੂੰ ਸਕੂਲ ਛੱਡਣ ਅਤੇ ਲੈਣ ਸਮੇਂ ਸਹੀ ਕੱਪੜੇ ਪਾ ਕੇ ਆਉਣ, ਨਾਈਟ ਸੂਟ, ਪਜਾਮਾ ਅਤੇ ਨਿੱਕਰ, ਪੈਰਾਂ ਵਿਚ ਚੱਪਲਾਂ ਨਾ ਪਾ ਕੇ ਆਉਣ। ਇਹ ਉਪਰਾਲਾ ਸਕੂਲ ਵਲੋਂ ਕੀਤਾ ਜਾ ਰਿਹਾ ਹੈ , ਜਿਸਨੂੰ ਸਕੂਲ ਵਲੋਂ ਜਿੱਥੇ ਚੰਗਾ ਮੰਨਿਆ ਜਾ ਰਿਹਾ , ਪਰ ਮਾਪੇ ਖਾਸੇ ਪ੍ਰੇਸ਼ਾਨ ਹੋ ਰਹੇ ਹਨ ।