ਸਿੱਖਿਆ ਵਿਭਾਗ ਵਲੋਂ ਸਕੂਲ ਸਮੇਂ ਵਿੱਚ ਤਬਦੀਲੀ ਦਾ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ – ਹਰਿਆਣਾ ਸਰਕਾਰ ਵਲੋਂ ਸਕੂਲਾਂ ਦੇ ਸਮੇਂ ਵਿੱਚ ਬਦਲਾਅ ਕਰਨ ਦਾ ਐਲਾਨ ਕੀਤਾ ਗਿਆ ਹੈ। ਪਹਿਲਾਂ ਇਹ ਤਬਦੀਲੀ ਮਾਰਚ ਮਹੀਨੇ ਵਿੱਚ ਹੁੰਦੀ ਸੀ, ਪਰ ਇਸ ਵਾਰ 16 ਫਰਵਰੀ ਤੋਂ ਨਵਾਂ ਸਮਾਂ ਲਾਗੂ ਕੀਤਾ ਜਾ ਰਿਹਾ ਹੈ।
ਨਵਾਂ ਸਕੂਲ ਸਮਾਂ 17 ਫਰਵਰੀ ਤੋਂ ਲਾਗੂ
16 ਫਰਵਰੀ ਐਤਵਾਰ ਹੋਣ ਕਰਕੇ, ਇਹ ਨਵਾਂ ਸਮਾਂ 17 ਫਰਵਰੀ ਤੋਂ ਲਾਗੂ ਹੋਵੇਗਾ। ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਲਈ ਨਵੇਂ ਹੁਕਮ ਜਾਰੀ ਕਰ ਦਿੱਤੇ ਗਏ ਹਨ।
ਸਕੂਲਾਂ ਦੇ ਸਮੇਂ ਵਿੱਚ ਹੋਏ ਬਦਲਾਅ
ਸਿੰਗਲ ਸ਼ਿਫਟ ਸਕੂਲ: ਸਵੇਰੇ 08:00 ਵਜੇ ਤੋਂ ਦੁਪਹਿਰ 02:30 ਵਜੇ ਤੱਕ
ਡਬਲ ਸ਼ਿਫਟ ਸਕੂਲ:
ਪਹਿਲੀ ਸ਼ਿਫਟ: ਸਵੇਰੇ 07:00 ਵਜੇ ਤੋਂ ਦੁਪਹਿਰ 12:30 ਵਜੇ ਤੱਕ
ਦੂਜੀ ਸ਼ਿਫਟ: ਦੁਪਹਿਰ 12:45 ਵਜੇ ਤੋਂ ਸ਼ਾਮ 6:15 ਵਜੇ ਤੱਕ
ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ‘ਤੇ ਲਾਗੂ
ਸਿੱਖਿਆ ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ, ਇਹ ਨਵਾਂ ਸਮਾਂ ਹਰ ਸਰਕਾਰੀ ਅਤੇ ਪ੍ਰਾਈਵੇਟ ਸਕੂਲ ‘ਤੇ ਲਾਗੂ ਹੋਵੇਗਾ। ਇਸ ਤਬਦੀਲੀ ਦਾ ਮਕਸਦ ਵਿਦਿਆਰਥੀਆਂ ਦੀ ਸਹੂਲਤ ਅਤੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਸ਼ਿੱਖਾ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ।