ਪੰਜਾਬ ਵਿੱਚ ਵੱਧ ਰਹੀ ਠੰਡ ਦੇ ਚਲਦਿਆਂ ਹੋਇਆਂ ਜਿੱਥੇ ਬਹੁਤ ਸਾਰੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਬਰਸਾਤ ਅਤੇ ਧੁੰਦ ਦੇ ਕਾਰਨ ਆਵਾਜਾਈ ਤੇ ਵੀ ਇਸ ਦਾ ਅਸਰ ਵੇਖਿਆ ਜਾ ਰਿਹਾ ਹੈ। ਸਰਕਾਰ ਵੱਲੋਂ ਜਿੱਥੇ ਸਰਦੀ ਨੂੰ ਦੇਖਦੇ ਹੋਏ ਸਕੂਲਾਂ ਦੇ ਵਿੱਚ 31 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਉੱਥੇ ਹੀ ਪੰਜਾਬ ਸਰਕਾਰ ਹੁਣ ਸਕੂਲਾਂ ਦੇ ਵਿੱਚ ਛੁੱਟੀਆਂ ਵਧਾਉਣ ਨੂੰ ਲੈ ਕੇ ਇੱਕ ਵੱਡਾ ਫੈਸਲਾ ਵੀ ਲੈ ਸਕਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਠੰਡ ਦੇ ਵਾਧੇ ਨੂੰ ਦੇਖਦੇ ਹੋਏ ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ ਨੂੰ ਵਧਾਉਣ ਦਾ ਵੱਡਾ ਫੈਸਲਾ ਪੰਜਾਬ ਸਰਕਾਰ ਵੱਲੋਂ ਲਿਆ ਜਾ ਸਕਦਾ ਹੈ ਜਿੱਥੇ ਪੱਛਮੀ ਗੜਬੜੀ ਦੇ ਚਲਦਿਆਂ ਹੋਇਆਂ 1 ਤੋਂ 6 ਜਨਵਰੀ ਤੱਕ ਠੰਡ ਵਿੱਚ ਵਾਧਾ ਵੇਖਿਆ ਜਾਵੇਗਾ। ਛੁੱਟੀਆਂ ਵਿੱਚੋਂ ਵਾਧਾ ਹੋਣ ਨੂੰ ਲੈ ਕੇ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਇਹਨਾਂ ਸਰਦੀ ਦੀਆਂ ਛੁੱਟੀਆਂ ਵਿੱਚ ਕਿੰਨੇ ਦਿਨਾਂ ਦਾ ਵਾਧਾ ਹੋਵੇਗਾ ਇਸ ਬਾਰੇ ਅਜੇ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੰਜਾਬ ਵਿੱਚ ਵੱਧ ਰਹੀ ਠੰਡ ਦੇ ਚਲਦਿਆਂ ਹੋਇਆਂ 24 ਦਿਸੰਬਰ ਤੋਂ 31 ਦਸੰਬਰ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ। ਇਨੀ ਦਿਨੀ ਸੀਤ ਲਹਿਰ ਵੀ ਚੱਲ ਰਹੀ ਹੈ ਅਤੇ ਪਹਾੜਾਂ ਵਿੱਚ ਹੋ ਰਹੀ ਬਰਫਬਾਰੀ ਦੇ ਕਾਰਨ ਮੈਦਾਨੀ ਇਲਾਕਿਆਂ ਵਿੱਚ ਵੀ ਠੰਡ ਵੱਧ ਗਈ ਹੈ ਅਤੇ ਬਰਸਾਤਾਂ ਵੀ ਹੋ ਰਹੀਆਂ ਹਨ। ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਵੀ ਠੰਡ ਹੋਰ ਵਧੇਗੀ। ਜਿਸ ਦੇ ਚਲਦਿਆਂ ਹੋਇਆਂ ਮਾਪਿਆਂ ਬੱਚਿਆਂ ਅਤੇ ਅਧਿਆਪਕਾਂ ਦੀ ਚਿੰਤਾ ਨੂੰ ਵੇਖਦਿਆਂ ਹੋਇਆਂ ਪੰਜਾਬ ਸਰਕਾਰ ਵੱਲੋਂ ਛੁੱਟੀਆਂ ਵਿੱਚ ਵਾਧਾ ਕੀਤਾ ਜਾ ਸਕਦਾ ਹੈ। ਜਿੱਥੇ ਪੰਜਾਬ ਦੇ ਤਾਪਮਾਨ ਵਿੱਚ ਗਿਰਾਵਟ ਆਵੇਗੀ, ਜਿਸ ਦੇ ਚਲਦਿਆਂ ਹੋਇਆਂ ਹੀ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਲਿਆ ਜਾ ਸਕਦਾ ਹੈ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਸੀਤ ਲਹਿਰ ਅਤੇ ਧੁੰਦ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ, ਜਿਸ ਕਾਰਨ ਵਿਜ਼ੀਬਿਲਿਟੀ ਵੀ ਜ਼ੀਰੋ ਹੋ ਜਾਵੇਗੀ। ਇਹਨਾਂ ਆਖਰੀ ਦਿਨਾਂ ਦੇ ਵਿੱਚ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਇਸ ਸਾਲ ਦੇ ਇਹਨਾਂ ਆਖਰੀ ਦਿਨਾਂ ਦੇ ਵਿੱਚ ਹੋਈ ਬਰਸਾਤ ਕਾਰਨ ਵੀ ਠੰਡ ਵਿੱਚ ਵਾਧਾ ਹੋਇਆ ਹੈ।