ਆਈ ਤਾਜਾ ਵੱਡੀ ਖਬਰ
ਜਿੱਥੇ ਇੱਕ ਪਾਸੇ ਜਲੰਧਰ ਵਿੱਚ ਹੋਣ ਵਾਲੀਆਂ ਜਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਪੂਰੀ ਤਰਾਂ ਨਾਲ ਭੱਖੀ ਹੋਈ ਹੈ , ਵੱਖ ਵੱਖ ਪਾਰਟੀਆਂ ਇਹਨਾਂ ਚੋਣਾਂ ਦੀਆਂ ਤਿਆਰੀਆਂ ਵਿੱਚ ਰੁਝੀਆਂ ਹੋਈਆਂ ਨੇ, ਇਸੇ ਵਿਚਾਲੇ ਹੁਣ ਜਲੰਧਰ ਸਿਆਸਤ ਨਾਲ ਜੁੜੀ ਇੱਕ ਵੱਡੀ ਖ਼ਬਰ ਦੱਸਾਂਗੇ, ਜਿੱਥੇ ਹੁਣ ਅਕਾਲੀ ਦਲ ਪਾਰਟੀ ਨੂੰ ਵੱਡਾ ਝਟਕਾ ਲੱਗਾ ਗਿਆ ਹੈ l ਦੱਸਦਿਆਂ ਕਿ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਵਿਧਾਇਕ ਜਗਬੀਰ ਬਰਾੜ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋ ਚੁੱਕਾ , ਸੋ ਇੱਕ ਪਾਸੇ ਜਿੱਥੇ ਆਮ ਆਦਮੀ ਪਾਰਟੀ ਨੇ ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਦਿੱਤਾ ।
ਕਿਉਕਿ ਹੁਣ ਜਲੰਧਰ ਛਾਉਣੀ ਦੇ ਸਾਬਕਾ ਵਿਧਾਇਕ ਅਤੇ ਅਕਾਲੀ ਆਗੂ ਜਗਬੀਰ ਸਿੰਘ ਬਰਾੜ ਆਪਣੇ ਕਈ ਸਾਥੀਆਂ ਤੇ ਸਮਰਥਕਾਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਆਖ ਗਏ ਇਨਾ ਹੀ ਨਹੀਂ ਸਗੋਂ ਉਹਨਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ । ਉਨ੍ਹਾਂ ਦੇ ਪਾਰਟੀ ਵਿਚ ਸ਼ਾਮਲ ਹੋਣ ‘ਤੇ ਆਪ ਨੂੰ ਜਲੰਧਰ ਉਪ ਚੋਣ ਵਿੱਚ ਹੁਲਾਰਾ ਮਿਲੇਗਾ। ਇੱਕ ਪਾਸੇ ਜਿਥੇ ਜਲੰਧਰ ਵਿਚ ਜਿਮਨੀ ਉਪ ਚੋਣ ਲਈ ਮੈਦਾਨ ਭਖ ਗਿਆ ਤੇ ਜਗਬੀਰ ਸਿੰਘ ਬਰਾੜ ਦੇ ਆਪ ਵਿੱਚ ਸ਼ਾਮਲ ਹੋਣ ‘ਤੇ ਪਾਰਟੀ ਨੂੰ ਇਸ ਜ਼ਿਮਨੀ ਚੋਣ ਵਿੱਚ ਚੰਗਾ ਹੁਲਾਰਾ ਮਿਲੇਗਾ।
ਇਸ ਬਦਲਾਅ ਦਾ ਆਉਣ ਵਾਲੇ ਦਿਨਾਂ ਵਿੱਚ ਕੀ ਅਸਰ ਹੋਵੇਗਾ ਵੇਖਣਾ ਦਿਲਚਸਪ ਹੋਵੇਗਾ , ਪਰ ਐਤਵਾਰ ਨੂੰ ਜਗਬੀਰ ਬਰਾੜ ਨੂੰ CM ਮਾਨ ਨੇ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਹੋਰ ਅਹੁਦੇਦਾਰਾਂ ਦੀ ਮੌਜੂਦਗੀ ਵਿੱਚ, ਪਾਰਟੀ ‘ਚ ਸ਼ਾਮਲ ਕਰਵਾਇਆ।
ਦੱਸਦਿਆਂ ਕਿ ਜਗਬੀਰ ਸਿੰਘ ਬਰਾੜ ਸਾਲ 2021 ਵਿੱਚ ਅਕਾਲੀ ਦਲ ਵਿੱਚ ਸ਼ਾਮਲ ਹੋਏ ਅਤੇ ਉਹ ਪਿਛਲੀ ਵਿਧਾਨ ਸਭਾ ਚੋਣਾਂ ਵਿੱਚ ਜਲੰਧਰ ਕੈਂਟ ਤੋਂ ਅਕਾਲੀ ਦਲ ਦੇ ਉਮੀਦਵਾਰ ਸਨ। ਹੁਣ ਤਕ ਓਹਨਾ 3 ਪਾਰਟੀਆਂ ਬਦਲ ਦਿੱਤੀਆਂ ਹਨ , ਸੋ ਆਪ ਵਿੱਚ ਉਹਨਾਂ ਦਾ ਅਸਰ ਕਿੰਨਾ ਕੁ ਵਿਖਾਈ ਦੇਵੇਗਾ ਵੇਖਣਾ ਕਾਫ਼ੀ ਦਿਲਚਸਪ ਹੋਵੇਗਾ l
Previous Post40 ਸਾਲਾਂ ਚ ਇਕੱਲਿਆਂ ਕੀਤੀ ਵਿਅਕਤੀ ਨੇ ਤਲਾਬ ਦੀ ਖੁਦਾਈ, ਜਨੂੰਨ ਦੇਖ ਪਤਨੀ ਨੇ ਵੀ ਛੱਡਿਆ ਪਰ ਹਾਰ ਨਾ ਮੰਨੀ
Next Postਅਮਰੀਕਾ ਚ ਕੁਦਰਤ ਨੇ ਮਚਾਈ ਭਾਰੀ ਤਬਾਹੀ, ਰਾਸ਼ਟਰਪਤੀ ਨੇ ਸੂਬੇ ਚ ਐਲਾਨੀ ਐਮਰਜੈਂਸੀ