ਸ਼੍ਰੀ ਦਰਬਾਰ ਸਾਹਿਬ ਨੇੜੇ ਅੱਧੀ ਰਾਤ ਨੂੰ ਪਿਆ ਭੜਥੂ , ਸਹਿਮ ਗਏ ਲੋਕ

ਆਈ ਤਾਜਾ ਵੱਡੀ ਖਬਰ 

ਸ੍ਰੀ ਦਰਬਾਰ ਸਾਹਿਬ ਜਿੱਥੇ ਹਰ ਰੋਜ਼ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨਤਮਸਤਕ ਹੋਣ ਦੇ ਲਈ ਪੁੱਜਦੀਆਂ ਹਨ l ਜਿਸ ਨੂੰ ਲੈ ਕੇ ਸਮੇਂ ਸਮੇਂ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ l ਆਮ ਲੋਕਾਂ ਤੋਂ ਇਲਾਵਾ ਇਸ ਪਵਿੱਤਰ ਅਸਥਾਨ ਤੇ ਨਾਮਵਰ ਸ਼ਖਸ਼ੀਅਤਾਂ ਵੀ ਪਹੁੰਚਦੀਆਂ ਹਨ l ਇਸੇ ਵਿਚਾਲੇ ਹੁਣ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਂਝੀ ਕਰਾਂਗੇ, ਕਿ ਸ਼੍ਰੀ ਦਰਬਾਰ ਸਾਹਿਬ ਨੇੜੇ ਅੱਧੀ ਰਾਤ ਨੂੰ ਅਜਿਹਾ ਭੜਥੂ ਪਿਆ ਗਿਆ l ਜਿਸ ਕਾਰਨ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਦਰਅਸਲ ਸ੍ਰੀ ਦਰਬਾਰ ਸਾਹਿਬ ਨੇੜੇ ਅੱਧੀ ਰਾਤ ਨੂੰ ਹੋਟਲਾਂ ਨੇੜੇ ਗੁੰਡਾਗਰਦੀ ਵੇਖਣ ਨੂੰ ਮਿਲੀ l
ਜਿੱਥੇ ਨਿਹੰਗ ਬਾਣੇ ਵਿਚ ਆਏ ਕੁਝ ਵਿਅਕਤੀਆਂ ਨੇ ਗੁੰਡਾਗਰਦੀ ਦੀਆਂ ਸਾਰੀਆ ਹੱਦਾਂ ਪਾਰ ਕਰਦਿਆਂ ਹੋਟਲ ਮੁਲਾਜ਼ਮਾ ਕੋਲੋਂ ਜ਼ਬਰੀ ਪੈਸੇ ਖੋਹ ਲਏ l ਇਨਾ ਹੀ ਨਹੀਂ ਸਗੋਂ , ਉਥੇ ਸੁੱਤੇ ਹੋਏ ਗੈਸਟਾਂ ਨੂੰ ਉਠਾ ਕੇ ਉਨ੍ਹਾਂ ਨਾਲ ਬਦਸਲੂਕੀ ਕੀਤੀ l ਫਿਰ ਉਨਾਂ ਦੇ ਮੋਬਾਇਲ ਫੋਨ ਵੀ ਖੋਹ ਲਏ। ਉਧਰ ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਹੋਟਲ ਮਾਲਕ ਗੁਰਮੇਜ ਸਿੰਘ ਤੇ ਪਵਨ ਕੁਮਾਰ ਨੇ ਦੱਸਿਆ ਕਿ ਰਾਤ ਨੂੰ ਕਰੀਬ 2 ਵਜੇ ਜਦੋਂ ਸਾਰੇ ਗੈਸਟ ਸੁੱਤੇ ਹੋਏ ਸਨ, ਉਦੋਂ 12-15 ਦੇ ਕਰੀਬ ਨਿਹੰਗ ਬਾਣੇ ‘ਚ ਕੁਝ ਵਿਅਕਤੀ ਹੋਟਲਾਂ ’ਚ ਪਹੁੰਚੇ, ਜਿੰਨ੍ਹਾਂ ’ਚੋਂ ਕਈਆਂ ਦੇ ਸਿਰ ਤੇ ਦਾੜੀ ਦੇ ਵਾਲ ਕੱਟੇ ਹੋਏ ਸਨ ਤੇ ਉਨ੍ਹਾਂ ਨੇ ਆਪਣੇ ਮੂੰਹ ਵੀ ਬੰਨ੍ਹੇ ਹੋਏ ਸਨ, ਉਹ ਆਉਂਦੇ ਹੀ ਹੋਟਲ ਮੁਲਾਜ਼ਮਾ ਨੂੰ ਧਮਕਾਉਣ ਲੱਗ ਪਏ ਕਿ ਤੁਸੀਂ 2 ਨੰਬਰ ਦਾ ਧੰਦਾ ਕਰਦੇ ਹੋ ਸਾਨੂੰ ਹੋਟਲ ਦੇ ਕਮਰੇ ਖੋਲ੍ਹ ਕੇ ਦਿਖਾਓ ਨਹੀਂ ਤਾਂ ਅੱਜ ਤੁਹਾਡਾ ਬਹੁਤ ਬੁਰਾ ਹਸ਼ਰ ਕਰਾਂਗੇ। ਉਨ੍ਹਾਂ ਕਿਹਾ ਕਿ ਹੋਟਲ ਮੁਲਾਜ਼ਮਾਂ ਨੇ ਨਿਹੰਗ ਬਾਣੇ ’ਚ ਆਏ ਵਿਅਕਤੀਆਂ ਨੂੰ ਆਖਿਆ ਕਿ ਰਾਤ ਦੇ 2 ਵੱਜ ਰਹੇ ਹਨ ਸਾਰੇ ਗੈਸਟ ਸੁੱਤੇ ਪਏ ਹਨ, ਉਨ੍ਹਾਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ, ਪਰ ਉਕਤ ਵਿਅਕਤੀਆਂ ਨੇ ਉਨ੍ਹਾਂ ਦੀ ਇਕ ਨਾ ਸੁਣੀ l ਜਿਸ ਦੌਰਾਨ ਉਹਨਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਵਿਖਾਇਆ ਗਿਆ ਤੇ ਗੈਸਟ ਹਾਊਸ ਵਿੱਚ ਸੁੱਤੇ ਹੋਏ ਲੋਕਾਂ ਨੂੰ ਤੰਗ ਪਰੇਸ਼ਾਨ ਕਰਦਿਆਂ ਉੱਥੇ ਲੁੱਟ ਖੋਹ ਦੀ ਵਾਰਦਾਤ ਨੂੰ ਅਣਜਾਣ ਦਿੱਤਾ ਗਿਆ l ਫਿਲਹਾਲ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਹੁਣ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਹੋਟਲ ਦੇ ਸੀਸੀਟੀਵੀ ਕੈਮਰੇ ਖੰਗਾਲੇ ਗਏ ਹਨ l ਜਿਨਾਂ ਦੇ ਆਧਾਰ ਦੇ ਉੱਪਰ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।