ਸ਼ਰਾਬ ਦੇ ਸ਼ੌਕੀਨਾਂ ਲਈ ਆਈ ਮਾੜੀ ਖਬਰ , 3 ਦਿਨ ਇਥੇ ਠੇਕੇ ਰਹਿਣਗੇ ਬੰਦ

ਚੰਡੀਗੜ੍ਹ ਵਿੱਚ ਸ਼ਰਾਬ ਪੀਣ ਵਾਲਿਆਂ ਲਈ ਨਵਾਂ ਝਟਕਾ ਆਇਆ ਹੈ। ਇੱਥੇ 1 ਅਪ੍ਰੈਲ ਤੋਂ 3 ਅਪ੍ਰੈਲ 2025 ਤੱਕ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਇਸ ਕਾਰਨ ਸ਼ਰਾਬ ਦੀਆਂ ਦੁਕਾਨਾਂ ਦੇ ਬਾਹਰ ਖਰੀਦਦਾਰਾਂ ਦੀ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ ਅਤੇ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ।

ਇਹ ਫ਼ੈਸਲਾ 31 ਮਾਰਚ ਨੂੰ ਵਿੱਤੀ ਸਾਲ ਦੇ ਸਮਾਪਤ ਹੋਣ ਅਤੇ ਨਵੀਂ ਸ਼ਰਾਬ ਨੀਤੀ 1 ਅਪ੍ਰੈਲ ਤੋਂ ਲਾਗੂ ਹੋਣ ਦੇ ਮੱਦੇਨਜ਼ਰ ਲਿਆ ਗਿਆ ਹੈ। ਨਾਲ ਹੀ, ਪੁਰਾਣਾ ਸਟਾਕ ਖਤਮ ਕਰਨ ਲਈ ਛੋਟ ਵਾਲੇ ਰੇਟਾਂ ‘ਤੇ ਵੀ ਵਿਕਰੀ ਹੋ ਰਹੀ ਹੈ।

ਚੰਡੀਗੜ੍ਹ ਹਾਈਕੋਰਟ ਵੱਲੋਂ ਠੇਕੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਅਗਲੀ ਸੁਣਵਾਈ 4 ਅਪ੍ਰੈਲ ਨੂੰ ਹੋਣੀ ਹੈ।

ਇਸ ਵਾਰ 1 ਅਪ੍ਰੈਲ ਤੋਂ ਸ਼ਰਾਬ ਦੇ ਨਵੇਂ ਠੇਕੇਦਾਰਾਂ ਨੂੰ ਅਲਾਟਮੈਂਟ ਹੋਣੀ ਸੀ, ਪਰ ਟੈਂਡਰ ਪ੍ਰਕਿਰਿਆ ’ਤੇ ਇਤਰਾਜ਼ ਹੋਣ ਕਾਰਨ ਹਾਈਕੋਰਟ ਨੇ ਅਲਾਟਮੈਂਟ ‘ਤੇ ਅਸਥਾਈ ਰੋਕ ਲਾ ਦਿੱਤੀ ਹੈ।

ਨਤੀਜੇ ਵਜੋਂ, ਸ਼ਰਾਬ ਦੇ ਬਾਕੀ ਸਟਾਕ ਨੂੰ ਖਤਮ ਕਰਨ ਦੀ ਹੋੜ ਲੱਗੀ ਹੋਈ ਹੈ ਅਤੇ ਸ਼ਹਿਰ ਦੇ ਕੋਨੇ-ਕੋਨੇ ‘ਚ ਲੋਕ ਸ਼ਰਾਬ ਸਟਾਕ ਕਰਨ ਲਈ ਉਤਸ਼ਾਹਤ ਨਜ਼ਰ ਆ ਰਹੇ ਹਨ।