ਸ਼ਖ਼ਸ 28 ਸਾਲਾਂ ਤੋਂ ਮੰਜੇ ਤੇ ਲੇਟ ਲਿਖ ਰਿਹਾ ਗ਼ਜ਼ਲਾਂ, ਕੈਨੇਡਾ ਅਮਰੀਕਾ ਤੋਂ ਲੈਕੇ ਕੌਮਾਂਤਰੀ ਪੱਧਰ ਤਕ ਮਿਲੀ ਪ੍ਰਸਿੱਧੀ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿੱਚ ਬਹੁਤ ਸਾਰੇ ਅਜਿਹੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੇ ਹਨ। ਕੁਦਰਤ ਵੱਲੋਂ ਜਿਥੇ ਕੁਝ ਲੋਕਾਂ ਦੇ ਨਾਲ ਬੇਇਨਸਾਫ਼ੀ ਕਰ ਦਿੱਤੀ ਜਾਂਦੀ ਹੈ ਉੱਥੇ ਹੀ ਉਨ੍ਹਾਂ ਲੋਕਾਂ ਵੱਲੋਂ ਜ਼ਿੰਦਗੀ ਨੂੰ ਹੋਰ ਬਿਹਤਰ ਬਣਾਉਣ ਵਾਸਤੇ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਅਤੇ ਅਜਿਹੇ ਤਰੀਕੇ ਅਪਣਾਏ ਜਾਂਦੇ ਹਨ ਜਿਸ ਨਾਲ ਹਰ ਪਾਸੇ ਚਰਚਾ ਦੇ ਵਿੱਚ ਬਣ ਜਾਂਦੇ ਹਨ। ਜਿਥੇ ਆਪਣੀ ਜ਼ਿੰਦਗੀ ਵਿਚ ਆਈਆਂ ਮੁਸ਼ਕਲਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਥੇ ਹੀ ਜ਼ਿੰਦਗੀ ਨੂੰ ਜੀਣ ਵਾਸਤੇ ਅਜਿਹੇ ਮੌਕੇ ਲੱਭ ਲਏ ਜਾਂਦੇ ਹਨ ਜਿਸ ਨਾਲ ਉਨ੍ਹਾਂ ਨੂੰ ਜ਼ਿੰਦਗੀ ਵਿਚ ਆਈਆ ਇਹ ਮੁਸ਼ਕਲਾਂ ਛੋਟੀਆਂ ਲੱਗਣ, ਤੇ ਉਹ ਆਪਣੀ ਜ਼ਿੰਦਗੀ ਦਾ ਲੁਤਫ ਉਠਾ ਸਕਣ।

ਹੁਣ 28 ਸਾਲਾਂ ਤੋਂ ਵਿਅਕਤੀ ਵੱਲੋਂ ਮੰਜੇ ਤੇ ਪਏ ਹੋਏ ਗ਼ਜ਼ਲਾਂ ਲਿਖੀਆਂ ਜਾ ਰਹੀਆਂ ਹਨ ਜਿਸ ਕਾਰਨ ਉਸਨੂੰ ਅਮਰੀਕਾ ਕਨੇਡਾ ਤੋਂ ਲੈ ਕੇ ਕੌਮਾਂਤਰੀ ਪੱਧਰ ਤੱਕ ਪ੍ਰਸਿੱਧੀ ਮਿਲੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਜਿਹਾ ਮਾਮਲਾ ਊਨਾ ਤੋਂ ਸਾਹਮਣੇ ਆਇਆ ਹੈ ਜਿੱਥੇ ਹਲਕੇ ਹਰੋਲੀ ਦੇ ਅਧੀਨ ਆਉਣ ਵਾਲੇ ਪਿੰਡ ਦੇ ਵਿੱਚ ਰਹਿਣ ਵਾਲੇ ਇਕ 45 ਸਾਲਾ ਵਿਅਕਤੀ ਵੱਲੋਂ ਲਿਖੀਆਂ ਗਈਆਂ ਗ਼ਜ਼ਲਾਂ, ਲੇਖ ਅਤੇ ਗੀਤ ਵੱਖ ਵੱਖ ਦੇਸ਼ਾਂ ਦੇ ਵਿਚ ਛਪ ਚੁੱਕੇ ਹਨ ਜਿੱਥੇ ਇਸ ਵਿਅਕਤੀ ਨੂੰ ਕੌਮਾਂਤਰੀ ਪੱਧਰ ਤੇ ਪ੍ਰਸਿੱਧੀ ਹਾਸਲ ਹੋਈ ਹੈ।

ਉੱਥੇ ਹੀ ਪੰਤਾਲੀ ਸਾਲਾ ਸੁਭਾਸ਼ ਪਾਰਸ ਨੂੰ ਬਹੁਤ ਸਾਰੀਆਂ ਸਮਾਜਿਕ ਅਤੇ ਸਾਹਿਤਕ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ। ਜਿਸ ਵਿਅਕਤੀ ਨੇ ਆਪਣੇ ਸ਼ੌਕ ਨੂੰ ਪੂਰਾ ਕਰਨ ਵਾਸਤੇ ਅਪੰਗਤਾ ਨੂੰ ਰੁਕਾਵਟ ਨਹੀਂ ਬਣਨ ਦਿੱਤਾ। ਆਪਣੇ ਬਾਰੇ ਜਾਣਕਾਰੀ ਦਿੰਦੇ ਹੋਏ ਇਸ ਵਿਅਕਤੀ ਵੱਲੋਂ ਦੱਸਿਆ ਗਿਆ ਹੈ ਕਿ ਜਿਸ ਸਮੇਂ ਉਹ 7ਵੀਂ ਕਲਾਸ ਵਿੱਚ ਪੜ੍ਹ ਰਿਹਾ ਸੀ ਤਾਂ ਉਸ ਦੇ ਪੈਰ ਦੀ ਉਂਗਲੀ ਵਿੱਚ ਇੱਕ ਛੋਟੀ ਜਿਹੀ ਸਮੱਸਿਆ ਹੋਈ ਜੋ 8ਵੀਂ ਜਮਾਤ ਵਿੱਚ ਜਾਕੇ ਵਧੇਰੇ ਹੋ ਗਈ।

ਅਤੇ ਨੌਵੀਂ ਜਮਾਤ ਵਿੱਚ ਜਾਂਦੇ-ਜਾਂਦੇ ਉਸ ਦੇ ਪੈਰ ਤੋਂ ਲੈ ਕੇ ਲੱਤ ਤੱਕ ਇਹ ਸਮੱਸਿਆ ਵਧਣ ਕਾਰਨ ਉਸਨੂੰ ਆਪਣੀ ਪੜ੍ਹਾਈ ਛੱਡਣੀ ਪਈ। ਜੋ ਹੁਣ ਪਿਛਲੇ 28 ਸਾਲਾਂ ਤੋਂ ਮੰਜੇ ਉੱਪਰ ਬੈਠਾ ਹੀ ਸਭ ਕੁਝ ਲਿਖ ਰਿਹਾ ਹੈ। ਜੋ ਚੱਲਣ ਫਿਰਨ ਅਤੇ ਬੈਠਣ ਤੋਂ ਵੀ ਅਸਮਰੱਥ ਹੈ। ਉੱਥੇ ਹੀ ਇਸ ਲੇਖਕ ਵੱਲੋਂ ਦੱਸਿਆ ਗਿਆ ਹੈ ਕਿ ਜਿਥੇ ਮਾਪਿਆਂ ਵੱਲੋਂ ਬੱਚਿਆਂ ਦੀ ਸੇਵਾ ਕੀਤੀ ਜਾਂਦੀ ਹੈ ਉੱਥੇ ਹੀ ਉਸ ਦੇ ਮਾਪਿਆਂ ਵੱਲੋਂ ਉਸ ਦੀ ਦੇਖ ਭਾਲ ਕੀਤੀ ਜਾ ਰਹੀ ਹੈ।