ਤਾਜਾ ਵੱਡੀ ਖਬਰ
ਕਹਿੰਦੇ ਹਨ ਸ਼ੋਂਕ ਦਾ ਕੋਈ ਮੁੱਲ ਨਹੀਂ ਹੁੰਦਾ , ਲੋਕ ਆਪਣੇ ਸ਼ੋਂਕ ਪੂਰੇ ਕਰਨ ਲਈ ਕਈ ਵਾਰ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਲਗਾ ਦੇਂਦੇ ਹਨ । ਪਰ ਕਈ ਵਾਰ ਲੋਕਾਂ ਦੇ ਅਜੀਬੋ ਗਰੀਬ ਸ਼ੋਂਕ ਦੂਜਿਆਂ ਦੀ ਨੀਦ ਉਡਾ ਦੇਂਦੇ ਹਨ । ਇੱਕ ਅਜਿਹਾ ਹੀ ਮਾਮਲਾ ਦਸਾਂਗੇ ਕਿ ਇੱਕ ਸ਼ਖ਼ਸ 18 ਲੱਖ ਲਗਾ ਬਣਿਆ ‘ਬਘਿਆੜ’, ਜਿਸ ਕਾਰਨ ਹੁਣ ਸਾਰੇ ਹੁੰਦੇ ਪਏ ਹੈਰਾਨ , ਇਹ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ । ਦਸਦਿਆਂ ਕਿ ਇੱਕ ਜਾਪਾਨੀ ਇੰਜੀਨੀਅਰ ਜਿਸਦਾ ਨਾਮ ਤੋਰੂ ਉਏਦਾ ਹੈ । ਜਿਸਦਾ ਇੱਕ ਵੱਖਰਾ ਸ਼ੋਂਕ ਦੁਨੀਆ ਭਰ ਚ ਸੁਰਖਿਆ ਵਟੋਰਦਾ ਨਜਰ ਆ ਰਿਹਾ । ਇਹ ਸ਼ਕਸ ਬਾਕੀ ਲੋਕਾਂ ਵਾਂਗ ਉਹ ਪੂਰਾ ਹਫ਼ਤਾ ਬਿੱਜ਼ੀ ਰਹਿਣ ਮਗਰੋਂ ਡ੍ਰਿੰਕ ਕਰਨਾ ਪਸੰਦ ਕਰਦਾ , ਪਰ ਉਹ ਇਸਦੇ ਲਈ ਸਥਾਨਕ ਬਾਰ ਵਿੱਚ ਨਹੀਂ ਜਾਂਦਾ ।
ਸਗੋਂ ਘਰ ਵਿੱਚ ਬਘਿਆੜ ਦੀ ਪੁਸ਼ਾਕ ਪਾ ਕੇ ਸਾਰਿਆਂ ਦਾ ਮਨੋਰੰਜਨ ਕਰਦੇ ਹਨ। ਇਹ ਪੋਸ਼ਾਕ ਉਸਨੇ 18 ਲੱਖ ਦੀ ਤਿਆਰ ਕਰਵਾਈ , ਇਸਦੇ ਇਸ ਵੱਖਰੇ ਸ਼ੋਂਕ ਤੋਂ ਸਾਬਿਤ ਹੁੰਦਾ ਹੈ ਕਿ ਸ਼ੌਂਕ ਵੱਡੀ ਚੀਜ਼ ਹੈ।ਇਕ ਅਜੀਬ ਸ਼ੌਂਕ ਰੱਖਦੇ ਹੋਏ ਇਸ ਆਦਮੀ ਨੇ ਖ਼ੁਦ ਨੂੰ ਬਘਿਆੜ ਦੇ ਰੂਪ ਵਿੱਚ ਦਿਖਾਉਣ ਦੀ ਪੂਰੀ ਕੋਸ਼ਿਸ਼ ਕੀਤੀ । ਅਜਿਹਾ ਕਰਨ ‘ਤੇ ਇਸ ਵਿਅਕਤੀ ਨੂੰ ਮਾਣ ਹੈ। ਇਸ ਬਾਬਤ ਗੱਲਬਾਤ ਕਰਦਿਆਂਉਸ ਨੇ ਦੱਸਿਆ ਕਿ ਉਸ ਨੇ 23 ਹਜ਼ਾਰ ਡਾਲਰ ਕਰੀਬ 18 ਲੱਖ ਰੁਪਏ ਦਾ ਇਕ ਸੂਟ ਬਣਾਇਆ ।
ਉਹ ਦੱਸਦਾ ਹੈ ਕਿ ਉਹ ਜਾਨਵਰ ਵਾਂਗ ਰਹਿਣਾ ਪਸੰਦ ਕਰਦਾ ਕਿਉਂਕਿ ਇਸ ਨਾਲ ਉਹ ਕੁਝ ਸਮੇਂ ਲਈ ਮਨੁੱਖੀ ਸਮੱਸਿਆਵਾਂ ਨੂੰ ਭੁੱਲ ਜਾਂਦਾ ਹੈ। ਤੋਰੂ ਦਾ ਕਹਿਣਾ ਹੈ ਕਿ ‘ਜਦੋਂ ਵੀ ਉਹ ਇਹ ਪੁਸ਼ਾਕ ਪਹਿਨਦਾ ਹੈ ਤਾਂ ਉਸ ਨੂੰ ਇਹ ਨਹੀਂ ਲੱਗਦਾ ਕਿ ਉਹ ਇਨਸਾਨ ਹੈ। ਉਹ ਮਨੁੱਖੀ ਰਿਸ਼ਤਿਆਂ ਤੋਂ ਮੁਕਤ ਹੋ ਜਾਂਦਾ ਹੈ।
ਇਸ ਦੇ ਨਾਲ ਹੀ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ, ਭਾਵੇਂ ਉਹ ਕੰਮ ਨਾਲ ਸਬੰਧਤ ਹੋਣ ਜਾਂ ਹੋਰ ਚੀਜ਼ਾਂ ਨਾਲ। ਅਜਿਹਾ ਕਰਕੇ ਉਹ ਉਨ੍ਹਾਂ ਨੂੰ ਭੁੱਲ ਸਕਦਾ ਹੈ। ਇਸ ਵਿਅਕਤੀ ਦਾ ਇੱਹ ਸ਼ੋਂਕ ਹੁਣ ਸਭ ਲਈ ਚਰਚਾ ਬਣਿਆ ਹੋਇਆ ਹੈ ।
Previous Postਮਸ਼ਹੂਰ ਅਦਾਕਾਰ ਦੀ ਅਚਾਨਕ ਵਿਗੜੀ ਸਿਹਤ, ਕਰਵਾਇਆ ਗਿਆ ਹਸਪਤਾਲ ਦਾਖ਼ਿਲ
Next Postਅਮਰੀਕਾ ਤੋਂ ਆਈ ਵੱਡੀ ਮਾੜੀ ਖਬਰ, 23 ਸਾਲਾਂ ਭਾਰਤੀ ਕੁੜੀ ਦੀ ਹੋਈ ਦਰਦਨਾਕ ਮੌਤ