ਆਈ ਤਾਜਾ ਵੱਡੀ ਖਬਰ
ਕਿਸਮਤ ਜਦੋਂ ਬਦਲਦੀ ਹੈ ਤਾਂ ਵੱਡੇ ਵੱਡੇ ਨਾਮ ਗੁੰਮ ਹੋ ਜਾਂਦੇ ਹਨ ਤੇ ਕਿਸਮਤ ਜੇਕਰ ਮਿਹਰਬਾਨ ਹੋ ਜਾਵੇ ਤਾਂ ਗ਼ਰੀਬ ਤੋਂ ਗਰੀਬ ਆਦਮੀ ਫਰਸ਼ਾ ਤੋਂ ਅਰਸ਼ਾ ਤੇ ਪਹੁੰਚ ਜਾਂਦਾ ਹੈ l ਇਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਸ਼ਖਸ਼ਤੀ ਕਿਸਮਤ ਅਜਿਹੀ ਬਦਲੀ ਕੀ ਜੈੱਕਪੋਟ ਜਿੱਤਣ ਕਾਰਨ ਇਹ ਵਿਅਕਤੀ ਲੱਖਾਂ ਰੁਪਏ ਦਾ ਮਾਲਕ ਬਣ ਚੁੱਕਿਆ ਹੈ l ਰੱਬ ਜਦੋਂ ਦਿੰਦਾ ਹੈ ਤਾਂ ਛੱਪੜ ਫਾੜ ਦੇ ਦਿੰਦਾ ਹੈ ਇਸ ਕਹਾਵਤ ਨੂੰ ਸੱਚ ਕਰਕੇ ਵੇਖਾਇਆ ਹੈ ਇੱਕ ਵਿਅਕਤੀ ਦੀ ਕਿਸਮਤ ਨੇ, ਇਕ ਵਿਅਕਤੀ ਜੋ ਲੋਕਾਂ ਦੇ ਘਰਾਂ ‘ਚ ਪਲਾਸਟਰ ਲਗਾ ਕੇ ਆਪਣੀ ਜ਼ਿੰਦਗੀ ਬਤੀਤ ਕਰਦਾ ਸੀ। ਪਰ ਇੱਕ ਦਿਨ ਅਚਾਨਕ ਉਸਦੀ ਕਿਸਮਤ ਨੇ ਅਜਿਹਾ ਮੋੜ ਲਿਆ, ਕਿ ਉਸਨੂੰ ਪਲਾਸਟਰ ਦਾ ਕੰਮ ਛੱਡ ਕੋਈ ਹੋਰ ਕੰਮ ਕਰਨ ਦੀ ਵੀ ਲੋੜ ਨਹੀਂ ਰਹੀ। ਇੱਕ ਰਿਪੋਰਟ ਮੁਤਾਬਕ ਇਹ ਕਹਾਣੀ ਟ੍ਰੋਬ੍ਰਿਜ, ਵਿਲਟਸ਼ਾਇਰ ਦੇ ਜੌਨ ਸਟੈਂਬਰਿਜ ਦੀ ਹੈ। ਜੌਨ ਨੇ ਦੱਸਿਆ ਕਿ ਉਹ ਆਪਣਾ ਕੰਮ ਖਤਮ ਕਰਕੇ ਵੈਨ ‘ਚ ਬੈਠ ਕੇ ਕੌਫੀ ਪੀ ਰਿਹਾ ਸੀ।
ਇਸ ਦੌਰਾਨ ਉਸ ਦੀ ਨਜ਼ਰ ਕਾਰ ਦੇ ਵਿਜ਼ਰ ਦੇ ਪਿੱਛੇ ਰੱਖੀ ਟਿਕਟ ‘ਤੇ ਪਈ। ਕਿਉਂਕਿ ਉਹ ਲਾਟਰੀ ਦੁਕਾਨ ਦੇ ਨੇੜੇ ਸੀ ਤਾਂ ਉਸਨੇ ਇਸ ਦੀ ਜਾਂਚ ਕਰਨ ਬਾਰੇ ਸੋਚਿਆ। ਜਦੋਂ ਸਟੋਰ ਅਸਿਸਟੈਂਟ ਨੇ ਇਸ ਨੂੰ ਮਸ਼ੀਨ ਵਿਚ ਪਾਇਆ ਤਾਂ ਇਕ ਅਜੀਬ ਜਿਹੀ ਆਵਾਜ਼ ਆਈ, ਜੋ ਉਸ ਨੇ ਪਹਿਲਾਂ ਨਹੀਂ ਸੁਣੀ ਸੀ। ਫਿਰ ਸਹਾਇਕ ਨੇ ਉਸ ਨੂੰ ਟਿਕਟ ਨੰਬਰ ‘ਤੇ ਕਾਲ ਕਰਨ ਲਈ ਕਿਹਾ ਕਿਉਂਕਿ ਇਹ ਜੇਤੂ ਟਿਕਟ ਸੀ। ਉਦੋਂ ਵੀ ਜੌਨ ਨੂੰ ਲੱਗਾ ਕਿ 1-2 ਲੱਖ ਦਾ ਇਨਾਮ ਹੋਵੇਗਾ ਪਰ ਜਦੋਂ ਉਸ ਨੇ ਸੁਣਿਆ ਕਿ ਉਸ ਨੂੰ ਜੈਕਪਾਟ ਜਿੱਤਿਆ ਹੈ ਤਾਂ ਉਸ ਦੀਆਂ ਅੱਖਾਂ ‘ਚ ਹੰਝੂ ਆ ਗਏ। ਜਦੋਂ ਇਸ ਬਾਰੇ ਜਾਨ ਨੂੰ ਪਤਾ ਚਲਿਆ ਜੋਨ ਦੀ ਖੁਸ਼ੀ ਦਾ ਠਿਕਾਣਾ ਨਹੀਂ ਸੀ l
ਉਸ ਦੀ ਜ਼ਿੰਦਗੀ ਦੇ 50 ਸਾਲ ਆਮ ਵਿਅਕਤੀ ਵਾਂਗ ਗੁਜਰੇ ਅਤੇ ਉਹ ਲੋਕਾਂ ਦੇ ਘਰਾਂ ਨੂੰ ਪਲਾਸਟਰ ਲਗਾਉਣ ਦਾ ਕੰਮ ਕਰਦਾ ਸੀ। ਉਸ ਕੋਲ ਰਹਿਣ ਲਈ ਘਰ ਵੀ ਨਹੀਂ ਸੀ ਅਤੇ ਉਹ ਇਕ ਵੈਨ ਵਿੱਚ ਹੀ ਰਹਿੰਦਾ ਸੀ।
ਦੱਸਦਿਆ ਕਿ ਜੌਨ ਨੂੰ ਜਿਹੜੀ ਟਿਕਟ ਮਿਲੀ ਸੀ, ਉਸ ਦੇ ਜ਼ਰੀਏ ਉਸ ਨੂੰ ਅਗਲੇ 30 ਸਾਲਾਂ ਤੱਕ ਹਰ ਮਹੀਨੇ 10 ਲੱਖ ਦੀ ਰਕਮ ਮਿਲੇਗੀ, ਉਹ ਵੀ ਟੈਕਸ ਫ੍ਰੀ। ਉਸ ਨੂੰ ਯਕੀਨ ਨਹੀਂ ਆਇਆ ਕਿ ਹੁਣ ਇਹ ਕੰਮ ਕਰਨ ਦੀ ਹੋਰ ਲੋੜ ਨਹੀਂ ਹੈ, ਜਦੋਂ ਕਿ ਉਸ ਦਾ ਪਰਿਵਾਰ ਵੀ ਖ਼ੁਸ਼ੀ-ਖ਼ੁਸ਼ੀ ਰਹਿ ਸਕੇਗਾ। ਜਦੋਂ ਇਸ ਜੈਕਪੋਟ ਬਾਰੇ ਜੌਨ ਨੂੰ ਪਤਾ ਚਲਦਾ ਹੈ ਤਾਂ ਉਸਦੀ ਖੁਸ਼ੀ ਦਾ ਟਿੱਕਾਣਾ ਨਹੀਂ ਰਹਿੰਦਾ l
Previous Postਹਵਾਈ ਜਹਾਜ ਤੋਂ ਬਿਨਾਂ ਇਹ ਸ਼ਖਸ ਘੁੰਮ ਆਇਆ ਪੂਰੀ ਦੁਨੀਆ , 8 ਸਾਲਾਂ ਚ ਬਿਨਾਂ ਰੁੱਕੇ ਚਲਦਾ ਰਿਹਾ
Next Postਪੰਜਾਬ : ਪਿਓ ਨੇ ਵੱਡ ਸੁਟਿਆ ਆਪਣਾ ਹੀ ਨਸ਼ੇੜੀ ਪੁੱਤ, ਦੂਜਾ ਪੁੱਤਰ ਪਹਿਲਾਂ ਹੀ ਦਾਖਿਲ ਹੈ ਨਸ਼ਾ ਛਡਾਊ ਕੇਂਦਰ ਚ