ਵੱਡੇ ਸੁਰਾਖ ਨਾਲ ਜਹਾਜ ਨੇ ਉਡਾਨ ਭਰ ਕੀਤੀ ਯਾਤਰਾ , ਯਾਤਰੀਆਂ ਨੂੰ ਪਤਾ ਲੱਗਾ 14 ਘੰਟੇ ਬਾਅਦ- ਹੋ ਸਕਦਾ ਸੀ ਵੱਡਾ ਹਾਦਸਾ

ਆਈ ਤਾਜ਼ਾ ਵੱਡੀ ਖਬਰ 

ਆਪਣੀ ਮੰਜ਼ਲ ਤੱਕ ਪਹੁੰਚਣ ਲਈ ਯਾਤਰੀਆਂ ਨੂੰ ਜਿੱਥੇ ਹਵਾਈ ਸਫਰ ਕਰਨਾ ਪੈਂਦਾ ਹੈ। ਕੁਝ ਦੇਸ਼ਾਂ ਵੱਲੋਂ ਕਰੋਨਾ ਸਮੇਂ ਹਵਾਈ ਉਡਾਨਾਂ ਉੱਤੇ ਰੋਕ ਲਗਾ ਦਿਤੀ ਗਈ ਸੀ ਜਿਸਦੇ ਚਲਦੇ ਹੋਏ ਬਹੁਤ ਸਾਰੇ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ। ਯਾਤਰੀਆਂ ਵੱਲੋਂ ਜਿਥੇ ਆਪਣੀ ਮੰਜ਼ਲ ਤੇ ਜਾਣ ਲਈ ਹਵਾਈ ਸਫ਼ਰ ਕੀਤਾ ਜਾਂਦਾ ਹੈ ਉੱਥੇ ਹੀ ਸਫ਼ਰ ਦੇ ਦੌਰਾਨ ਕਈ ਹਾਦਸੇ ਵੀ ਵਾਪਰ ਜਾਂਦੇ ਹਨ ਜਿਸ ਨਾਲ ਸਫ਼ਰ ਕਰਨ ਵਾਲੇ ਯਾਤਰੀਆਂ ਦੇ ਮਨ ਵਿੱਚ ਡਰ ਪੈਦਾ ਹੋ ਜਾਂਦਾ ਹੈ। ਹੁਣ ਵਾਪਰਨ ਵਾਲੀਆਂ ਘਟਨਾਵਾਂ ਦੇ ਚਲਦਿਆਂ ਹੋਏ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਹੁਣ ਵੱਡੇ ਸੁਰਾਖ ਨਾਲ ਜਹਾਜ਼ ਵੱਲੋਂ ਉਡਾਣ ਭਰ ਕੇ ਯਾਤਰਾ ਕੀਤੀ ਗਈ ਹੈ ਜਿੱਥੇ ਯਾਤਰੀਆਂ ਨੂੰ ਸੁਰਾਖ਼ ਦੇ ਬਾਰੇ 14 ਘੰਟੇ ਬਾਅਦ ਪਤਾ ਲੱਗ ਗਿਆ ਜਿੱਥੇ ਵੱਡਾ ਹਾਦਸਾ ਹੋ ਸਕਦਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਦਿੱਤੇ ਅਮੀਰਾਤ ਏਅਰਲਾਈਨ ਵੱਲੋਂ ਜਿੱਥੇ ਆਪਣੇ ਪ੍ਰਾਇਮਰੀ ਹੱਬ ਤੋਂ ਬ੍ਰਿਸਬੇਨ ਲਈ ਉਡਾਨ ਭਰੀ ਗਈ ਸੀ। ਜਿੱਥੇ ਜਹਾਜ਼ ਦੇ ਵਿਚ ਇਕ ਬਹੁਤ ਵੱਡਾ ਹੋਲ਼ ਸੀ ਜਿਸ ਦੇ ਹੋਣ ਦੇ ਬਾਵਜੂਦ ਵੀ ਇਸ ਜਹਾਜ਼ ਦੀ ਉਡਾਣ ਭਰ ਲਈ ਗਈ। ਜਿੱਥੇ ਲਾਪਰਵਾਹੀ ਦੇ ਚੱਲਦਿਆਂ ਹੋਇਆ ਵੱਡਾ ਹਾਦਸਾ ਹੋ ਸਕਦਾ ਸੀ ਅਤੇ ਯਾਤਰੀਆਂ ਦੀ ਜਾਨ ਵੀ ਜਾ ਸਕਦੀ ਸੀ। ਦੱਸਿਆ ਗਿਆ ਹੈ ਕਿ ਇਹ ਬਹੁਤ ਵੱਡਾ ਸੁਰਾਖ ਜਿੱਥੇ ਜਹਾਜ਼ ਦੇ ਪਿਛਲੇ ਪਾਸੇ ਸੀ। ਉੱਥੇ ਹੀ ਜਹਾਜ਼ ਦੀ ਉਡਾਣ ਤੋਂ ਬਾਅਦ ਜਦੋਂ ਕੁਝ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਤਾਂ ਉਸ ਸਮੇਂ ਜਹਾਜ਼ ਸਮੁੰਦਰ ਦੇ ਉੱਪਰ ਦੀ ਜਾ ਰਿਹਾ ਸੀ।

ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਜਿੱਥੇ ਜਹਾਜ਼ ਚਾਲਕ ਵੱਲੋਂ ਉਡਾਣ ਨੂੰ ਜਾਰੀ ਰੱਖਿਆ ਗਿਆ। ਕਿਉਂਕਿ ਇਹ ਘਟਨਾ ਜਹਾਜ਼ ਦੀ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਵਾਪਰੀ ਸੀ। ਜਹਾਜ ਨੇ ਬ੍ਰਿਸਬੇਨ ਪਹੁੰਚਣ ਲਈ 13.5 ਘੰਟਿਆਂ ਦਾ ਸਫ਼ਰ ਇਸ ਵੱਡੇ ਫ਼ਰਕ ਨਾਲ ਹੀ ਤੈਅ ਕੀਤਾ।

ਉਥੇ ਹੀ ਆਪਣੀ ਮੰਜ਼ਲ ਤੇ ਪਹੁੰਚਣ ਤੋਂ ਬਾਅਦ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਵੀ ਕਰਵਾਈ ਗਈ ਪਰ ਜਿਸ ਸਮੇਂ ਯਾਤਰੀਆਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਜਹਾਜ਼ ਦੀ ਐਮਰਜੈਂਸੀ ਲੈਡਿੰਗ ਕਰਨੀ ਚਾਹੀਦੀ ਸੀ। ਜਿੱਥੇ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ ਉਥੇ ਹੀ ਇਸ ਜਹਾਜ਼ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਵੀ ਵਾਇਰਲ ਹੋ ਰਹੀ ਹੈ ।