ਵੱਡਾ ਜ਼ਬਰਦਸਤ ਭੂਚਾਲ ਆਉਣ ਕਾਰਨ ਮਚੀ ਤਬਾਹੀ , ਹੁਣ ਤੱਕ 53 ਲੋਕਾਂ ਦੀ ਹੋਈ ਮੌਤ

ਕੁਦਰਤੀ ਆਫਤਾਂ ਦੇ ਚਲਦਿਆਂ ਹੋਇਆ ਜਿੱਥੇ ਕਈ ਲੋਕਾਂ ਦਾ ਭਾਰੀ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਪਰਿਵਾਰਾਂ ਵਿੱਚ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪੈ ਜਾਂਦਾ ਹੈ। ਕਈ ਜਗ੍ਹਾ ਤੇ ਅਚਾਨਕ ਹੀ ਆਉਣ ਵਾਲੇ ਭੁਚਾਲ ਬਹੁਤ ਹੀ ਜ਼ਿਆਦਾ ਨੁਕਸਾਨ ਕਰ ਦਿੰਦੇ ਹਨ। ਹੁਣ ਇੱਕ ਵੱਡਾ ਜ਼ਬਰਦਸਤ ਭੂਚਾਲ ਆਉਣ ਕਾਰਨ ਜਿਥੇ ਤਬਾਹੀ ਮਚੀ ਹੈ ਅਤੇ ਇਸ ਭੁਚਾਲ ਕਾਰਨ ਹੁਣ ਤੱਕ 53 ਲੋਕਾਂ ਦੀ ਮੌਤ ਹੋਈ ਹੈ। ਦੱਸ ਦਈਏ ਕਿ ਜਿੱਥੇ 53 ਲੋਕਾਂ ਦੀ ਮੌਤ ਹੋਣ ਦੀ ਇਹ ਖਬਰ ਸਾਹਮਣੇ ਆਈ ਹੈ ਉੱਥੇ ਹੀ ਇਸ ਭੂਚਾਲ ਨਾਲ ਹੋਈ ਤਬਾਹੀ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਤੇ ਸਾਹਮਣੇ ਆ ਰਹੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਭਿਆਨਕ ਭੁਚਾਲ ਬੀਜਿੰਗ ਚੀਨ ਦੇ ਤਿੱਬਤ ਆਟੋਨੋਮਸ ਖੇਤਰ ਦੇ ਸ਼ਿਗਾਜ਼ੇ ਸ਼ਹਿਰ ਵਿਚ ਆਇਆ ਹੈ ਜੋ ਕਿ ਮੰਗਲਵਾਰ ਸਵੇਰ ਨੂੰ ਆਇਆ ਹੈ ਅਤੇ ਜਿਸ ਦੀ ਤੀਬਰਤਾ ਰਿਕਟਲ ਪੈਮਾਨੇ ਤੇ 6.8 ਮਾਪੀ ਗਈ ਹੈ। ਇਸ ਭੂਚਾਲ ਕਾਰਨ ਜਿੱਥੇ ਭਾਰੀ ਜਾਨੀ ਮਾਲੀ ਨੁਕਸਾਨ ਹੋਇਆ ਹੈ ਉੱਥੇ ਹੀ ਦੱਸਿਆ ਗਿਆ ਹੈ ਕਿ ਇਸ ਭੂਚਾਲ ਦੇ ਚਲਦਿਆਂ ਹੋਇਆ ਘੱਟ ਤੋਂ ਘੱਟ 53 ਲੋਕਾਂ ਦੀ ਮੌਤ ਹੋ ਗਈ । ਇਸ ਭੂਚਾਲ ਦੇ ਕਾਰਨ ਜਖਮੀ ਹੋਏ ਲੋਕਾਂ ਦੀ ਗਿਣਤੀ ਵੀ 62 ਦੱਸੀ ਗਈ ਹੈ। ਜਿਨਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਇਸ ਭੁਚਾਲ ਦੀ ਜਾਣਕਾਰੀ ਚੀਨ ਦੇ ਸਰਕਾਰੀ ਮੀਡੀਆ ਨੇ ਸਾਂਝੀ ਕੀਤੀ ਹੈ। ਪਤਾ ਲੱਗਾ ਹੈ ਕਿ ਅਮਰੀਕੀ ਭੂ-ਵਿਗਿਆਨ ਸਰਵੇਖਣ ਤੇ ਭਾਰਤੀ ਰਾਸ਼ਟਰੀ ਭੂਚਾਲ ਕੇਂਦਰ ਨੇ ਭੂਚਾਲ ਦੀ ਤੀਬਰਤਾ 7.1 ਦੱਸੀ ਹੈ। ਉੱਥੇ ਹੀ ਇਸ ਭੁਚਾਲ ਦਾ ਕੇਂਦਰ ਚੀਨ ਦੀ ਟਿੰਗਰੀ ਕਾਉਂਟੀ ਵਿੱਚ ਸ਼ਿਝਾਂਗ ਵਿਚ ਸੀ, ਜੋ ਉੱਤਰ-ਪੂਰਬੀ ਨੇਪਾਲ ਵਿੱਚ ਖੁੰਬੂ ਹਿਮਾਲੀਅਨ ਰੇਂਜ ਵਿੱਚ ਲੋਬੂਤਸੇ ਤੋਂ ਲਗਭਗ 90 ਕਿਲੋਮੀਟਰ ਉੱਤਰ-ਪੂਰਬ ਵਿੱਚ ਸਥਿਤ ਹੈ। ਪਰ ਇਸ ਭੁਚਾਲ ਦੀ ਤੀਬਰਤਾ ਚੀਨ ਨੇ 6.8 ਦਰਜ ਕੀਤੀ ਹੈ। ਚੀਨ ਦੇ ਸਮੇਂ ਅਨੁਸਾਰ ਖੇਤਰੀ ਆਫ਼ਤ ਰਾਹਤ ਹੈੱਡਕੁਆਰਟਰ ਦੇ ਮੁਤਾਬਕ ਇਹ ਭੁਚਾਲ ਅੱਜ ਮੰਗਲਵਾਰ ਸਵੇਰੇ 9:05 ਵਜੇ ਤਿੱਬਤ ਆਟੋਨੋਮਸ ਖੇਤਰ ਦੇ ਸ਼ਿਗਾਜ਼ੇ ਸ਼ਹਿਰ ਦੇ ਡਿਂਗਰੀ ਕਾਉਂਟੀ ਵਿੱਚ ਆਇਆ ਹੈ ਜਿੱਥੇ ਕਿ ਇਸ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।