ਵੰਡ ਤੋਂ ਬਾਅਦ 92 ਸਾਲਾ ਰੀਨਾ 75 ਸਾਲ ਬਾਅਦ ਆਪਣਾ ਘਰ ਪਾਕਿਸਤਾਨ ਦੇਖਣ ਪਹੁੰਚੀ- ਏਨੇ ਇੰਤਜਾਰ ਅਤੇ ਏਨੀ ਮੁਸ਼ੱਕਤ ਨਾਲ ਮਿਲਿਆ ਵੀਜ਼ਾ

ਆਈ ਤਾਜ਼ਾ ਵੱਡੀ ਖਬਰ 

ਦੁਨੀਆ ਵਿੱਚ ਹਰ ਇਨਸਾਨ ਦਾ ਆਪਣੀ ਉਸ ਥਾਂ ਦੇ ਨਾਲ ਇੱਕ ਅਜਿਹਾ ਰਿਸ਼ਤਾ ਹੁੰਦਾ ਹੈ ਜਿਸ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ, ਉਹ ਹੈ ਹਰ ਇਨਸਾਨ ਦਾ ਜਨਮ ਸਥਾਨ। ਜਿੱਥੇ ਇਨਸਾਨ ਜਨਮ ਲੈਂਦਾ ਹੈ ,ਆਪਣਾ ਬਚਪਨ ਬਤੀਤ ਕਰਦਾ ਹੈ, ਆਪਣੇ ਆਂਢ ਗੁਆਂਢ ,ਦੋਸਤਾਂ-ਮਿੱਤਰਾਂ ਦੇ ਨਾਲ ਬਤਾਏ ਪਲ ਕਦੇ ਵੀ ਨਹੀਂ ਭੁਲ ਸਕਦਾ। ਪਰਸਥਿਤੀਆ ਕਈ ਵਾਰ ਅਜਿਹੀਆ ਹੋ ਜਾਂਦੀਆਂ ਹਨ ਕਿ ਨਾ ਚਾਹੁੰਦੇ ਹੋਏ ਵੀ ਇਨਸਾਨ ਨੂੰ ਆਪਣੀ ਜਾਨ ਬਚਾਉਣ ਖ਼ਾਤਰ ਉਸ ਜਗ੍ਹਾ ਨੂੰ ਛੱਡ ਕੇ ਹੋਰ ਜਗ੍ਹਾ ਤੇ ਜਾ ਕੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਪੈਂਦੀ ਹੈ ਪਰ ਉਸ ਨੂੰ ਲੈ ਕੇ ਉਸ ਇਨਸਾਨ ਦੇ ਮਨ ਵਿਚ ਇਕ ਵਿਛੋੜੇ ਦੀ ਪੀੜ ਜ਼ਿੰਦਗੀ ਦੇ ਆਖ਼ਰੀ ਸਾਹ ਤਕ ਬਣੀ ਰਹਿੰਦੀ ਹੈ।

ਹੁਣ ਵੰਡ ਤੋਂ ਬਾਅਦ ਬੰਨਵੇਂ ਸਾਲਾਂ ਰੀਨਾ 75 ਸਾਲ ਬਾਅਦ ਆਪਣੇ ਘਰ ਪਾਕਿਸਤਾਨ ਪਹੁੰਚੀ ਹੈ ਜਿੱਥੇ ਐਨੇ ਲੰਮੇ ਇੰਤਜਾਰ ਤੋਂ ਬਾਅਦ ਵੀਜ਼ਾ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਵਿਚ ਰਹਿਣ ਵਾਲੀ ਬੰਨ੍ਹੇ ਸਾਲਾ ਔਰਤ ਰੀਨਾ ਛਿੱਬਰ 75 ਸਾਲ ਬਾਅਦ ਪਾਕਿਸਤਾਨ ਵਿੱਚ ਸਥਿਤ ਆਪਣਾ ਜੱਦੀ ਘਰ ਵੇਖਣ ਲਈ ਪਾਕਿਸਤਾਨ ਪਹੁੰਚੀ ਹੈ। 15 ਸਾਲ ਦੀ ਉਮਰ ਵਿਚ ਪਾਕਿਸਤਾਨ ਤੋਂ ਭਾਰਤ ਆ ਕੇ ਵਸਣ ਵਾਲੀ ਇੱਕ ਔਰਤ ਦੇ ਮਨ ਵਿੱਚ ਆਪਣੇ ਘਰ ਜਾਣ ਦੀ ਅਜਿਹੀ ਤਾਂਘ ਸੀ ਜਿਸ ਵੱਲੋਂ 1947 ਵਿਚ ਵੰਡ ਦੇ ਸਮੇਂ ਭਾਰਤ ਆਉਣ ਤੋਂ ਬਾਅਦ 1965 ਵਿਚ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰਦਿਆਂ ਹੋਇਆਂ ਵੀਜ਼ਾ ਐਪਲੀਕੇਸ਼ਨ ਦਿੱਤੀ ਸੀ।

ਪਰ ਉਹਨਾਂ ਨੂੰ ਜੰਗ ਦੇ ਚੱਲ ਰਹੇ ਤਣਾਅ ਭਰੇ ਰਿਸ਼ਤਿਆਂ ਦੇ ਚਲਦਿਆਂ ਹੋਇਆਂ ਵੀਜ਼ਾ ਨਹੀਂ ਮਿਲਿਆ। ਫਿਰ ਸੋਸ਼ਲ ਮੀਡੀਆ ਦੇ ਜ਼ਰੀਏ 2021 ਵਿੱਚ ਉਸਦੇ ਜੱਦੀ ਘਰ ਦੀਆਂ ਤਸਵੀਰਾਂ ਉਸ ਨੂੰ ਮਿਲੀਆਂ ਸਨ, ਫਿਰ ਵੀਜ਼ੇ ਲਈ ਅਪਲਾਈ ਕੀਤਾ ਗਿਆ, ਉਸ ਨੂੰ ਸਵੀਕਾਰ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਬੀਤੇ ਦਿਨੀਂ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਪਾਕਿਸਤਾਨ ਦੀ ਵਿਦੇਸ਼ ਰਾਜ ਮੰਤਰੀ ਹਿਨਾ ਰੱਬਾਨੀ ਖਾਰ ਨੂੰ ਟੈਗ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਕਹਿ ਕੇ ਵੀਜ਼ਾ ਜਾਰੀ ਕਰਵਾ ਦਿੱਤਾ ਗਿਆ।

ਓਧਰ ਦਿੱਲੀ ਵਿੱਚ ਵੀ ਹਾਈ ਕਮਿਸ਼ਨ ਵੱਲੋਂ ਉਸ ਔਰਤ ਨਾਲ ਸੰਪਰਕ ਕੀਤਾ ਗਿਆ ਅਤੇ ਉਸ ਨੂੰ 90 ਦਿਨ ਦਾ ਵੀਜ਼ਾ ਦੇ ਦਿੱਤਾ ਗਿਆ। ਅੱਜ ਜਦੋਂ ਇਹ ਔਰਤ ਬਾਘਾ ਬਾਰਡਰ ਤੇ ਪਹੁੰਚੀ ਤਾਂ ਉਸ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਜੋ ਹੁਣ ਆਪਣੇ ਰਾਵਲਪਿੰਡੀ ਵਿਖੇ ਜੱਦੀ ਘਰ ਪ੍ਰੇਮ ਨਿਵਾਸ ਵਿੱਚ ਜਾ ਕੇ ਆਪਣੇ ਬਚਪਨ ਦੇ ਦੋਸਤਾਂ ਅਤੇ ਆਂਢੀਆਂ ਗੁਆਂਢੀਆਂ ਨੂੰ ਮਿਲੇਗੀ।