ਆਈ ਤਾਜਾ ਵੱਡੀ ਖਬਰ
ਕਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਨੂੰ ਲੈ ਕੇ ਪ੍ਰਸ਼ਾਸਨ ਅਤੇ ਸਰਕਾਰ ਦੇ ਵੱਲੋਂ ਕਈ ਤਰ੍ਹਾਂ ਦੀਆਂ ਸਖ਼ਤੀਆਂ ਪਾਈਆਂ ਜਾ ਰਹੀਆਂ ਹਨ ਇਸੇ ਦੌਰਾਨ ਕਰੋਨਾ ਵੈਕਸੀਨ ਨੂੰ ਲੈ ਕੇ ਵੀ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਕਿਉਂਕਿ ਅਕਸਰ ਇਹ ਦੇਖਣ ਨੂੰ ਮਿਲ ਰਿਹਾ ਹੈ ਕਿ ਲੋਕ ਕਰੋਨਾ ਵੈਕਸੀਨ ਲਗਵਾਉਣ ਤੋਂ ਕਤਰਾਉਂਦੇ ਨਜ਼ਰ ਆਉਂਦੇ ਹਨ ਪਰ ਪ੍ਰਸ਼ਾਸਨ ਕਿਸੇ ਨਾ ਕਿਸੇ ਤਰੀਕੇ ਨਾਲ ਲੋਕਾਂ ਤੇ ਵੈਕਸੀਨ ਲਗਾਉਣ ਲਈ ਦਬਾਅ ਬਣਾ ਰਹਾ ਹੈ। ਇਸ ਤੋਂ ਇਲਾਵਾ ਵੈਕਸੀਨ ਲਗਵਾਉਣ ਵਾਲਿਆਂ ਨੂੰ ਕੁਝ ਸੁਵਿਧਾਵਾਂ ਵੀ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਲੋਕ ਵੈਕਸੀਨ ਲਗਵਾਉਣ। ਇਸੇ ਤਰ੍ਹਾਂ ਹੁਣ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜੇਕਰ ਤੁਸੀਂ ਹਾਲੇ ਤੱਕ ਵੈਕਸੀਨ ਨਹੀ ਲਗਵਾਈ ਤਾਂ ਇਸ ਖ਼ਬਰ ਵੱਲ ਧਿਆਨ ਜ਼ਰੂਰ ਦਿਓ।
ਦਰਅਸਲ ਪਾਕਿਸਤਾਨ ਵਿਚ ਕਰੋਨਾ ਵਾਇਰਸ ਲਗਾਉਣ ਤੋਂ ਕਤਰਾਉਂਦੇ ਨਜ਼ਰ ਆਉਂਦੇ ਹਨ ਜਿਸ ਦੇ ਚਲਦਿਆਂ ਹੁਣ ਪਾਕਿਸਤਾਨ ਸਰਕਾਰ ਵੱਲੋਂ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਵੱਲੋਂ ਵੈਕਸੀਨ ਲਗਵਾਉਣ ਲਈ ਇਹ ਨਿਯਮ ਬਣਾਇਆ ਗਿਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਵੈਕਸੀਨਾ ਨਾ ਲਗਵਾਉਣ ਵਾਲਿਆਂ ਦਾ ਸਿਮ ਕਾਰਡ ਕਰ ਦਿੱਤਾ ਜਾਵੇਗਾ। ਖਬਰਾਂ ਮੁਤਾਬਿਕ ਇਹ ਫੈਸਲਾ ਲਾਹੌਰ ਵਿਚ ਪ੍ਰਾਂਤ ਦੀ ਸਿਹਤ ਮੰਤਰੀ ਡਾ. ਯਾਸਮੀਨ ਰਸ਼ੀਦ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਿਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਨੇ ਦੱਸਿਆ ਕਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਵਿਚ ਕਮੀ ਵੱਡੇ ਪੈਮਾਨੇ ਉੱਤੇ ਵੈਕਸੀਨੇਸ਼ਨ ਕਾਰਨ ਦੇਖਣ ਨੂੰ ਮਿਲੀ ਹੈ। ਇਸ ਲਈ ਇਹ ਨਿਯਮ ਬਣਾਇਆ ਗਿਆ ਹੈ ਤਾਂ ਜੋ ਲੋਕ ਵੈਕਸੀਨ ਲਗਾਉਣ। ਉਨ੍ਹਾਂ ਕਿਹਾ ਕਿ ਹੁਣ ਤੱਕ 95 ਲੱਖ ਡੋਜ ਲਗਾਈ ਗਈ ਹੈ।
ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਨੇ ਵੈਕਸੀਨ ਹਾਲੇ ਤੱਕ ਨਹੀਂ ਲਗਾਈ ਉਨ੍ਹਾਂ ਦੀ ਤਨਖ਼ਾਹ ਨੂੰ ਰੋਕਿਆ ਜਾਵੇਗਾ ਅਤੇ ਇਨ੍ਹਾਂ ਮੁਲਾਜ਼ਮਾਂ ਦੀ ਇਕ ਵੱਖਰੀ ਲਿਸਟ ਤਿਆਰ ਕੀਤੀ ਜਾਵੇਗੀ ਤਾ ਜੋ ਇਹ ਫੈਸਲਾ ਲਾਗੂ ਕੀਤਾ ਜਾ ਸਕੇ। ਇਸ ਤੋ ਇਲਾਵਾ ਇਸ ਮੌਕੇ ਉਤੇ ਉਨ੍ਹਾ ਨੇ ਦਸਿਆ ਕਿ ਪ੍ਰਾਂਤ ਵਿਚ ਤਿੰਨ ਲੱਖ ਲੋਕ ਅਜਿਹੇ ਹਨ ਜਿਨ੍ਹਾਂ ਨੇ ਵੈਕਸੀਨੇਸ਼ਨ ਦੀ ਮੁਹਿੰਮ ਦੌਰਾਨ ਪਹਿਲੀ ਡੋਜ਼ ਲਈ ਪਰ ਉਹ ਦੂਜੀ ਡੋਜ਼ ਲਈ ਉਹ ਵਾਪਿਸ ਨਹੀਂ ਆਏ।
Previous Postਖੇਡ-ਖੇਡ ‘ਚ 3 ਸਾਲਾਂ ਬੱਚੀ ਦੀ ਪਿਤਾ ਹੱਥੋਂ ਹੀ ਗਈ ਇਸ ਤਰਾਂ ਜਾਨ – ਆਈ ਤਾਜਾ ਵੱਡੀ ਖਬਰ
Next Postਪੰਜਾਬ ਚ 24 ਘੰਟਿਆਂ ਚ ਆਏ ਏਨੇ ਪੌਜੇਟਿਵ ਅਤੇ ਹੋਈਆਂ ਏਨੀਆਂ ਮੌਤਾਂ