ਵਿਦੇਸ਼ ਤੋਂ ਆਈ ਵੱਡੀ ਮਾੜੀ ਖਬਰ, 13 ਸਾਲਾਂ ਭਾਰਤੀ ਮੂਲ ਦੇ ਬੱਚੇ ਦੀ ਹੋਈ ਇਸ ਤਰਾਂ ਅਚਾਨਕ ਮੌਤ

ਆਈ ਤਾਜ਼ਾ ਵੱਡੀ ਖਬਰ 

ਭਾਰਤ ਦੇ ਬਹੁਤ ਸਾਰੇ ਪ੍ਰਵਾਰ ਜਿਥੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵਸੇ ਹੋਏ ਹਨ ਅਤੇ ਜਿਨ੍ਹਾਂ ਵੱਲੋਂ ਉਥੇ ਕਾਫੀ ਲੰਮੇ ਸਮੇਂ ਤੋਂ ਆਪਣੀ ਜ਼ਿੰਦਗੀ ਨੂੰ ਬਤੀਤ ਕੀਤਾ ਜਾ ਰਿਹਾ ਹੈ। ਵਿਦੇਸ਼ਾਂ ਦੀ ਧਰਤੀ ਤੇ ਵਸਣ ਵਾਲੇ ਇਨਾਂ ਪਰਿਵਾਰਾਂ ਵੱਲੋਂ ਜਿੱਥੇ ਮਿਹਨਤ ਮਜਦੂਰੀ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਦੇਸ਼ਾਂ ਦੇ ਆਰਥਿਕ ਵਿਕਾਸ ਵਿੱਚ ਵੀ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ। ਉਥੋਂ ਦੀਆਂ ਸਰਕਾਰਾਂ ਵੱਲੋਂ ਵੀ ਉਹਨਾਂ ਪੰਜਾਬੀਆ ਨੂੰ ਬਣਦਾ ਮਾਣ ਸਤਿਕਾਰ ਲਗਾਤਾਰ ਦਿੱਤਾ ਜਾਂਦਾ ਹੈ। ਵਿਦੇਸ਼ੀ ਧਰਤੀ ਤੇ ਵਸਣ ਵਾਲੇ ਜਿੱਥੇ ਬਹੁਤ ਸਾਰੇ ਭਾਰਤੀਆਂ ਵੱਲੋਂ ਆਪਣੀ ਹਿੰਮਤ ਅਤੇ ਦਲੇਰੀ ਸਦਕਾ ਬਹੁਤ ਸਾਰੇ ਜਿੱਤ ਦੇ ਝੰਡੇ ਵੀ ਗੱਡੇ ਗਏ ਹਨ ਜਿਸ ਨਾਲ ਪੰਜਾਬੀਆਂ ਨੂੰ ਫਖ਼ਰ ਹੁੰਦਾ ਹੈ ਉਥੇ ਹੀ ਭਾਰਤੀਆਂ ਨਾਲ ਵਾਪਰਨ ਵਾਲੀਆਂ ਦੁਖਦਾਈ ਘਟਨਾਵਾਂ ਦੇਸ਼ ਵਿੱਚ ਸੋਗ ਦੀ ਲਹਿਰ ਪੈਦਾ ਕਰਦੀਆਂ ਹਨ।

ਹੁਣ ਵਿਦੇਸ਼ ਤੋਂ ਇਕ ਵੱਡੀ ਮਾੜੀ ਖਬਰ ਸਾਹਮਣੇ ਆਈ ਹੈ। ਜਿੱਥੇ 13 ਸਾਲਾਂ ਦੇ ਭਾਰਤੀ ਮੂਲ ਦੇ ਬੱਚੇ ਦੀ ਇਸ ਤਰ੍ਹਾਂ ਮੌਤ ਹੋਣ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਟੇਨ ਦੇ ਵੇਲਜ਼ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਨਦੀ ਵਿੱਚ ਨਹਾਉਂਦੇ ਸਮੇਂ 13 ਸਾਲਾ ਭਾਰਤੀ ਮੂਲ ਦੇ ਬੱਚੇ ਦੀ ਡੁੱਬਣ ਕਾਰਨ ਮੌਤ ਹੋ ਗਈ। ਇਸ ਘਟਨਾ ਨਾਲ ਜਿਥੇ ਪਰਿਵਾਰ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਉਥੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਪਿਤਾ ਜਤਿੰਦਰ ਅਤੇ ਮਾਤਾ ਹਿਨਾ ਘੋਨੀਆਂ ਦਾ ਪੁੱਤਰ ਆਰੀਅਨ ਘੋਨੀਆਂ ਉਸ ਸਮੇਂ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ ਜਦੋਂ ਉਹ ਮੰਗਲਵਾਰ ਨੂੰ ਨਦੀ ਵਿਚ ਨਹਾਉਣ ਲਈ ਗਿਆ ਸੀ ਅਤੇ ਕਾਰਡਿਫ਼ ਦੀ ਟੈਫ ਨਦੀ ਵਿੱਚ ਲਾਪਤਾ ਹੋ ਗਿਆ ਸੀ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿੱਥੇ ਐਮਰਜੈਂਸੀ ਸੇਵਾਵਾਂ ਮੁਹਈਆ ਕਰਵਾਈਆਂ ਗਈਆਂ ਅਤੇ ਇਸ ਬੱਚੇ ਦੀ ਭਾਲ ਕੀਤੀ ਗਈ, ਉਸ ਤੋਂ ਬਾਅਦ ਬੱਚੇ ਨੂੰ ਲੱਭ ਲਿਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।

ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਪਿਆਰ ਨਾਲ ਆਪਣੇ ਬੱਚੇ ਨੂੰ ਲਿਟਲ ਪ੍ਰੋਫੈਸਰ ਆਖਦੇ ਸਨ ਕਿਉਂਕਿ ਉਹ ਗਣਿਤ ਵਿੱਚ ਬਹੁਤ ਹੁਸ਼ਿਆਰ ਸੀ। ਜਿਸ ਦੇ ਜਾਣ ਨਾਲ ਸਾਰਾ ਪਰਿਵਾਰ ਟੁੱਟ ਗਿਆ ਹੈ।