ਵਿਦੇਸ਼ ਤੋਂ ਆਈ ਮਾੜੀ ਖਬਰ, 6 ਸਾਲਾਂ ਪੰਜਾਬੀ ਬੱਚੇ ਦੀ ਹੋਈ ਇਸ ਤਰਾਂ ਮੌਤ, ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਰੋਜ਼ੀ ਰੋਟੀ ਦੀ ਭਾਲ ਵਿੱਚ ਜਿੱਥੇ ਪੰਜਾਬ ਦੇ ਬਹੁਤ ਸਾਰੇ ਪਰਿਵਾਰ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਵਸੇ ਹੋਏ ਹਨ ਜਿੱਥੇ ਉਨ੍ਹਾਂ ਵੱਲੋਂ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾਂਦਾ ਹੈ,ਅਜਿਹੇ ਵੀ ਪਰਿਵਾਰ ਹਨ ,ਜਿਨ੍ਹਾਂ ਦੇ ਵੱਲੋਂ ਆਪਣੇ ਕੰਮਕਾਜ ਨੂੰ ਵਧੀਆ ਢੰਗ ਨਾਲ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਆਪਣੇ ਪਰਿਵਾਰਾਂ ਨੂੰ ਵੀ ਆਪਣੇ ਕੋਲ ਬੁਲਾ ਲਿਆ ਜਾਂਦਾ ਹੈ। ਜਿੱਥੇ ਕਈ ਭਾਰਤੀ ਪਰਿਵਾਰ ਵਿਦੇਸ਼ਾਂ ਵਿੱਚ ਆਪਣੇ ਪਰਵਾਰਾਂ ਨਾਲ ਖੁਸ਼ੀ ਖੁਸ਼ੀ ਰਹਿ ਰਹੇ ਹਨ। ਉੱਥੇ ਹੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਜਾਂਦਾ ਹੈ ਅਤੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਵੀ ਅਚਾਨਕ ਵਾਪਰ ਜਾਂਦੀਆਂ ਹਨ, ਜਿਸ ਬਾਰੇ ਭਾਰਤੀ ਭਾਈਚਾਰੇ ਦੇ ਲੋਕਾਂ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ।

ਹੁਣ ਵਿਦੇਸ਼ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ 6 ਸਾਲਾ ਪੰਜਾਬੀ ਬੱਚੇ ਦੀ ਹੋਈ ਦਰਦਨਾਕ ਮੌਤ ਕਾਰਨ ਸੋਗ ਦੀ ਲਹਿਰ ਫ਼ੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਬ੍ਰਿਸਬੇਨ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪੰਜਾਬੀ 6 ਸਾਲਾਂ ਦੇ ਬੱਚੇ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਭਾਈਚਾਰੇ ਵਿੱਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰਕ ਮੈਂਬਰਾਂ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਜਿਥੇ 6 ਸਾਲਾਂ ਦਾ ਪੰਜਾਬੀ ਹਿਯਾਨ ਕਪਿਲ ਦੱਖਣੀ ਇਲਾਕੇ ਦੇ ਲੋਕ ਹਸਪਤਾਲ ਵਿਚ ਕੁਝ ਦਿਨਾਂ ਤੋਂ ਪੇਟ ਵਿਚ ਦਰਦ ਅਤੇ ਬੀਮਾਰ ਹੋਣ ਤੇ ਹਸਪਤਾਲ ਵਿਚ ਦਾਖਲ ਕਰਵਾਇਆ 0ਗਿਆ ਸੀ।

ਜਿੱਥੇ ਉਸ ਨੂੰ ਹਸਪਤਾਲ ਵਿਚ ਚਾਰ ਘੰਟੇ ਬਿਤਾਏ ਜਾਣ ਤੋਂ ਬਾਅਦ ਰਾਤ ਦੇ 10 ਵਜੇ ਠੀਕ ਆ ਕੇ ਛੁੱਟੀ ਦੇ ਦਿੱਤੀ ਗਈ। ਜਿਸ ਨੂੰ ਹਸਪਤਾਲ ਆਉਣ ਤੇ ਐਮਰਜੈਂਸੀ ਵਾਰਡ ਵਿਚ ਦਾਖ਼ਲ ਕੀਤਾ ਗਿਆ ਸੀ। ਪਰ ਜਦੋਂ ਬੱਚੇ ਨੂੰ ਹਸਪਤਾਲ ਵੱਲੋਂ ਛੁੱਟੀ ਦਿੱਤੀ ਗਈ ਅਤੇ ਬੱਚੇ ਨੂੰ ਘਰ ਭੇਜ ਦਿੱਤਾ ਗਿਆ।

ਉਸ ਸਮੇਂ ਬੱਚਾ ਠੀਕ ਨਹੀਂ ਸੀ ਅਤੇ ਦਰਦ ਵੀ ਮਹਿਸੂਸ ਕਰ ਰਿਹਾ ਸੀ ਘਰ ਪਰਤਣ ਤੇ ਦੋ ਘੰਟਿਆਂ ਬਾਅਦ ਬੱਚਾ ਫਰਸ਼ ਤੇ ਡਿਗ ਗਿਆ ਅਤੇ ਜਦੋਂ ਉਸ ਨੂੰ ਮੁੜ ਹਸਪਤਾਲ ਲਿਜਾਇਆ ਗਿਆ ਤਾਂ ਦੱਸਿਆ ਗਿਆ ਕਿ ਉਸ ਦੀ ਮੌਤ ਹੋ ਚੁੱਕੀ ਸੀ। ਉੱਥੇ ਹੀ ਹੁਣ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਉਪਰ ਲਾਪ੍ਰਵਾਹੀ ਵਰਤਣ ਦੇ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਅਗਰ ਉਨ੍ਹਾਂ ਦਾ ਬੇਟਾ ਠੀਕ ਨਹੀਂ ਸੀ ਤਾਂ ਹਸਪਤਾਲ ਵੱਲੋਂ ਕਿਉਂ ਛੁੱਟੀ ਦਿੱਤੀ ਗਈ। ਉਥੇ ਹੀ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।