ਵਿਦੇਸ਼ ਜਾਣ ਵਾਲੇ ਹੋ ਜਾਵੋ ਸਾਵਧਾਨ, ਪੰਜਾਬ ਚ ਇਥੋਂ ਆਈ ਵੱਡੀ ਖਬਰ, ਰਗੜੇ ਨਾ ਜਾਇਓ

ਆਈ ਤਾਜ਼ਾ ਵੱਡੀ ਖਬਰ 

ਅੱਜ ਧੋਖਾਧੜੀ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਥੇ ਕੁਝ ਲੋਕਾਂ ਵੱਲੋਂ ਜਲਦ ਅਮੀਰ ਬਣਨ ਦੇ ਚੱਕਰ ਵਿਚ ਲੋਕਾਂ ਨਾਲ ਧੋਖਾਧੜੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਥੇ ਬਹੁਤ ਸਾਰੇ ਲੋਕ ਇਨ੍ਹਾਂ ਘਟਨਾਵਾਂ ਦਾ ਸ਼ਿਕਾਰ ਵੀ ਹੋ ਰਹੇ ਹਨ। ਆਏ ਦਿਨ ਹੀ ਪੁਲੀਸ ਸਟੇਸ਼ਨਾਂ ਦੇ ਵਿੱਚ ਅਜਿਹੇ ਧੋਖਾਧੜੀ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਬਾਰੇ ਕਿਸੇ ਵੱਲੋਂ ਕਲਪਨਾ ਵੀ ਨਹੀਂ ਕੀਤੀ ਗਈ ਹੁੰਦੀ। ਅੱਜ ਬਹੁਤ ਸਾਰੇ ਲੋਕਾਂ ਵੱਲੋਂ ਭੋਲੇ ਭਾਲੇ ਲੋਕਾਂ ਕੋਲੋਂ ਪੈਸਾ ਹੜੱਪਣ ਦੇ ਬਹੁਤ ਸਾਰੇ ਤਰੀਕੇ ਅਪਣਾਏ ਜਾ ਰਹੇ ਹਨ ਅਤੇ ਬਹੁਤ ਸਾਰੇ ਲੋਕ ਇਨ੍ਹਾਂ ਦੇ ਸ਼ਿਕਾਰ ਹੋ ਜਾਂਦੇ ਹਨ।

ਹੁਣ ਵਿਦੇਸ਼ ਜਾਣ ਵਾਲਿਆਂ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ, ਪ੍ਰਾਪਤ ਜਾਣਕਾਰੀ ਅਨੁਸਾਰ ਵਿਦੇਸ਼ ਜਾਣ ਦੇ ਨਾਂ ਤੇ ਜਿੱਥੇ ਧੋਖਾਧੜੀ ਦੇ ਮਾਮਲੇ ਵਧ ਰਹੇ ਹਨ ਉਥੇ ਹੀ ਇਕ ਅਜਿਹਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਮਾਂ ਅਤੇ ਪੁਤਰ ਵੱਲੋਂ ਇੱਕ ਵਿਅਕਤੀ ਨੂੰ ਇਟਲੀ ਭੇਜਣ ਦੇ ਨਾਂਅ ਤੇ ਚਾਰ ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਵਿਅਕਤੀ ਮਹਿੰਦਰ ਪ੍ਰਤਾਪ ਸਿੰਘ ਨਿਵਾਸੀ ਉਂਪਕਾਰ ਨਗਰ ਨਜਦੀਕ ਲੰਮਾ ਪਿੰਡ ਨੇ ਦੱਸਿਆ ਹੈ ਕਿ ਉਹ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਅਤੇ ਵਿਦੇਸ਼ ਜਾਣ ਲਈ ਉਹ 2019 ਦੇ ਵਿੱਚ ਅਪ੍ਰੈਲ ਮਹੀਨੇ ਬੱਸ ਸਟੈਂਡ ਦੇ ਨਜ਼ਦੀਕ ਇੱਕ ਵੀਜ਼ਾ ਕੰਸਲਟੈਂਸੀ ਫਰਮ ਤੇ ਗਿਆ ਸੀ ।

ਜਿੱਥੇ ਇਸ ਨੂੰ ਚਲਾਉਣ ਵਾਲੇ ਮਾਂ ਅਤੇ ਬੇਟੇ ਨੇ ਆਖਿਆ ਕਿ ਉਹ ਪੰਜ ਲੱਖ ਰੁਪਏ ਵਿੱਚ ਉਸ ਨੂੰ ਇਟਲੀ ਭੇਜ ਦੇਣਗੇ। ਜਿਨ੍ਹਾਂ ਉਸਦੇ ਸਾਰੇ ਡਾਕੂਮੈਂਟ ਮੰਗੇ ਅਤੇ 2 ਲੱਖ ਰੁਪਏ ਪਹਿਲਾਂ ਅਤੇ ਬਾਕੀ ਪੈਸੇ ਬਾਅਦ ਵਿੱਚ ਮੰਗੇ। ਕੁਝ ਮਹੀਨੇ ਬੀਤਣ ਤੇ 2 ਲੱਖ ਰੁਪਏ ਦੀ ਮੰਗ ਕੀਤੀ ਗਈ ਕਿ ਤੁਹਾਡਾ ਜਲਦ ਹੀ ਵੀਜ਼ਾ ਆਉਣ ਵਾਲਾ ਹੈ। ਜਿਸ ਤੇ ਪੀੜਤ ਵੱਲੋਂ ਆਪਣੇ ਇੱਕ ਦੋਸਤ ਤੋਂ 2 ਲੱਖ ਰੁਪਏ ਲੈ ਕੇ ਮਾਂ-ਪੁੱਤਰ ਨੂੰ ਮੋਤਾ ਸਿੰਘ ਨਗਰ ਦੇ ਮਕਾਨ ਨੰਬਰ 380 ਵਿਚ ਜਾ ਕੇ ਦਿੱਤੇ ਗਏ ਸਨ।

ਕਾਫ਼ੀ ਦਿਨ ਬੀਤ ਜਾਣ ਤੇ ਵੀਜ਼ਾ ਨਾ ਆਉਣ ਤੇ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਇਟਲੀ ਵਿਚ ਰਹਿਣ ਵਾਲਾ ਏਜੰਟ ਪੈਸੇ ਲੈ ਕੇ ਭੱਜ ਗਿਆ ਹੈ। ਉਸ ਵਿਅਕਤੀ ਵੱਲੋਂ ਆਪਣੇ ਪੈਸੇ ਮੰਗੇ ਜਾਣ ਤੇ ਮਾਂ ਪੁੱਤਰ ਵੱਲੋਂ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿਤੀਆਂ ਜਾਣ ਲਗੀਆਂ। ਜਿਸ ਤੋਂ ਬਾਅਦ ਪੀੜਤ ਵੱਲੋਂ ਪੁਲੀਸ ਸਟੇਸ਼ਨ ਵਿੱਚ ਮਾਂ ਪੁੱਤਰ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਹੈ। ਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ।