ਵਿਦੇਸ਼ ਜਾਣ ਵਾਲਿਆਂ ਲਈ ਆਈ ਮਾੜੀ ਖਬਰ – ਇਸ ਦੇਸ਼ ਚ ਹੋ ਗਿਆ ਇਹ ਵੱਡਾ ਐਲਾਨ

ਆਈ ਤਾਜਾ ਵੱਡੀ ਖਬਰ 

ਭਾਰਤ ਦੀ ਬਹੁਤ ਸਾਰੀ ਅਬਾਦੀ ਵਿਦੇਸ਼ਾਂ ਵਿੱਚ ਗਈ ਹੋਈ ਹੈ। ਬਹੁਤ ਸਾਰੇ ਲੋਕ ਰੋਜ਼ੀ-ਰੋਟੀ ਦੀ ਭਾਲ ਵਿਚ ਵਿਦੇਸ਼ ਜਾਂਦੇ ਹਨ। ਤਾਂ ਜੋ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਪੂਰਾ ਕਰ ਸਕਣ। ਜਿੱਥੇ ਕੁਝ ਲੋਕ ਮਜਬੂਰੀਵਸ ਵਿਦੇਸ਼ਾਂ ਵਿੱਚ ਜਾਂਦੇ ਹਨ ਤੇ ਉੱਥੇ ਹੀ ਕੁੱਝ ਲੋਕਾਂ ਨੂੰ ਬਾਹਰਲੇ ਦੇਸ਼ਾਂ ਦੀ ਖੂਬਸੂਰਤੀ ਆਪਣੇ ਵੱਲ ਖਿੱਚ ਕੇ ਲੈ ਜਾਂਦੀ ਹੈ। ਵੱਡੇ ਮੁਲਕਾਂ ਚ ਨਾ ਜਾਣ ਵਾਲ਼ੇ ਲੋਕ, ਘਰ ਦੀ ਤੰ-ਗੀ ਦੇ ਚੱਲਦੇ ਹੋਏ ਬਹੁਤ ਸਾਰੇ ਲੋਕ ਅਰਬ ਮੁਲਕਾਂ ਵਿੱਚ ਜਾਣਾ ਪਸੰਦ ਕਰਦੇ ਹਨ।

ਜਿੱਥੇ ਜਾ ਕੇ ਉਹ ਮਿਹਨਤ ਨਾਲ ਕੰਮ ਕਰਦੇ ਹਨ ਅਤੇ ਆਪਣੇ ਪਰਵਾਰ ਦੀਆਂ ਖ਼ੁਸ਼ੀਆਂ ਪੂਰੀਆਂ ਕਰਦੇ ਹਨ। ਤੇ ਜਿੱਥੋਂ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਵਾਪਿਸ ਆਉਣਾ ਵੀ ਆਸਾਨ ਹੋ ਜਾਂਦਾ ਹੈ। ਹੁਣ ਵਿਦੇਸ਼ ਜਾਣ ਵਾਲਿਆਂ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ , ਇਸ ਦੇਸ਼ ਵਿੱਚ ਹੋ ਗਿਆ ਹੈ ਵੱਡਾ ਐਲਾਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸਾਊਦੀ ਅਰਬ ਜਾਣ ਵਾਲੇ ਲੋਕਾਂ ਲਈ ਭਾਰੀ ਮੁਸ਼ਕਲ ਸਾਹਮਣੇ ਆ ਰਹੀ ਹੈ। ਕਿਉਂਕਿ ਬਹੁਤ ਸਾਰੇ ਦੇਸ਼ਾਂ ਵੱਲੋਂ ਪ੍ਰਵਾਸੀਆਂ ਲਈ ਬਹੁਤ ਸਾਰੇ ਨਿਯਮ ਬਦਲ ਦਿੱਤੇ ਗਏ ਹਨ। ਉਸ ਦੇਸ਼ ਵਿੱਚ ਜਿੱਥੇ ਪਹਿਲਾਂ ਘੱਟ ਪੜ੍ਹੇ ਲੋਕ ਵੀ ਲੇਬਰ ਲਈ ਜਾ ਸਕਦੇ ਸਨ।

ਉਥੇ ਕੀ ਹੁਣ ਕਿਰਤ ਸੁਧਾਰ ਪਹਿਲ-ਕਦਮੀ ਲਾਗੂ ਕਰਨ ਨਾਲ ਪਰਵਾਸੀਆਂ ਨੂੰ ਮੁਸ਼ਕਲ ਪੇਸ਼ ਆਵੇਗੀ। ਸਾਊਦੀ ਅਰਬ ਦੀ ਸਰਕਾਰ ਵੱਲੋਂ ਹੁਣ ਹੁਨਰਮੰਦ ਕਾਮਿਆਂ ਨੂੰ ਯੋਗਤਾ ਦੇ ਆਧਾਰ ਉਪਰ ਹੀ ਪ੍ਰੀਖਿਆ ਲੈਣ ਤੋਂ ਬਾਅਦ ਭਰਤੀ ਕੀਤੀ ਜਾਵੇਗੀ। ਸਾਊਦੀ ਅਰਬ ਦੀ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਨਾਲ ਭਾਰਤੀ ਕਾਮਿਆਂ ਦੀ ਗਿਣਤੀ ਉਥੇ ਜਾਣ ਲਈ ਬਹੁਤ ਘਟ ਜਾਵੇਗੀ। ਹੁਣ ਨਵੇਂ ਲਾਗੂ ਕੀਤੇ ਜਾ ਰਹੇ ਸਰਕਾਰ ਵੱਲੋਂ ਕਾਨੂੰਨ ਦੇ ਮੁਤਾਬਕ ਇਹ ਐਲਾਨ ਕਰ ਦਿੱਤਾ ਗਿਆ ਹੈ।

ਜਿਸ ਕੰਮ ਲਈ ਵੀ ਕਿਸੇ ਪਰਵਾਸੀ ਕਾਮੇ ਦੀ ਭਰਤੀ ਕੀਤੀ ਜਾਂਦੀ ਹੈ ਉਹ ਸਬੰਧਤ ਉਸ ਦਾ ਥਿਊਰੀ ਅਤੇ ਪ੍ਰੈਕਟੀਕਲ ਟੈਸਟ ਲਿਆ ਜਾਵੇਗਾ। ਇਹ ਪ੍ਰਕਿਰਿਆ ਦੋ ਵਾਰ ਹੋਵੇਗੀ ਤੇ ਇਸ ਤੋਂ ਪਾਸ ਹੋਣ ਉਪਰੰਤ ਹੀ ਉਸ ਵਿਅਕਤੀ ਨੂੰ ਸਾਊਦੀ ਅਰਬ ਵਿੱਚ ਆ ਕੇ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਉਸ ਵਿਅਕਤੀ ਨੂੰ ਅੰਗਰੇਜ਼ੀ ਹਿੰਦੀ ਤੇ ਉਰਦੂ ਭਾਸ਼ਾਵਾਂ ਦਾ ਗਿਆਨ ਵੀ ਹੋਣਾ ਚਾਹੀਦਾ ਹੈ। ਜਿਸ ਵਿੱਚ ਉਹ ਪ੍ਰੀਖਿਆ ਦੇ ਸਕੇ। ਸੌਦੀ ਅਰਬ ਵਿੱਚ ਰਹਿ ਰਹੇ ਕਾਮਿਆਂ ਦੀ ਵੀ ਪ੍ਰੀਖਿਆ ਹੋਵੇਗੀ ਜੇ ਉਹ ਪ੍ਰੀਖਿਆ ਵਿੱਚ ਪਾਸ ਹੋਣਗੇ , ਤਾਂ ਹੀ ਉਨ੍ਹਾਂ ਨੂੰ ਵੀ ਸਾਊਦੀ ਅਰਬ ਵਿੱਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਨਹੀਂ ਤਾਂ ਵਾਪਸ ਉਹਨਾਂ ਦੇ ਦੇਸ਼ ਨੂੰ ਭੇਜ ਦਿੱਤਾ ਜਾਵੇਗਾ।