ਵਿਦੇਸ਼ ਜਾਣ ਦੀ ਆਸ ਰੱਖਣ ਵਾਲਿਆਂ ਲਈ ਆਈ ਮਾੜੀ ਖਬਰ , ਇਸ ਦੇਸ਼ ਨੇ ਅਣਮਿੱਥੇ ਸਮੇਂ ਲਈ ਕਰਤਾ ਇਹ ਐਲਾਨ

ਆਈ ਤਾਜਾ ਵੱਡੀ ਖਬਰ

ਭਾਰਤ ਦੇ ਬਹੁਤ ਸਾਰੇ ਨੌਜਵਾਨ ਵਿਦੇਸ਼ ਜਾਣ ਦਾ ਸੁਪਨਾ ਵੇਖਦੇ ਹਨ ਜਿਥੇ ਜਾ ਕੇ ਆਪਣੀ ਜ਼ਿੰਦਗੀ ਜੀਅ ਸਕਣ ਅਤੇ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ। ਇਸ ਉਮੀਦ ਦੇ ਨਾਲ ਹੀ ਪੰਜਾਬ ਦੇ ਅਨੇਕਾਂ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਪੜ੍ਹਾਈ ਕਰ ਰਹੇ ਹਨ ਅਤੇ ਉਥੇ ਕੰਮ ਕਰ ਕੇ ਪੱਕੇ ਤੌਰ ਤੇ ਵਸਦੇ ਹਨ। ਕੁਝ ਲੋਕ ਵਿਦੇਸ਼ਾਂ ਵਿੱਚ ਸ਼ੌਂਕ ਨਾਲ ਜਾਂਦੇ ਹਨ, ਕੁੱਝ ਆਪਣੇ ਘਰਾਂ ਦੀਆਂ ਤੰਗੀਆਂ-ਤੁਰਸ਼ੀਆਂ ਨੂੰ ਦੂਰ ਕਰਨ ਲਈ, ਕੁਝ ਆਪਣੇ ਉਜਵਲ ਭਵਿੱਖ ਦੀ ਕਾਮਨਾ ਲੈ ਕੇ, ਤੇ ਕੁਝ ਲੋਕਾਂ ਨੂੰ ਉਨ੍ਹਾਂ ਦੇਸ਼ਾਂ ਦੀ ਖੂਬਸੂਰਤੀ ਆਪਣੇ ਵੱਲ ਖਿੱਚ ਕੇ ਲੈ ਜਾਂਦੀ ਹੈ। ਵਿਦੇਸ਼ਾਂ ਵਿੱਚ ਜਾ ਕੇ ਦੇਸ਼ ਦਾ ਨਾਂ ਉੱਚਾ ਕਰਨ ਵਾਲੇ ਨੌਜਵਾਨਾਂ ਕਾਰਨ ਜਿੱਥੇ ਦੇਸ਼ ਦਾ ਮਾਣ ਉੱਚਾ ਹੁੰਦਾ ਹੈ।

ਵਿਦੇਸ਼ ਜਾਣ ਦੀ ਆਸ ਰੱਖਣ ਵਾਲਿਆਂ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ,ਇਸ ਦੇਸ਼ ਵੱਲੋਂ ਅਣਮਿੱਥੇ ਸਮੇਂ ਲਈ ਇਹ ਐਲਾਨ ਕਰ ਦਿੱਤਾ ਗਿਆ ਹੈ। ਭਾਰਤ ਵਿਚ ਵੱਧ ਰਹੇ ਕਰੋਨਾ ਕੇਸਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਦੇਸ਼ਾਂ ਵੱਲੋਂ ਹਵਾਈ ਆਵਾਜਾਈ ਨੂੰ ਰੋਕ ਦਿੱਤਾ ਗਿਆ ਹੈ। ਜਿਸ ਕਾਰਨ ਬਹੁਤ ਸਾਰੇ ਲੋਕ ਪ੍ਰਭਾਵਿਤ ਹੋਏ ਹਨ। ਅਮਰੀਕਾ ਵੱਲੋਂ ਵੀ ਭਾਰਤ ਤੋਂ ਆਉਣ ਵਾਲੇ ਯਾਤਰੀਆਂ ਉੱਪਰ 4 ਮਈ ਤੋਂ ਪਾਬੰਦੀ ਲਾਗੂ ਕਰ ਦਿੱਤੀ ਗਈ ਹੈ। ਅਮਰੀਕਾ ਵੱਲੋਂ ਇਹ ਕਦਮ ਕਰੋਨਾ ਦੇ ਹਲਾਤਾਂ ਨੂੰ ਦੇਖਦੇ ਹੋਏ ਚੁੱਕਿਆ ਗਿਆ ਹੈ।

ਉੱਥੇ ਹੀ ਅਮਰੀਕੀ ਵਣਜ ਦੂਤਾਵਾਸ ਜਰਨਲ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਸਾਰੀਆਂ ਵੀਜ਼ਾ ਸੇਵਾਵਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇਸ ਦਾ ਐਲਾਨ ਹੈਦਰਾਬਾਦ ਵਿਚ ਮੌਜੂਦ ਅਮਰੀਕੀ ਵਣਜ ਦੂਤਾਵਾਸ ਵੱਲੋਂ 27 ਅਪ੍ਰੈਲ 2021 ਨੂੰ ਆਪਣੇ ਟਵਿੱਟਰ ਹੈਂਡਲ ਦੇ ਜ਼ਰੀਏ ਕੀਤਾ ਗਿਆ ਸੀ। ਇਸ ਵਿੱਚ ਸਾਰੇ ਨਿਯਮ ਅਤੇ ਪ੍ਰਵਾਸੀ ਵੀਜ਼ਾ ਇੰਟਰਵਿਊ ਦੇ ਨਾਲ-ਨਾਲ ਇੰਟਰਵਿਉ ਵੇਅਰ ਨਿਯੁਕਤੀਆਂ ਭਾਵ ਉਹ ਲੋਕ ਵੀ ਸ਼ਾਮਲ ਹਨ ਜਿਨ੍ਹਾਂ ਨੇ ਆਪਣਾ ਵੀਜਾ ਪਹਿਲਾ ਮਿਲੇ ਵੀਜ਼ੇ ਦੀ ਕੈਟਾਗਿਰੀ ਵਿੱਚ ਹੀ ਰੀਨਿਊ ਕਰਨਾ ਦਿੱਤਾ ਸੀ।

ਉਥੇ ਹੀ ਵਣਜ ਦੂਤਾਵਾਸ ਨੇ ਦੱਸਿਆ ਹੈ ਕਿ ਐਮਰਜੈਂਸੀ ਅਮਰੀਕੀ ਨਾਗਰਿਕ ਸੇਵਾਵਾਂ ਨੂੰ ਸਥਾਨਕ ਸਥਿਤੀ ਮੁਤਾਬਕ ਛੋਟ ਦਿੱਤੀ ਜਾਵੇਗੀ। ਉੱਥੇ ਹੀ ਸਾਰੀਆਂ ਐਮਰਜੰਸੀ ਐਪਲੀਕੇਸ਼ਨਾਂ ਨੂੰ ਤਵੱਜੋਂ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਸਾਰੇ ਨਿਯਮਤ ਅਮਰੀਕੀ ਨਾਗਰਿਕ ਸੇਵਾਵਾਂ ਦੀਆਂ ਨਿਯੁਕਤੀਆਂ ਨੂੰ ਵੀ 27 ਅਪ੍ਰੈਲ 2021 ਤੋਂ ਅਗਲੀ ਸੂਚਨਾ ਤੱਕ ਰੱਦ ਕਰ ਦਿੱਤਾ ਗਿਆ ਹੈ।