ਵਿਦੇਸ਼ ਚ ਹੁਣੇ ਹੁਣੇ ਪੱਕੇ ਹੋਏ ਪੰਜਾਬੀ ਨੌਜਵਾਨ ਮੁੰਡੇ ਨੂੰ ਅਚਾਨਕ ਮਿਲੀ ਇਸ ਤਰਾਂ ਮੌਤ , ਛਾਈ ਇਲਾਕੇ ਚ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਅੱਜ ਦੇ ਸਮੇਂ ਵਿਚ ਨੌਜਵਾਨਾਂ ਵਿਦੇਸ਼ਾਂ ਵੱਲ ਜ਼ਿਆਦਾ ਰੁਖ ਕਰ ਰਹੇ ਹਨ ਇਸ ਦੇ ਬਹੁਤ ਸਾਰੇ ਕਾਰਣ ਹੋ ਸਕਦੇ ਹਨ ਪਰ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਸਾਡੇ ਦੇਸ਼ ਦੇ ਵਿਚ ਬੇਰੁਜ਼ਗਾਰੀ ਦੀ ਦਰ ਜ਼ਿਆਦਾ ਹੋਣ ਕਾਰਨ ਲੋਕਾਂ ਦਾ ਵਿਦੇਸ਼ਾਂ ਵੱਲ ਜ਼ਿਆਦਾ ਰੁਝਾਨ ਵਧ ਰਿਹਾ ਹੈ। ਇਸ ਲਈ ਬਹੁਤ ਸਾਰੇ ਲੋਕ ਰੁਜ਼ਗਾਰ ਦੀ ਭਾਲ ਵਿਚ ਵਿਦੇਸ਼ ਜਾਂਦੇ ਹਨ। ਪਰ ਕਈ ਵਾਰੀ ਅਜਿਹਾ ਹਾਦਸਾ ਜਾਂ ਘਟਨਾ ਵਾਪਰ ਜਾਂਦੀ ਹੈ ਜਿਸ ਕਾਰਨ ਸਾਰੇ ਸੁਪਨੇ ਟੁੱਟ ਜਾਂਦੇ ਹਨ। ਇਸੇ ਤਰ੍ਹਾਂ ਹੁਣ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਇਸ ਖਬਰ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਹੈ।

ਦਰਅਸਲ ਇਹ ਖਬਰ ਗੁਰਦਾਸਪੁਰ ਦੇ ਕਸਬਾ ਕਾਹਨੂੰਵਾਨ ਨਾਲ ਸੰਬੰਧਿਤ ਹੈ। ਜਿੱਥੋਂ ਦਾ ਇਕ ਨੌਜਵਾਨ ਪੁਰਤਗਾਲ ਵਿਚ ਰੁਜ਼ਗਾਰ ਦੀ ਭਾਲ ਲਈ ਗਿਆ ਸੀ ਪਰ ਹੁਣ ਉਸ ਦੀ ਵਿਦੇਸ਼ ਦੀ ਧਰਤੀ ਤੇ ਅਚਾਨਕ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਸੰਦੀਪ ਪੁੱਤਰ ਠਾਕੁਰ ਪ੍ਰਸ਼ੋਤਮ ਦੇ ਨਾਮ ਤੋਂ ਹੋਈ ਹੈ। ਜਿਸ ਦੀ ਉਮਰ 35 ਸਾਲ ਦੀ ਹੈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸੰਦੀਪ 4 ਸਾਲ ਪਹਿਲਾਂ ਵਿਦੇਸ਼ ਦੀ ਧਰਤੀ ਤੇ ਗਿਆ ਸੀ। ਜੋ ਪਿਛਲੇ ਸਾਲ ਪੁਰਤਗਾਲ ਦਾ ਵਸਨੀਕ ਬਣ ਗਿਆ ਸੀ।

ਪਰ ਹੁਣ ਅਚਾਨਕ ਉਨ੍ਹਾਂ ਦੇ ਪਰਿਵਾਰਕ ਮੈਬਰਾਂ ਨੂੰ ਵਿਦੇਸ਼ ਦੀ ਧਰਤੀ ਤੋ ਫੋਨ ਆਇਆ ਕਿ ਉਨ੍ਹਾਂ ਦਾ ਪੁਤਰ ਸੰਦੀਪ ਸਿੰਘ ਕੁਝ ਸਮੇਂ ਤੋਂ ਗੰਭੀਰ ਬੀਮਾਰੀ ਨਾਲ ਜੂਝ ਰਿਹਾ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਮੌਕੇ ਤੇ ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਪੁੱਤਰ ਦੀ ਲਾਸ਼ ਨੂੰ ਜਲਦੀ ਤੋ ਜਲਦੀ ਉਨ੍ਹਾਂ ਦੇ ਪਿੰਡ ਲਿਆਂਦਾ ਜਾਵੇ ਤਾਂ ਜੋ ਉਸ ਦੀਆਂ ਅੰਤਮ ਰਸਮਾਂ ਆਪ ਕਰ ਸਕਣ।

ਇਸ ਤੋਂ ਇਲਾਵਾ ਭਾਜਪਾ ਦੇ ਆਗੂ ਅਜੇ ਚੰਦੇਲ, ਪਿੰਡ ਦਾ ਸਰਪੰਚ ਅਫਤਾਬ ਸਿੰਘ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸੰਦੀਪ ਦੀ ਮ੍ਰਿਤਕ ਦੇਹ ਫਿਰ ਤੋਂ ਜਲਦੀ ਉਨ੍ਹਾਂ ਦੇ ਘਰ ਪਹੁੰਚਾਇਆ ਜਾਵੇ। ਇਸ ਮੌਕੇ ਤੇ ਉਨ੍ਹਾਂ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।