ਵਿਦੇਸ਼ ਚ ਸਟੱਡੀ ਕਰਨ ਦੇ ਨੌਜਵਾਨਾਂ ਲਈ ਇਸ ਦੇਸ਼ ਚ ਹੋ ਗਿਆ ਇਹ ਐਲਾਨ, ਪੰਜਾਬੀਆਂ ਚ ਖੁਸ਼ੀ ਦੀ ਲਹਿਰ

ਆਈ ਤਾਜਾ ਵੱਡੀ ਖਬਰ

ਭਾਰਤ ਦੇ ਬਹੁਤ ਸਾਰੇ ਵਿਦਿਆਰਥੀ ਹਰ ਸਾਲ ਵਿਦੇਸ਼ਾਂ ਵਿੱਚ ਪੜ੍ਹਨ ਲਈ ਜਾਂਦੇ ਹਨ ਅਤੇ ਉੱਥੇ ਹੀ ਸੈਟਲ ਹੋਣ ਦਾ ਸੁਪਨਾ ਦੇਖਦੇ ਹਨ। ਹਰ ਸਾਲ ਭਾਰਤ ਵਿਚ ਲੱਖਾਂ ਦੀ ਗਿਣਤੀ ਵਿਚ ਸਟੂਡੈਂਟ ਵੀਜ਼ੇ ਲੱਗਦੇ ਹਨ। ਜਿੱਥੇ ਵਿਦਿਆਰਥੀ ਵਿਦੇਸ਼ਾਂ ਵਿੱਚ ਉੱਚ-ਪੱਧਰੀ ਪੜ੍ਹਾਈ ਮੁਕੰਮਲ ਕਰਨ ਲਈ ਜਾਂਦੇ ਹਨ ਉਥੇ ਹੀ ਉਹ ਆਪਣਾ ਖ਼ਰਚਾ ਉਠਾਉਣ ਵਾਸਤੇ ਕਈ ਪ੍ਰਕਾਰ ਦੀਆਂ ਨੌਕਰੀਆਂ ਵੀ ਕਰਦੇ ਹਨ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਬਹੁਤ ਸਾਰੇ ਵਿਦਿਆਰਥੀ ਆਪਣੀ ਪੜਾਈ ਦੇ ਰੀਲੇਟਡ ਕੰਮਕਾਜੀ ਅਨੁਭਵ ਲਈ ਵਰਕ ਪਰਮਿਟ ਵੀਜ਼ੇ ਲਈ ਅਪਲਾਈ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਉਥੇ ਹੀ ਵਧੀਆ ਨੌਕਰੀ ਮੁਹਈਆ ਹੋ ਸਕੇ। ਵਿਦੇਸ਼ਾਂ ਵੱਲੋਂ ਵੀ ਯੋਗ ਵਿਦਿਆਰਥੀਆਂ ਨੂੰ ਉੱਚਪੱਧਰੀ ਪੋਸਟ ਤੇ ਨੌਕਰੀਆਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਉਹ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਣ।

ਯੂਨਾਈਟਿਡ ਕਿੰਗਡਮ ਵੱਲੋਂ ਵੀ ਭਾਰਤੀ ਵਿਦਿਆਰਥੀਆਂ ਨੂੰ ਪੋਸਟ ਸਟੱਡੀ ਵੀਜ਼ਾ ਦੇਣ ਦੀ ਇਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦੁਆਰਾ 2020 ਵਿੱਚ ਹੀ ਗ੍ਰੈਜੂਏਟ ਰੂਟ ਦੇ ਵੀਜ਼ੇ ਖੋਲਣ ਦਾ ਐਲਾਨ ਕੀਤਾ ਗਿਆ ਸੀ ਜੋ ਹੁਣ ਜੁਲਾਈ ਦੇ ਸ਼ੁਰੂਆਤੀ ਹਫਤੇ ਤੋਂ ਅਰਜ਼ੀਆਂ ਦੇਣ ਲਈ ਖੋਲ੍ਹਿਆ ਜਾ ਰਿਹਾ ਹੈ। ਬ੍ਰਿਟੇਨ ਵੱਲੋਂ ਚੁੱਕੇ ਗਏ ਇਸ ਕਦਮ ਨਾਲ ਭਾਰਤੀ ਵਿਦਿਆਰਥੀਆਂ ਨੂੰ ਖਾਸ ਫਾਇਦਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਬ੍ਰਿਟੇਨ ਸਰਕਾਰ ਦੇ ਇਸ ਫੈਸਲੇ ਨਾਲ ਭਾਰਤ ਦੇ ਨਾਲ ਨਾਲ ਹੋਰ ਵੀ ਕਈ ਸਾਰੇ ਦੇਸ਼ਾਂ ਦੇ ਗ੍ਰੈਜੂਏਟ ਵਿਦਿਆਰਥੀ ਜੋ ਇੰਗ੍ਲੈਂਡ ਵਿਚ ਆਪਣੀ ਪੜ੍ਹਾਈ ਮੁਕੰਮਲ ਕਰ ਚੁੱਕੇ ਹਨ, ਉਹ ਪੜ੍ਹਾਈ ਤੋਂ ਬਾਅਦ ਦੋ ਸਾਲਾਂ ਲਈ ਨੌਕਰੀ ਲੱਭਣ ਜਾਂ ਫਿਰ ਆਪਣੇ ਕੰਮ ਕਰਨ ਦੇ ਅਨੁਭਵ ਨੂੰ ਵਧਾਉਣ ਲਈ ਇੰਗਲੈਂਡ ਵਿੱਚ ਦੋ ਸਾਲ ਰੁੱਕਣ ਦਾ ਅਧਿਕਾਰ ਪ੍ਰਾਪਤ ਕਰ ਸਕਣਗੇ। ਇੰਗਲੈਂਡ ਵੱਲੋਂ 1 ਜੁਲਾਈ 2021 ਨੂੰ ਵੀਰਵਾਰ ਦੇ ਦਿਨ ਆਪਣਾ ਨਵਾਂ ਪੋਸਟ ਸਟੱਡੀ ਵਰਕ ਵੀਜਾ ਰੂਟ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸ਼ੁਰੂ ਕਰ ਦਿੱਤਾ ਗਿਆ ਹੈ ਜੋ ਕਈ ਵਿਦੇਸ਼ੀ ਵਿਦਿਆਰਥੀਆਂ ਲਈ ਨੌਕਰੀ ਪਾਉਣ ਵਿਚ ਲਾਹੇਵੰਦ ਸਿੱਧ ਹੋਵੇਗਾ।

ਬ੍ਰਿਟੇਨ ਦੀ ਇਸ ਫੈਸਲੇ ਦੀ ਜਾਣਕਾਰੀ ਪ੍ਰੀਤੀ ਪਟੇਲ ਨੇ ਆਪਣੇ ਟਵਿੱਟਰ ਅਕਾਊਂਟ ਤੇ ਟਵੀਟ ਕਰਕੇ ਸ਼ੇਅਰ ਕੀਤੀ, ਉਨ੍ਹਾਂ ਨੇ ਆਪਣੇ ਟਵੀਟ ਵਿਚ ਕਿਹਾ ਕਿ ਇਸ ਪ੍ਰਣਾਲੀ ਨਾਲ ਇੰਗਲੈਂਡ ਨੂੰ ਕਾਫੀ ਮੁਨਾਫਾ ਹੋਵੇਗਾ ਉਥੇ ਹੀ ਅਸੀਂ ਯੋਗ ਵਿਦਿਆਰਥੀਆਂ ਦੀ ਮਦਦ ਵੀ ਕਰ ਰਹੇ ਹਨ।