ਵਿਦੇਸ਼ ਚ ਵਾਪਰਿਆ ਕਹਿਰ 34 ਸਾਲਾਂ ਦੇ ਪੰਜਾਬੀ ਮੁੰਡੇ ਨੂੰ ਮਿਲੀ ਇਸ ਤਰਾਂ ਮੌਤ, ਛਾਇਆ ਸੋਗ

ਤਾਜਾ ਵੱਡੀ ਖਬਰ

ਵਿਦੇਸ਼ਾਂ ਚ ਗਏ ਨੌਜਵਾਨ ਆਪਣੇ ਭਵਿੱਖ ਨੂੰ ਸਵਾਰਨ ਲਈ ਕਈ ਸੁਪਨੇ ਵੇਖਦੇ ਨੇ, ਪਰ ਕਈ ਵਾਰ ਓਥੇ ਜਾ ਉਹ ਅਜਿਹੇ ਹਾਦਸਿਆ ਦਾ ਸ਼ਿਕਾਰ ਹੋ ਜਾਂਦੇ ਨੇ ਜਿਸ ਨਾਲ ਪਿੱਛੇ ਪਰਿਵਾਰ ਰੋਣ ਤੋਂ ਸਿਵਾਏ ਹੋਰ ਕੁੱਝ ਨਹੀਂ ਕਰ ਪਾਉਂਦਾ। ਅਕਸਰ ਹੀ ਅਸੀ ਅਜਿਹੀਆਂ ਖਬਰਾਂ ਤੋਂ ਜਾਣੂ ਹਾਂ, ਜਿੱਥੇ ਸਾਨੂੰ ਇਹ ਸੁਣਨ ਨੂੰ ਮਿਲਦਾ ਹੈ ਕਿ ਵਿਦੇਸ਼ ਚ ਇਸ ਪੰਜਾਬੀ ਨੌਜਵਾਨ ਦੀ ਮੌਤ ਗਈ, ਪੰਜਾਬੀ ਨੌਜਵਾਨ ਦਰਦਨਾਕ ਹਾਦਸੇ ਦਾ ਸ਼ਿਕਾਰ ਹੋ ਗਿਆ। ਕੁੱਝ ਇਸੇ ਤਰੀਕੇ ਦੀ ਖਬਰ ਫਿਰ ਸਾਹਮਣੇ ਆ ਰਹੀ ਹੈ, ਜਿਸਨੇ ਸਭ ਦੇ ਰੌਂਗਟੇ ਖੜੇ ਕਰ ਦਿੱਤੇ ਨੇ।

ਇਕ ਪੰਜਾਬੀ ਨੌਜਵਾਨ ਜੌ ਮਲੇਸ਼ੀਆ ਗਿਆ ਹੋਇਆ ਸੀ, ਉਸਨੂੰ ਉੱਥੇ ਜਾ ਕੇ ਇੱਕ ਹਾਦਸੇ ਚ ਆਪਣੀ ਜਾਨ ਗਵਣੀ ਪਈ ,ਫਿਰੋਜ਼ਪੁਰ ਸ਼ਹਿਰ ਦਾ ਨੌਜਵਾਨ ਰਹਿਣ ਵਾਲਾ ਸੀ। ਦਸਣਾ ਬਣਦਾ ਹੈ ਕਿ ਹੈ ਕਿ ਨੌਜਵਾਨ ਬਾਬਾ ਰਾਮ ਲਾਲ ਨਗਰ ਵਿਚ ਰਹਿਣਾ ਵਾਲਾ ਸੀ ਪਰ ਮਲੇਸ਼ੀਆ ਕੰਮ ਕਾਜ਼ ਲਈ ਗਿਆ ਸੀ ਨੌਜਵਾਨ ਦੇ ਪਿਤਾ ਦਾ ਇਸ ਵੇਲੇ ਬੁਰਾ ਹਾਲ ਹੈ। ਨੌਜਵਾਨ ਦੀ ਮੌਤ ਨਾਲ ਪਰਿਵਾਰ ਸਮੇਤ ਇਲਾਕੇ ਦੇ ਲੋਕਾਂ ਦਾ ਬੁਰਾ ਹਾਲ ਹੈ ਹਰ ਕੋਈ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ।

ਪਰਿਵਾਰ ਨੇ ਦੁੱਖੀ ਸ਼ਬਦਾਂ ਦੇ ਨਾਲ ਦੱਸਿਆ ਕਿ ਉਹਨਾਂ ਦਾ ਪੁੱਤਰ ਪਿਛਲੇ ਦੋ ਸਾਲ ਪਹਿਲਾਂ ਹੀ ਵਿਦੇਸ਼ ਗਿਆ ਸੀ, ਅਤੇ ਹੁਣ ਉੱਥੇ ਜਾ ਕਿ ਇਸ ਹਾਦਸੇ ਦਾ ਸ਼ਿਕਾਰ ਹੋ ਗਿਆ। ਪਰਿਵਾਰ ਦੇ ਲਾਡਲੇ ਦਾ ਅਜਿਹੇ ਭਿਆਨਕ ਤਰੀਕੇ ਨਾਲ ਮੌਤ ਦੇ ਮੂੰਹ ਚ ਜਾਣਾ ਪਰਿਵਾਰ ਨੂੰ ਬੇਹੱਦ ਦੁੱਖੀ ਕਰ ਰਿਹਾ ਹੈ। ਦਸਣਯੋਗ ਹੈ ਕੀ ਪਰਿਵਾਰ ਨੇ ਦੱਸਿਆ ਕਿ ਉਹਨਾਂ ਦਾ ਪੁੱਤਰ ਬੀਮਾਰ ਸੀ, ਹਸਪਤਾਲ ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ। ਦਸਣਾ ਬਣਦਾ ਹੈ ਕਿ ਪਰਿਵਾਰ ਨੂੰ ਵੀ ਕੁੱਝ ਦਿਨ ਪਹਿਲਾਂ ਪਤਾ ਲਗਾ ਕਿ ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਹੈ।

ਫ਼ਿਲਹਾਲ ਪਰਿਵਾਰ ਸਦਮੇ ਚ ਹੈ,ਅਤੇ ਪੁੱਤਰ ਨੂੰ ਆਪਣੀ ਧਰਤੀ ਤੇ ਲਿਆਉਣ ਲਈ ਅਪੀਲ ਕਰ ਰਿਹਾ ਹੈ। ਇੱਕ ਐੱਨ. ਜੀ. ਓ. ਦੇ ਵਲੋਂ ਪਰਿਵਾਰ ਦੀ ਮਦਦ ਕੀਤੇ ਜਾਨ ਦੀ ਗੱਲ ਆਖੀ ਗਈ ਹੈ, ਉਹਨਾਂ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਪਰਿਵਾਰ ਦੀ ਮਦਦ ਕੀਤੀ ਜਾਵੇ। ਦਸਣਾ ਬਣਦਾ ਹੈ ਕਿ ਪਰਿਵਾਰ ਬੇਹੱਦ ਗਰੀਬ ਹੈ ਅਤੇ ਉਹ ਹੁਣ ਸਰਕਾਰ ਦੇ ਵੱਲ ਦੇਖ ਰਿਹਾ ਹੈ।