ਆਈ ਤਾਜਾ ਵੱਡੀ ਖਬਰ
ਦੇਸ਼ ਦੇ ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ। ਉੱਥੇ ਜਾ ਕੇ ਜਿੱਥੇ ਇਨ੍ਹਾਂ ਭਾਰਤੀਆਂ ਵੱਲੋਂ ਭਾਰੀ ਮਸ਼ੱਕਤ ਕੀਤੀ ਜਾਂਦੀ ਹੈ। ਉਥੇ ਹੀ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਲਾਗੂ ਕੀਤੇ ਗਏ ਕਾਨੂੰਨਾਂ ਦਾ ਪਾਲਣ ਕਰਨਾ ਪੈਂਦਾ ਹੈ। ਕਿਉਂਕਿ ਉਨ੍ਹਾਂ ਦੇਸ਼ਾਂ ਵਿੱਚ ਵਧੇਰੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ ਤਾਂ ਜੋ ਲੋਕਾਂ ਵੱਲੋਂ ਅਮਨ ਅਤੇ ਸ਼ਾਂਤੀ ਨੂੰ ਬਣਾ ਕੇ ਰੱਖਿਆ ਜਾ ਸਕੇ। ਓਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਗਏ ਇਨ੍ਹਾਂ ਭਾਰਤੀਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿੱਥੇ ਉਹ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੀ ਖਾਤਰ ਕੰਮ ਕਰਨ ਜਾਂਦੇ ਹਨ। ਉਥੇ ਹੀ ਉਨ੍ਹਾਂ ਦੇਸ਼ਾਂ ਦੇ ਕਾਨੂੰਨਾਂ ਨੂੰ ਅਪਨਾਉਣ ਵਿੱਚ ਵੀ ਸਮਾਂ ਲੱਗਦਾ ਹੈ। ਹੁਣ ਵਿਦੇਸ਼ ਜਾਣ ਵਾਲੇ ਪੰਜਾਬੀਆਂ ਲਈ ਇਹ ਖਬਰ ਸਾਹਮਣੇ ਆਈ ਹੈ ਜਿੱਥੇ ਇਸ ਦੇਸ਼ ਵੱਲੋਂ ਇਹ ਪਾਬੰਦੀ ਲਗਾ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਦੁਬਈ ਨਗਰਪਾਲਿਕਾ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ ਜਿਸ ਸਦਕਾ ਸਾਫ਼-ਸੁਥਰਾ ਸ਼ਹਿਰ ਬਣਾਇਆ ਜਾ ਸਕੇ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਦੁਬਈ ਕਾਰੋਬਾਰ ਦੇ ਸਿਲਸਿਲੇ ਵਿੱਚ ਜਾਣਿਆ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਸੈਲਾਨੀ ਦੁਬਈ ਘੁੰਮਣ ਲਈ ਜਾਂਦੇ ਹਨ। ਜਿੱਥੇ ਦੁਬਈ ਦੀ ਸੁੰਦਰਤਾ ਬਹੁਤ ਸਾਰੇ ਲੋਕਾਂ ਨੂੰ ਅਕਰਸਿਤ ਕਰਦੀ ਹੈ। ਦੁਬਈ ਦੀ ਨਗਰ ਪਾਲਿਕਾ ਵੱਲੋਂ ਹੁਣ ਕੁਝ ਖ਼ਾਸ ਨਿਯਮ ਬਣਾ ਦਿੱਤੇ ਗਏ ਹਨ ਅਤੇ ਉਨ੍ਹਾਂ ਦੀ ਉਲੰਘਣਾ ਕਰਨ ਵਾਲਿਆਂ ਉਪਰ ਭਾਰੀ ਜੁਰਮਾਨੇ ਵੀ ਲਗਾਏ ਗਏ ਹਨ।
ਇਨ੍ਹਾਂ ਲਾਗੂ ਕੀਤੇ ਗਏ ਨਵੇਂ ਨਿਯਮਾਂ ਵਿਚ ਹੁਣ ਦੁਬਈ ਵਿੱਚ ਲੋਕਾਂ ਨੂੰ ਬਾਲਕੋਨੀ ਵਿਚ ਕੱਪੜੇ ਸੁਕਾਉਣ ਉਪਰ ਮਨਾਹੀ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ ਬਾਲਕੋਨੀ ਵਿਚ ਖੜ੍ਹ ਕੇ ਸਿਗਰਟ ਨਹੀਂ ਪੀ ਸਕਦਾ। ਨਾ ਹੀ ਉੱਥੇ ਕੋਈ ਡਿਸ਼ ਐਂਟੀਨਾ ਲਗਾਇਆ ਜਾ ਸਕਦਾ ਹੈ। ਇਸ ਤਰਾਂ ਹੀ ਬਾਲਕੋਨੀ ਵਿਚ ਜਾਨਵਰਾਂ, ਚਿੜੀਆਂ ਨੂੰ ਦਾਣੇ ਪਾਉਣਾ ,ਪਾਣੀ ਪਿਲਉਣਾ ਵੀ ਬੰਦ ਕਰ ਦਿੱਤਾ ਗਿਆ ਹੈ। ਉਪਰਲੀ ਮੰਜ਼ਿਲ ਦੀ ਬਾਲਕੋਨੀ ਧੋਂਦੇ ਸਮੇਂ ਪਾਣੀ ਹੇਠਲੀ ਮੰਜਲ ਤੇ ਨਹੀਂ ਹੋਣਾ ਚਾਹੀਦਾ। ਨਾ ਹੀਂ ਬਾਲਕੋਨੀ ਤੋਂ ਕੂੜਾ ਕਰਕਟ ਬਾਹਰ ਸਿੱਟਣ ਦਿੱਤਾ ਜਾਵੇਗਾ ।
ਅਗਰ ਕੋਈ ਲਾਗੂ ਕੀਤੀਆਂ ਗਈਆਂ ਇਨ੍ਹਾਂ ਪਾਬੰਦੀਆਂ ਦੀ ਉਲੰਘਣਾ ਕਰਦਾ ਹੈ ਅਤੇ ਗੰਦਗੀ ਫੈਲਾਉਦਾ ਹੈ। ਉਸ ਨੂੰ ਨਿਯਮ ਤੋੜਨ ਦੇ ਉਪਰ 500 ਤੋਂ 1500 ਦਿਰਹਮ, ਭਾਰਤੀ ਕਰੰਸੀ ਦੇ ਅਨੁਸਾਰ ਦਸ ਹਜ਼ਾਰ ਤੋਂ ਤੀਹ ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾਵੇਗਾ। ਹੁਣ ਦੁਬਈ ਜਾਣ ਵਾਲੇ ਭਾਰਤੀਆਂ ਨੂੰ ਇਨ੍ਹਾਂ ਨਿਯਮਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ।
Previous Postਪੰਜਾਬ ਚ ਨਾਈਟ ਕਰਫਿਊ ਲਗਣ ਦੇ ਬਾਰੇ ਚ ਉਪ ਮੁੱਖ ਮੰਤਰੀ ਤੇ ਸਿਹਤ ਮੰਤਰੀ ਓ.ਪੀ. ਸੋਨੀ ਨੇ ਦਿੱਤਾ ਇਹ ਬਿਆਨ
Next Postਇਥੇ ਸ਼ਰਾਬ ਨਾਲ ਭਰਿਆ ਟਰੱਕ ਪਲਟਿਆ – ਫਿਰ ਲੋਕਾਂ ਨੇ ਕੀਤੀ ਅਜਿਹੀ ਹਰਕਤ ਸਾਰੇ ਪਾਸੇ ਹੋ ਗਈ ਚਰਚਾ