ਵਿਦੇਸ਼ ਚ ਭਾਰਤੀ ਵਿਅਕਤੀ ਨੇ ਜਹਾਜ ਬਣਾ ਕੀਤੀ ਕਮਾਲ, ਯੂਰਪ ਦੀ ਪਰਿਵਾਰ ਸਮੇਤ ਕਰ ਰਿਹਾ ਸੈਰ

ਆਈ ਤਾਜ਼ਾ ਵੱਡੀ ਖਬਰ 

ਜਿਸ ਸਮੇਂ ਦੁਨੀਆਂ ਵਿੱਚ ਕਰੋਨਾ ਦਾ ਅਗਾਜ ਹੋਇਆ ਸੀ ਤਾਂ ਉਸ ਸਮੇਂ ਦੁਨੀਆਂ ਵਿਚ ਬਹੁਤ ਸਾਰਾ ਡਰ ਵੇਖਿਆ ਜਾ ਰਿਹਾ ਸੀ। ਜੇਕਰ ਕਰੋਨਾ ਦੇ ਦੌਰ ਵਿੱਚ ਕੀਤੀ ਗਈ ਤਾਲਾਬੰਦੀ ਦੇ ਦੌਰਾਨ ਸਾਰੇ ਦੇਸ਼ਾਂ ਵਿਚ ਲੋਕਾਂ ਨੂੰ ਆਪਣੇ ਘਰਾਂ ਵਿਚਕੈਦੀਆਂ ਦੀ ਤਰ੍ਹਾਂ ਰਹਿਣ ਲਈ ਮਜਬੂਰ ਹੋਣਾ ਪਿਆ ਸੀ। ਉਸ ਸਮੇਂ ਲੋਕਾਂ ਨੇ ਆਪਣੇ ਘਰ ਦੇ ਵਿੱਚ ਇਸ ਸਮੇਂ ਨੂੰ ਗੁਜਾਰਨਾ ਮੁਸ਼ਕਿਲ ਹੋ ਰਿਹਾ ਸੀ ਜਿਸ ਦੇ ਚਲਦਿਆਂ ਹੋਇਆਂ ਲੋਕਾਂ ਵੱਲੋਂ ਵੱਖ-ਵੱਖ ਕੰਮ ਕੀਤੇ ਜਾਣ ਲਈ ਇਸ ਨੂੰ ਇਸਤੇਮਾਲ ਕੀਤਾ ਗਿਆ ਸੀ। ਉੱਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਜਿੱਥੇ ਆਪਣੇ ਸਮੇਂ ਦੀ ਅਹਿਮੀਅਤ ਨੂੰ ਸਮਝਦੇ ਹੋਏ ਆਪਣੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਬਾਰੇ ਸੋਚਿਆ ਗਿਆ ਅਤੇ ਅਜਿਹੀਆਂ ਚੀਜ਼ਾਂ ਨੂੰ ਬਣਾਇਆ ਗਿਆ ਜਿਸ ਬਾਰੇ ਕਿਸੇ ਵੱਲੋਂ ਵੀ ਨਹੀਂ ਗਿਆ ਸੀ।

ਅਜਿਹੇ ਬਹੁਤ ਸਾਰੇ ਹੈਰਾਨ ਕਰਨ ਵਾਲੇ ਮਾਮਲੇ ਵੀ ਸਾਹਮਣੇ ਆਏ ਹਨ। ਹੁਣ ਵਿਦੇਸ਼ ਵਿੱਚ ਭਾਰਤੀ ਵਿਅਕਤੀ ਵੱਲੋਂ ਜਹਾਜ਼ ਬਣਾ ਕੇ ਕਮਾਲ ਕੀਤੀ ਗਈ ਹੈ ਅਤੇ ਆਪਣੇ ਪਰਿਵਾਰ ਸਮੇਤ ਭਾਰਤ ਦੀ ਸੈਰ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਲੰਡਨ ਤੋਂ ਆਇਆ ਹੈ। ਜਿੱਥੇ ਭਾਰਤ ਦੇ ਕੇਰਲ ਦੇ ਰਹਿਣ ਵਾਲੇ ਅਸ਼ੋਕ ਅਲੀਸੇਰਿਲ ਵੱਲੋਂ 1.8 ਕਰੋੜ ਰੁਪਏ ਦੀ ਲਾਗਤ ਨਾਲ ਆਪਣਾ ਇੱਕ ਚਾਰ ਸੀਟਾਂ ਵਾਲਾ ਹਵਾਈ ਜਹਾਜ ਬਣਾਇਆ ਗਿਆ ਹੈ। ਜਿਸ ਨਾਲ ਉਹ ਇਨੀ ਦਿਨੀ ਯੂਰਪ ਦੀ ਸੈਰ ਕਰ ਰਹੇ ਹਨ ਜਿਨ੍ਹਾਂ ਵਿੱਚ ਚੈੱਕ ਗਣਰਾਜ, ਆਸਟਰੀਆ ਅਤੇ ਜਰਮਨੀ ਸ਼ਾਮਲ ਹਨ।

ਜਿੱਥੇ ਅਸ਼ੋਕ ਮਾਸਟਰ ਦੀ ਪੜ੍ਹਾਈ ਕਰਨ ਲਈ ਯੂ ਕੇ 2006 ਵਿੱਚ ਗਏ ਸਨ। ਇਸ ਸਮੇਂ ਉਹ ਫੋਰਡ ਮੋਟਰ ਕੰਪਨੀ ਵਿਚ ਕੰਮ ਕਰ ਰਹੇ ਹਨ। 2018 ਦੀ ਸ਼ੁਰੂਆਤ ਵਿਚ ਜਿਥੇ ਉਨ੍ਹਾਂ ਵੱਲੋਂ ਪਾਇਲਟ ਲਾਇਸਸ ਲਿਆ ਗਿਆ ਸੀ ਅਤੇ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਦੋ ਸੀਟਾਂ ਦਾ ਇੱਕ ਛੋਟਾ ਜਹਾਜ਼ ਕਿਰਾਏ ਤੇ ਲੈ ਕੇ ਉਸ ਵਿਚ ਸਫ਼ਰ ਕੀਤਾ ਗਿਆ ਸੀ। ਪਰ ਉਨ੍ਹਾਂ ਦੇ ਪਰਿਵਾਰ ਵਿੱਚ ਪਤਨੀ ਅਤੇ ਦੋ ਬੇਟੀਆਂ ਹੋਣ ਦੇ ਕਾਰਨ ਉਨ੍ਹਾਂ ਨੂੰ 4 ਸੀਟਾਂ ਵਾਲੇ ਜਹਾਜ ਦੀ ਜ਼ਰੂਰਤ ਮਹਿਸੂਸ ਹੋ ਰਹੀ ਸੀ, ਤੇ ਕਿਰਾਏ ਤੇ ਲੈਣ ਵਾਲੇ ਜਹਾਜ਼ ਪੁਰਾਣੇ ਮਿਲ ਰਹੇ ਸਨ।

ਕਰੋਨਾ ਕਾਲ ਦੇ ਦੌਰਾਨ ਉਨ੍ਹਾਂ ਵੱਲੋਂ ਚਾਰ ਸੀਟਾਂ ਦਾ ਜਹਾਜ ਬਣਾਇਆ ਗਿਆ ਜਿਸ ਨੂੰ ਬਣਾਉਣ ਵਿੱਚ ਉਹਨਾਂ ਨੂੰ 18 ਮਹੀਨੇ ਦਾ ਸਮਾਂ ਲੱਗਾ ਹੈ। ਜਿੱਥੇ ਉਨ੍ਹਾਂ ਵੱਲੋਂ ਹਵਾਈ ਜਹਾਜ਼ ਬਣਾਉਣ ਵਾਲੀ ਸਲਿੰਗ ਏਅਰਕਰਾਫਟ ਦੀ ਫੈਕਟਰੀ ਦਾ ਦੌਰਾ ਕੀਤਾ ਗਿਆ ਸੀ ਅਤੇ ਜਹਾਜ਼ ਬਣਾਉਣ ਲਈ ਉਨ੍ਹਾਂ ਵੱਲੋਂ ਕਿੱਟ ਮੰਗਵਾਈ ਗਈ ਸੀ।