ਵਿਦੇਸ਼ ਚ ਭਾਰਤੀ ਦੀ ਚਮਕੀ ਕਿਸਮਤ, ਰਾਤੋ ਰਾਤ ਲਾਟਰੀ ਨੇ ਕਰਤਾ ਮਾਲੋਮਾਲ- ਪਰਿਵਾਰ ਚ ਨਹੀਂ ਰਿਹਾ ਖੁਸ਼ੀ ਦਾ ਟਿਕਾਣਾ

ਆਈ ਤਾਜ਼ਾ ਵੱਡੀ ਖਬਰ 

ਅਕਸਰ ਸਿਆਣਿਆਂ ਨੂੰ ਵੀ ਕਹਿੰਦੇ ਸੁਣਿਆ ਗਿਆ ਹੈ ਕਿ ਉਪਰ ਵਾਲਾ ਜਦੋਂ ਵੀ ਦਿੰਦਾ ਹੈ ਤਾਂ ਛੱਪਰ ਪਾੜ ਕੇ ਦਿੰਦਾ ਹੈ। ਬਹੁਤ ਸਾਰੇ ਲੋਕਾਂ ਵੱਲੋਂ ਜਿਥੇ ਸਖ਼ਤ ਮਿਹਨਤ-ਮੁਸ਼ੱਕਤ ਕੀਤੀ ਜਾਂਦੀ ਹੈ ਅਤੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਘਰ ਦੇ ਗੁਜ਼ਾਰੇ ਲਈ ਵਿਦੇਸ਼ਾਂ ਦਾ ਰੁਖ਼ ਵੀ ਕੀਤਾ ਜਾਂਦਾ ਹੈ ਜਿਥੇ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਉਨ੍ਹਾਂ ਵੱਲੋਂ ਸਖ਼ਤ ਮਿਹਨਤ ਮੁਸ਼ੱਕਤ ਕਰਕੇ ਪੈਸਾ ਕਮਾਇਆ ਜਾਂਦਾ ਹੈ ਜੇ ਉਹ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਬਿਹਤਰ ਤਰੀਕੇ ਨਾਲ ਕਰ ਸਕਣ। ਉੱਥੇ ਹੀ ਉਨ੍ਹਾਂ ਵੱਲੋਂ ਆਪਣੀ ਕਿਸਮਤ ਅਜ਼ਮਾਉਣ ਵਾਸਤੇ ਕਈ ਵਾਰ ਲਾਟਰੀ ਸਿਸਟਮ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ।

ਕਈ ਵਾਰ ਲੋਕਾਂ ਨੂੰ ਜਿਥੇ ਲਾਟਰੀ ਦੇ ਦੌਰਾਨ ਵਰਤੀ ਗਈ ਰਾਸ਼ੀ ਵਾਪਸ ਨਹੀਂ ਆਉਂਦੀ, ਉਥੇ ਹੀ ਕੁਝ ਲੋਕਾਂ ਦੀ ਕਿਸਮਤ ਰਾਤੋ-ਰਾਤ ਚਮਕ ਜਾਂਦੀ ਹੈ। ਅਜਿਹੇ ਮਾਮਲੇ ਅਕਸਰ ਹੀ ਸਾਹਮਣੇ ਆ ਜਾਂਦੇ ਹਨ। ਹੁਣ ਵਿਦੇਸ਼ ਵਿੱਚ ਭਾਰਤੀ ਦੀ ਕਿਸਮਤ ਚਮਕੀ ਹੈ ਜੋ ਰਾਤੋ ਰਾਤ ਲਾਟਰੀ ਕਾਰਨ ਮਾਲੋਮਾਲ ਹੋ ਗਿਆ ਹੈ ਤੇ ਪਰਿਵਾਰ ਵਿੱਚ ਖੁਸ਼ੀ ਦਾ ਟਿਕਾਣਾ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਸੰਯੁਕਤ ਅਰਬ ਅਮੀਰਾਤ ਤੋਂ ਸਾਹਮਣੇ ਆਈ ਹੈ, ਜਿੱਥੇ ਇਕ 30 ਸਾਲਾ ਨੌਜਵਾਨ ਦੀ ਕਿਸਮਤ ਰਾਤੋ-ਰਾਤ ਚਮਕ ਗਈ ਹੈ, ਜਿਸ ਨੇ ਲਾਟਰੀ ਡਰਾਅ ਦੇ ਵਿਚ 77,777 ਦਿਰਹਮ ਜਾਣੀ ਕੇ ਭਾਰਤੀ ਕਰੰਸੀ ਦੇ ਮੁਤਾਬਕ 16 ਲੱਖ ਰੁਪਏ ਦਿੱਤੇ ਹਨ।

ਇਸ ਨਵੇਂ ਵਿਆਹੇ ਭਾਰਤੀ ਪ੍ਰਵਾਸੀ ਵੱਲੋਂ ਜਿੱਥੇ ਪਹਿਲਾਂ ਵੀ ਦੋ ਵਾਰ ਰੈਫਲ ਡਰਾਅ ਜਿੱਤਣ ਦੀ ਕੋਸ਼ਿਸ਼ ਕੀਤੀ ਗਈ ਸੀ। ਪਰ ਉਹ ਸਫਲ ਨਹੀਂ ਹੋ ਸਕਿਆ ਸੀ ਪਰ ਤੀਜੀ ਵਾਰ ਉਸ ਦੀ ਕੋਸ਼ਿਸ਼ ਕਾਮਯਾਬ ਹੋ ਗਈ ਹੈ। ਉਸਨੇ ਆਖਿਆ ਕਿ ਉਸ ਵੱਲੋਂ ਇਹ ਰਾਸ਼ੀ ਆਪਣੇ ਮਾਤਾ-ਪਿਤਾ ਲਈ ਖਰਚੀ ਜਾਵੇਗੀ ਜਿੱਥੇ ਉਸਦੇ ਪਿਤਾ ਜੀ ਹੁਣ ਰਿਟਾਇਰ ਹੋਣ ਜਾ ਰਹੇ ਹਨ।

ਉੱਥੇ ਹੀ ਉਸ ਦੀ ਪਤਨੀ ਵੱਲੋਂ ਉਸ ਨੂੰ ਅਮਰੀਕਾ ਜਾਣ ਦੀ ਸਲਾਹ ਵੀ ਦਿੱਤੀ ਗਈ ਹੈ। ਉਥੇ ਹੀ ਇਹ ਰਾਸ਼ੀ ਜਿੱਤਣ ਵਾਲੇ ਲੇਖਾਕਾਰ ਕੁਨਾਲ ਨੇ ਆਖਿਆ ਹੈ ਕਿ ਉਸ ਦਾ ਮਕਸਦ ਅਜੇ ਆਪਣੇ ਮਾਤਾ-ਪਿਤਾ ਨੂੰ ਖੁਸ਼ੀ ਦੇਣਾ ਹੈ ਅਤੇ ਉਹ ਇਹ ਰਾਸ਼ੀ ਉਨ੍ਹਾਂ ਲਈ ਹੀ ਵਰਤਣਾ ਚਾਹੁੰਦਾ ਹੈ। ਇਸ ਤੋਂ ਪਹਿਲਾਂ ਵੀ ਹੋਰ ਭਾਰਤੀ ਇਸ ਤਰ੍ਹਾਂ ਰਾਸ਼ੀ ਜਿੱਤ ਚੁੱਕੇ ਹਨ।