ਵਿਦੇਸ਼ ਚ ਭਾਰਤੀ ਖਿਡਾਰੀਆਂ ਨਾਲ ਵਾਪਰਿਆ ਇਹ, ਫਿਰ ਸਿੱਖ ਲੈ ਗਏ ਗੁਰਦਵਾਰਾ ਸਾਹਿਬ ਚ ਕਟਵਾਈ ਰਾਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਦੇਸ਼ ਦੇ ਖਿਡਾਰੀਆਂ ਵੱਲੋਂ ਜਿੱਥੇ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਜਾਂਦਾ ਹੈ। ਉਥੇ ਹੀ ਵਿਦੇਸ਼ਾਂ ਦੀ ਧਰਤੀ ਤੇ ਜਾ ਕੇ ਕਈ ਤਰਾਂ ਦੀਆਂ ਜਿੱਤਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਭਾਰਤ ਦੇ ਖਿਡਾਰੀਆਂ ਦੁਆਰਾ ਜਿੱਤੇ ਹੋਏ ਤਗਮਿਆਂ ਦੇ ਨਾਲ ਜਿੱਥੇ ਖਿਡਾਰੀ ਉੱਚ ਮੰਜਿਲਾ ਨੂੰ ਸਰ ਕਰਦੇ ਹਨ। ਉਥੇ ਹੀ ਦੇਸ਼ ਵਾਸੀਆਂ ਦਾ ਮਾਣ ਵੀ ਉੱਚਾ ਹੋ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਖਿਡਾਰੀਆਂ ਨੂੰ ਆਪਣੀ ਹਿੰਮਤ ਅਤੇ ਮਿਹਨਤ ਸਦਕਾ ਵਿਦੇਸ਼ਾ ਵਿਚ ਜਾਣ ਦਾ ਮੌਕਾ ਮਿਲਦਾ ਹੈ। ਪਰ ਕਈ ਵਾਰ ਉਨ੍ਹਾਂ ਨੂੰ ਉਥੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵੀ ਦਰਪੇਸ਼ ਆਉਂਦੀਆਂ ਹਨ।

ਜਿਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸੀਬਤਾਂ ਝੱਲਣੀਆਂ ਪੈ ਜਾਂਦੀਆਂ ਹਨ। ਉਥੇ ਹੀ ਪੰਜਾਬੀਆਂ ਵੱਲੋਂ ਹਰ ਜਗ੍ਹਾ ਤੇ ਲੋਕਾਂ ਦੀ ਮਦਦ ਕੀਤੀ ਜਾਂਦੀ ਹੈ। ਹੁਣ ਵਿਦੇਸ਼ ਵਿਚ ਭਾਰਤੀ ਖਿਡਾਰੀਆਂ ਨਾਲ ਕੁਝ ਅਜਿਹਾ ਵਾਪਰਿਆ ਹੈ ਜਿਥੇ ਉਨ੍ਹਾਂ ਨੂੰ ਗੁਰਦੁਆਰੇ ਵਿੱਚ ਰਾਤ ਕੱਟਣੀ ਪਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਇਟਲੀ ਵਿੱਚ ਰੋਮ ਦੇ ਹਵਾਈ ਅੱਡੇ ਤੋਂ ਸਾਹਮਣੇ ਆਈ। ਜਿੱਥੇ ਹਵਾਈ ਅੱਡੇ ਦੇ ਸਟਾਫ਼ ਵੱਲੋਂ ਕੀਤੀ ਗਈ ਕੁੱਝ ਅਣਗਹਿਲੀ ਦੇ ਕਾਰਨ ਭਾਰਤੀ ਖਿਡਾਰਨਾਂ ਨੂੰ 8 ਤੋਂ 9 ਘੰਟੇ ਲਈ ਖੱਜਲ-ਖੁਆਰ ਹੋਣਾ ਪਿਆ। ਜਿੱਥੇ ਉਨ੍ਹਾਂ ਕੋਲ ਆਪਣੇ ਸਾਰੇ ਕਾਗਜ਼ਾਤ ਮੌਜੂਦ ਸਨ।

ਉੱਥੇ ਹੀ ਉਹਨਾਂ ਨੂੰ ਸੀਟ ਨੰਬਰ ਜਾਰੀ ਨਾ ਕੀਤੇ ਜਾਣ ਕਾਰਨ ਹਵਾਈ ਸਫ਼ਰ ਕਰਨ ਤੋਂ ਰੋਕ ਦਿੱਤਾ ਗਿਆ ਸੀ। ਉੱਥੇ ਹੀ ਹਵਾਈ ਅੱਡੇ ਉੱਪਰ ਭਾਰਤੀ ਖਿਡਾਰਨਾਂ ਦੇ ਖੱਜਲ-ਖੁਆਰ ਹੋਣ ਦੀ ਖਬਰ ਮਿਲਦੇ ਹੀ ਇਧਰ ਸਿੱਖ ਕਮੇਟੀ ਇਟਲੀ ਦੇ ਪ੍ਰਧਾਨ ਸੁਖਦੇਵ ਸਿੰਘ ਕੰਗ ਅਤੇ ਮਨਜੀਤ ਸਿੰਘ ਜੱਸੋ ਮਾਜਰਾ ਉਘੇ ਸਮਾਜ ਸੇਵੀ ਵੱਲੋਂ ਇਨ੍ਹਾਂ ਖਿਡਾਰਨਾਂ ਨੂੰ ਹਵਾਈ ਅੱਡੇ ਤੋਂ ਆਪਣੇ ਨਾਲ ਲਿਆਂਦਾ ਗਿਆ ਅਤੇ ਨਜ਼ਦੀਕ ਦੇ ਗੁਰਦੁਆਰਾ ਸਾਹਿਬ ਵਿੱਚ ਸੁਰੱਖਿਅਤ ਰਾਤ ਗੁਜ਼ਾਰਨ ਲਈ ਰਹਿਣ ਦਾ ਇੰਤਜ਼ਾਮ ਕੀਤਾ ਗਿਆ।

ਜਿੱਥੇ ਇਨ੍ਹਾਂ ਖਿਡਾਰਨਾਂ ਵੱਲੋਂ ਸਿੱਖਾਂ ਦੇ ਇਸ ਸ਼ਲਾਘਾਯੋਗ ਉਪਰਾਲੇ ਦਾ ਧੰਨਵਾਦ ਕੀਤਾ ਗਿਆ। ਉੱਥੇ ਹੀ ਹਵਾਈ ਅੱਡੇ ਦੇ ਸਟਾਫ ਵੱਲੋਂ ਵਰਤੀ ਗਈ ਅਣਗਹਿਲੀ ਕਾਰਨ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪਿਆ। ਇਹ ਸਾਰੀਆਂ ਖਿਡਾਰਨਾਂ ਇਟਲੀ ਵਿਖੇ ਹੋ ਰਹੀਆਂ ਅਨਲਾਈਅਨ ਵਰਲਡ ਚੈਂਪੀਅਨ 2021 ਅਬਰੂਸੋ ਵਿਖੇ ਹੋ ਰਹੀਆਂ ਖੇਡਾਂ ਵਿੱਚ ਸ਼ਾਮਲ ਹੋਣ ਆਈਆਂ ਸਨ। ਉਥੇ ਹੀ ਇੰਨਾ ਖਿਡਾਰਨਾ ਵੱਲੋਂ ਗੁਰਦੁਆਰਾ ਸਾਹਿਬ ਵਿੱਚ ਰਾਤ ਬਿਤਾਈ ਗਈ ਅਤੇ ਉਸ ਤੋਂ ਬਾਅਦ ਅਗਲੇ ਦਿਨ ਦੋਹਾ ਕਤਰ ਲਈ ਰਵਾਨਾ ਹੋ ਗਈਆਂ।