ਆਈ ਤਾਜਾ ਵੱਡੀ ਖਬਰ
ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ ਤੇ ਬਹੁਤ ਸਾਰੇ ਦੇਸ਼ਾਂ ਦੀ ਖੂਬਸੂਰਤੀ ਵੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕਰਦੀ ਹੈ। ਜਿੱਥੇ ਜਾ ਕੇ ਇਹ ਲੋਕ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੂਰੀ ਮਿਹਨਤ ਕਰਦੇ ਹਨ ਜਿਸ ਕਾਰਨ ਇਨ੍ਹਾਂ ਦੀਆਂ ਸਾਰੇ ਪਾਸੇ ਤਾਂਰੀਫਾ ਹੁੰਦੀਆਂ ਹਨ। ਉਥੇ ਹੀ ਵਿਦੇਸ਼ਾਂ ਵਿੱਚ ਗਏ ਹੋਏ ਭਾਰਤੀਆਂ ਬਾਰੇ ਕੋਈ ਨਾ ਕੋਈ ਅਜਿਹੀ ਖਬਰ ਸਾਹਮਣੇ ਆ ਜਾਂਦੀ ਹੈ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਆਏ ਦਿਨ ਹੀ ਕੋਈ ਨਾ ਕੋਈ ਅਜਿਹੇ ਦੁੱਖ ਭਰੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਦੁੱਖ ਵੀ ਹੁੰਦਾ ਹੈ।
ਹੁਣ ਕੈਨੇਡਾ ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਟਰੱਕ ਚਲਾਉਣ ਵਾਲੇ ਪੰਜਾਬੀ ਨੂੰ ਦਿਨ-ਰਾਤ ਬਿਨਾਂ ਸੁਤਿਆਂ ਟਰੱਕ ਚਲਾਉਣਾ ਮਹਿੰਗਾ ਪੈ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 2009 ਵਿਚ ਕੈਨੇਡਾ ਪਹੁੰਚਣ ਵਾਲਾ 40 ਸਾਲਾਂ ਭਾਰਤੀ ਨੌਜਵਾਨ ਟਰੱਕ ਚਲਾਉਣ ਦਾ ਕੰਮ ਕਰਦਾ ਹੈ। ਜੋ ਬਿਨਾ ਸੁੱਤੇ ਹੀ ਲਗਾਤਾਰ ਟਰੱਕ ਚਲਾ ਰਿਹਾ ਸੀ। ਉਸ ਵੱਲੋਂ ਨੀਂਦ ਪੂਰੀ ਨਾ ਕੀਤੇ ਹੋਣ ਕਾਰਨ ਇੱਕ ਖੜ੍ਹੀ ਕਾਰ ਉਪਰ ਟਰੱਕ ਮਾਰ ਦਿੱਤਾ ਗਿਆ। ਜਿਸ ਕਾਰਨ ਇਸ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ।
ਕਿਉਂਕਿ ਇਸ ਟੱਕਰ ਵਿਚ ਕਾਰ ਨੂੰ ਅਚਾਨਕ ਅੱਗ ਲੱਗਣ ਕਾਰਨ ਇਸ ਵਿੱਚ ਸਵਾਰ ਵਿਅਕਤੀਆਂ ਦੀ ਮੌਤ ਹੋ ਗਈ। ਇਸ ਵਿਅਕਤੀ ਵਿਰੁੱਧ ਅਦਾਲਤ ਵਿਚ ਲੰਮੇ ਸਮੇਂ ਤੋਂ ਕੇਸ ਚਲ ਰਿਹਾ ਸੀ। ਜਿਸ ਨੂੰ ਹੁਣ ਦੋਸ਼ੀ ਪਾਏ ਜਾਣ ਤੇ ਭਾਰਤ ਭੇਜਿਆ ਜਾ ਸਕਦਾ ਹੈ। ਕੈਨੇਡਾ ਵਿੱਚ ਇਸ ਵਿਅਕਤੀ ਦੇ ਦੋ ਬੱਚੇ ਹਨ। ਦੱਸਿਆ ਗਿਆ ਹੈ ਕਿ ਖਾਲਸੇ ਵਾਲੇ ਦਿਨ ਇਸ ਵਿਅਕਤੀ ਵੱਲੋਂ ਦੋ ਘੰਟੇ ਦੀ ਨੀਂਦ ਪੂਰੀ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਲਗਾਤਾਰ 26 ਘੰਟੇ ਟਰੱਕ ਚਲਾਇਆ ਗਿਆ। ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।
ਕਿਉਂਕਿ ਕਨੇਡਾ ਵਿੱਚ ਟਰੱਕ ਡਰਾਈਵਰ ਡਰਾਇਵਿੰਗ ਕਰਦੇ ਸਮੇਂ ਬਹੁਤ ਲੰਮਾ ਸਮਾਂ ਟੈਲੀਫੂਨ ਉੱਪਰ ਗੱਲਬਾਤ ਕਰਦੇ ਰਹਿੰਦੇ ਹਨ, ਜਿਸ ਕਾਰਨ ਅਜਿਹੇ ਹਾਦਸੇ ਪੇਸ਼ ਆਉਂਦੇ ਹਨ। ਉਥੇ ਹੀ ਟਰੱਕ ਡਰਾਈਵਰਾਂ ਨੂੰ ਜਲਦ ਅਮੀਰ ਹੋਣ ਦੇ ਚੱਕਰ ਵਿਚ ਫਸਾ ਕੇ ਕਈ ਤਰਾਂ ਦੇ ਗਲਤ ਕੰਮ ਕੀਤੇ ਜਾਣ ਲਈ ਵੀ ਮਜ਼ਬੂਰ ਕੀਤਾ ਜਾਂਦਾ ਹੈ। ਇਸ ਸਮੇਂ ਕੈਨੇਡਾ ਵਿਚ ਵਸਦੇ ਸਾਰੇ ਭਾਰਤੀਆਂ ਵੱਲੋਂ ਟਰੱਕ ਡਰਾਈਵਰ ਸਰਬਜੀਤ ਮਠਾਰੂ ਦੇ ਹੱਕ ਵਿੱਚ ਸਰਕਾਰ ਨੂੰ ਅਪੀਲ ਕੀਤੀ ਜਾ ਰਹੀ ਹੈ, ਕੀ ਉਸ ਨੂੰ ਭਾਰਤ ਨਾ ਭੇਜਿਆ ਜਾਵੇ।
Home ਤਾਜਾ ਖ਼ਬਰਾਂ ਵਿਦੇਸ਼ ਚ ਟਰੱਕ ਚਲਾਉਣ ਵਾਲੇ ਪੰਜਾਬੀ ਨੂੰ ਦਿਨ ਰਾਤ ਬਿਨਾ ਸੁੱਤਿਆਂ ਟਰੱਕ ਚਲਾਉਣਾ ਪੈ ਗਿਆ ਮਹਿੰਗਾ – ਹੋ ਜਾਵੋ ਸਾਵਧਾਨ
ਤਾਜਾ ਖ਼ਬਰਾਂ
ਵਿਦੇਸ਼ ਚ ਟਰੱਕ ਚਲਾਉਣ ਵਾਲੇ ਪੰਜਾਬੀ ਨੂੰ ਦਿਨ ਰਾਤ ਬਿਨਾ ਸੁੱਤਿਆਂ ਟਰੱਕ ਚਲਾਉਣਾ ਪੈ ਗਿਆ ਮਹਿੰਗਾ – ਹੋ ਜਾਵੋ ਸਾਵਧਾਨ
Previous Postਕਨੇਡਾ ਚ ਇਸ ਕਾਰਨ 10 ਪੰਜਾਬੀਆਂ ਨੂੰ ਕੀਤਾ ਗਿਆ ਗਿਰਫ਼ਤਾਰ- ਤਾਜਾ ਵੱਡੀ ਖਬਰ
Next Postਅਚਾਨਕ ਮੌਕੇ ਤੇ ਭਰਾ ਨੂੰ ਹੋਣ ਵਾਲੀ ਭਾਬੀ ਨਾਲ ਕਰਾਉਣਾ ਪੈ ਗਿਆ ਵਿਆਹ – ਕਾਰਨ ਜਾਣ ਰਹਿ ਜਾਵੋਂਗੇ ਹੈਰਾਨ