ਵਿਦੇਸ਼ ਚ ਜਾ ਕੇ ਕੰਮ ਕਰਨ ਵਾਲਿਆਂ ਲਈ ਆਈ ਮਾੜੀ ਖਬਰ – ਇਸ ਦੇਸ਼ ਨੇ ਕਰਤਾ ਇਹ ਵੱਡਾ ਐਲਾਨ

ਤਾਜਾ ਵੱਡੀ ਖਬਰ

ਦੇਸ਼ ਅੰਦਰ ਨੌਕਰੀ ਦੀ ਕਮੀ ਕਾਰਣ ਬਹੁਤ ਸਾਰੇ ਲੋਕ ਵਿਦੇਸ਼ਾਂ ਦਾ ਰੁਖ ਕਰ ਲੈਂਦੇ ਹਨ। ਭਾਰਤ ਦੀ ਬਹੁਤ ਸਾਰੀ ਅਬਾਦੀ ਵਿਦੇਸ਼ਾਂ ਵਿੱਚ ਗਈ ਹੋਈ ਹੈ। ਬਹੁਤ ਸਾਰੇ ਲੋਕ ਰੋਜ਼ੀ-ਰੋਟੀ ਦੀ ਭਾਲ ਵਿਚ ਵਿਦੇਸ਼ ਜਾਂਦੇ ਹਨ। ਤਾਂ ਜੋ ਉਹ ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਪੂਰਾ ਕਰ ਸਕਣ। ਜਿੱਥੇ ਕੁਝ ਲੋਕ ਮਜਬੂਰੀਵਸ ਵਿਦੇਸ਼ਾਂ ਵਿੱਚ ਜਾਂਦੇ ਹਨ ਤੇ ਉੱਥੇ ਹੀ ਕੁੱਝ ਲੋਕਾਂ ਨੂੰ ਬਾਹਰਲੇ ਦੇਸ਼ਾਂ ਦੀ ਖੂਬਸੂਰਤੀ ਆਪਣੇ ਵੱਲ ਖਿੱਚ ਕੇ ਲੈ ਜਾਂਦੀ ਹੈ। ਵੱਡੇ ਮੁਲਕਾਂ ਚ ਨਾ ਜਾਣ ਵਾਲ਼ੇ ਲੋਕ, ਘਰ ਦੀ ਤੰਗੀ ਦੇ ਚੱਲਦੇ ਹੋਏ

ਬਹੁਤ ਸਾਰੇ ਲੋਕ ਅਰਬ ਮੁਲਕਾਂ ਵਿੱਚ ਜਾਣਾ ਪਸੰਦ ਕਰਦੇ ਹਨ। ਜਿੱਥੇ ਜਾ ਕੇ ਉਹ ਮਿਹਨਤ ਨਾਲ ਕੰਮ ਕਰਦੇ ਹਨ ਅਤੇ ਆਪਣੇ ਪਰਵਾਰ ਦੀਆਂ ਖ਼ੁਸ਼ੀਆਂ ਪੂਰੀਆਂ ਕਰਦੇ ਹਨ। ਤੇ ਜਿੱਥੋਂ ਉਨ੍ਹਾਂ ਨੂੰ ਵਾਪਸ ਆਪਣੇ ਦੇਸ਼ ਵਾਪਿਸ ਆਉਣਾ ਵੀ ਆਸਾਨ ਹੋ ਜਾਂਦਾ ਹੈ। ਹੁਣ ਵਿਦੇਸ਼ ਵਿਚ ਜਾ ਕੇ ਕੰਮ ਕਰਨ ਵਾਲਿਆਂ ਲਈ ਇਕ ਮਾੜੀ ਖਬਰ ਸਾਹਮਣੇ ਆਈ ਹੈ , ਇਸ ਦੇਸ਼ ਨੇ ਕਰਤਾ ਵੱਡਾ ਐਲਾਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਸਾਊਦੀ ਅਰਬ ਵਿਚ ਭਾਰਤੀ ਮੂਲ ਦੇ ਲੋਕ ਕੰਮ ਨਹੀਂ ਕਰ ਸਕਣਗੇ। ਕਿਉਂਕਿ

ਪ੍ਰਵਾਸੀਆਂ ਲਈ ਬਹੁਤ ਸਾਰੇ ਨਿਯਮ ਬਦਲ ਦਿੱਤੇ ਗਏ ਹਨ।ਜਿੱਥੇ ਵਿਦੇਸ਼ੀਆਂ ਦੇ ਮੁਕਾਬਲੇ ਸਾਊਦੀ ਅਰਬ ਦੇ ਲੋਕਾਂ ਨੂੰ ਵਧੇਰੇ ਰੋਜ਼ਗਾਰ ਦੇ ਮੌਕੇ ਦੇਣ ਸਬੰਧੀ ਮਨੁੱਖੀ ਸਰੋਤ ਅਤੇ ਸਮਾਜਕ ਵਿਕਾਸ ਮੰਤਰਾਲੇ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ। ਜਿਸ ਦੇ ਤਹਿਤ ਉਥੋਂ ਦੇ ਮਾਲ, ਸੁਪਰਮਾਰਕੀਟ ,ਰੈਸਟੋਰੈਂਟ ਅਤੇ ਕੈਫੇ ਵਿੱਚ ਉਨ੍ਹਾਂ ਆਪਣੇ ਮੁਲਕ ਦੇ ਲੋਕਾਂ ਦੀ ਗਿਣਤੀ ਨੂੰ ਵਧਾਉਣ ਉਪਰ ਜੋਰ ਦਿੱਤਾ ਹੈ। ਜਿਸ ਦੇ ਤਹਿਤ 51 ਹਜ਼ਾਰ ਨੌਕਰੀਆਂ ਪ੍ਰਦਾਨ ਕਰਨ ਦੀ ਉਮੀਦ ਹੈ ਜਿਸ ਵਿੱਚ ਅਰਬ ਔਰਤਾਂ ਅਤੇ ਮਰਦਾਂ

ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਫੈਸਲਾ ਪਹਿਲਾਂ ਮਾਲ ਅਤੇ ਮਾਲ ਪ੍ਰਬੰਧਨ ਦਫ਼ਤਰਾਂ ਵਿੱਚ ਕੰਮ ਕਰਨ ਲਈ ਲਾਗੂ ਕੀਤਾ ਜਾਵੇਗਾ। ਇਸ ਸਬੰਧੀ ਨਿਯਮ ਮੰਤਰਾਲੇ ਦੀ ਵੈੱਬਸਾਈਟ ਤੇ ਵੀ ਸਾਰੀ ਜਾਣਕਾਰੀ ਉਪਲਬਧ ਕੀਤੀ ਗਈ ਹੈ। ਸਾਹਮਣੇ ਆਈ ਜਾਣਕਾਰੀ ਦੇ ਅਨੁਸਾਰ ਸਾਊਦੀ ਅਰਬ ਦੇ ਵਿਚ 2020 ਦੌਰਾਨ ਉੱਥੋਂ ਦੇ ਨਾਗਰਿਕਾਂ ਦੀ ਬੇਰੁਜਗਾਰੀ ਦੀ ਦਰ 12.6 ਫੀਸਦੀ ਤੱਕ ਡਿੱਗ ਗਈ ਸੀ, ਜੋ ਤੀਜੀ ਤਿਮਾਹੀ ਵਿਚ 14.9 ਫੀਸਦੀ ਸੀ। ਮੰਤਰਾਲੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਸੁਪਰ ਮਾਰਕੇਟ, ਰੈਸਟੋਰੈਂਟ ਅਤੇ ਕੈਫ਼ੇ ਵਿਚ ਨਾਗਰਿਕਾਂ ਦੀ ਗਿਣਤੀ ਦਾ ਵਾਧਾ ਕਰਨਾ ਹੋਵੇਗਾ, ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਪਾਰਕ ਅਦਾਰਿਆਂ ਨੂੰ ਜੁਰਮਾਨਾ ਕੀਤਾ ਜਾਵੇਗਾ।