ਵਿਦੇਸ਼ ਚ ਉੱਚੀ ਇਮਾਰਤ ਤੋਂ ਡਿਗਣ ਕਾਰਨ 5 ਸਾਲਾਂ ਭਾਰਤੀ ਮੂਲ ਦੀ ਬੱਚੀ ਦੀ ਹੋਈ ਦਰਦਨਾਕ ਮੌਤ

ਆਈ ਤਾਜਾ ਵੱਡੀ ਖਬਰ 

ਬਹੁਤ ਸਾਰੇ ਪਰਵਾਰਾਂ ਵੱਲੋਂ ਜਿਥੇ ਰੋਜ਼ੀ ਰੋਟੀ ਦੀ ਖਾਤਰ ਵਿਦੇਸ਼ਾਂ ਦਾ ਰੁਖ਼ ਕੀਤਾ ਗਿਆ ਹੈ ਉਥੇ ਹੀ ਵਿਦੇਸ਼ਾਂ ਵਿੱਚ ਵਾਪਰਨ ਵਾਲੇ ਹਾਦਸੇ ਵਿੱਚ ਕਈ ਪਰਵਾਰਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਆਏ ਦਿਨ ਹੀ ਵਿਦੇਸ਼ਾਂ ਤੋਂ ਆਉਣ ਵਾਲੀਆਂ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨੇ ਬਹੁਤ ਸਾਰੇ ਪਰਿਵਾਰਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਦੇ ਦਿਲ ਵਿੱਚ ਡਰ ਪੈਦਾ ਕੀਤਾ ਹੈ, ਵਾਪਰਨ ਵਾਲੇ ਹਾਦਸਿਆਂ ਦੇ ਵਿੱਚ ਬਹੁਤ ਸਾਰੇ ਮਾਸੂਮ ਬੱਚਿਆਂ ਦੀ ਜਾਨ ਵੀ ਚਲੀ ਜਾਂਦੀ ਹੈ ਜੋ ਘਰ ਦੀ ਰੌਣਕ ਹੁੰਦੇ ਹਨ। ਹੁਣ ਵਿਦੇਸ਼ ਚ ਉੱਚੀ ਇਮਾਰਤ ਤੋਂ ਡਿਗਣ ਕਾਰਨ 5 ਸਾਲਾਂ ਭਾਰਤੀ ਮੂਲ ਦੀ ਬੱਚੀ ਦੀ ਹੋਈ ਦਰਦਨਾਕ ਮੌਤ , ਜਿੱਥੇ ਸੋਗ ਦੀ ਲਹਿਰ ਫੈਲ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਦੁਬਈ ਤੋਂ ਸਾਹਮਣੇ ਆਇਆ ਹੈ ਜਿੱਥੇ ਅਲ ਬੁਸਤਾਨ ਸੈਂਟਰ ਨੇੜੇ ਪਰਿਵਾਰ ਦੇ ਅਪਾਰਟਮੈਂਟ ਦੀ 9ਵੀਂ ਮੰਜ਼ਿਲ ਤੋਂ ਖੁੱਲ੍ਹੀ ਇੱਕ ਛੋਟੀ ਜਿਹੀ ਖਿੜਕੀ ਤੋਂ ਇਹ ਬੱਚੀ ਡਿੱਗ ਗਈ ਸੀ। ਦੁਬਈ ਵਿੱਚ ਜਿੱਥੇ ਉੱਚੀਆਂ ਇਮਾਰਤਾਂ ਦੇਖੀਆਂ ਜਾਂਦੀਆਂ ਹਨ ਉਥੇ ਹੀ ਬਹੁਤ ਸਾਰੇ ਪਰਿਵਾਰ ਵੀ ਇਨ੍ਹਾਂ ਇਮਾਰਤਾਂ ਵਿੱਚ ਰਹਿੰਦੇ ਹਨ।

ਭਾਰਤੀ ਮੂਲ ਦੀ ਪੰਜ ਸਾਲਾ ਬੱਚੀ ਦੀ ਜਿੱਥੇ ਉਚਾਈ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਉਥੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਦੱਸਿਆ ਗਿਆ ਹੈ ਕਿ ਇਹ ਹਾਦਸਾ 10 ਦਸੰਬਰ ਨੂੰ ਰਾਤ ਕਰੀਬ 9.30 ਵਜੇ ਵਾਪਰਿਆ ਹੈ। ਬੱਚੀ ਦਾ ਅੰਤਿਮ ਸੰਸਕਾਰ ਭਾਰਤ ਵਿੱਚ ਕੀਤਾ ਜਾਵੇਗਾ ਜਿਸ ਵਾਸਤੇ ਦਸਤਾਵੇਜ ਤਿਆਰ ਕੀਤੇ ਜਾ ਰਹੇ ਹਨ

ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਗੁਆਂਢ ਵਿੱਚ ਰਹਿਣ ਵਾਲੇ ਕਿਸੇ ਵੱਲੋਂ ਦੱਸਿਆ ਗਿਆ ਹੈ ਕਿ ਬੱਚੀ ਦੀ ਇਸ ਤਰ੍ਹਾਂ ਮੌਤ ਹੋਣਾ ਹੈਰਾਨੀ ਜਨਕ ਹੈ ਕਿਉਂਕਿ ਇਸ ਪਿਆਰੀ ਜਿਹੀ ਛੋਟੀ ਬੱਚੀ ਲਈ ਖਿੜਕੀ ਵਿਚੋਂ ਦੀ ਲੰਘਣਾ ਮੁਸ਼ਕਲ ਸੀ। ਇਸ ਘਟਨਾ ਕਾਰਨ ਜਿੱਥੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਉਥੇ ਹੀ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਅਜਿਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਬੱਚਿਆਂ ਦੇ ਮਾਪਿਆਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਡਰ ਵੇਖਿਆ ਜਾ ਰਿਹਾ ਹੈ।