ਵਿਦੇਸ਼ ਗਏ ਨੌਜਵਾਨ ਨੂੰ ਰਾਤ ਦੇ ਹਨੇਰੇ ਚ ਮਿਲੀ ਇਸ ਤਰਾਂ ਮੌਤ ਪ੍ਰੀਵਾਰ ਨੇ ਕੀਤੀ ਸਖਤ ਕਾਰਵਾਈ ਦੀ ਇਹ ਮੰਗ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਬੇਰੁਜਗਾਰੀ ਦੇ ਚਲਦੇ ਹੋਏ ਬਹੁਤ ਸਾਰੇ ਨੌਜਵਾਨਾਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ ਅਤੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਲਈ ਉਨ੍ਹਾਂ ਨੂੰ ਵਿਦੇਸ਼ ਤੋਰ ਦਿੱਤਾ ਜਾਂਦਾ ਹੈ। ਜਿੱਥੇ ਜਾ ਕੇ ਉਨ੍ਹਾਂ ਦੇ ਬੱਚੇ ਆਪਣੇ ਭਵਿੱਖ ਨੂੰ ਸੁਨਹਿਰਾ ਬਣਾ ਸਕਣ ਅਤੇ ਉਨ੍ਹਾਂ ਦਾ ਆਉਣ ਵਾਲਾ ਕਲ ਬੇਹਤਰ ਹੋ ਸਕੇ। ਉਥੇ ਹੀ ਵਿਦੇਸ਼ਾਂ ਵਿੱਚ ਗਏ ਹੋਏ ਨੌਜਵਾਨਾਂ ਵੱਲੋਂ ਆਪਣੇ ਘਰ ਦੀਆਂ ਤੰਗੀਆਂ ਤੁਰਸ਼ੀਆਂ ਨੂੰ ਦੂਰ ਕੀਤਾ ਜਾਂਦਾ ਹੈ ਅਤੇ ਮਾਪਿਆਂ ਨੂੰ ਵੀ ਇਕ ਵਧੀਆ ਭਵਿੱਖ ਦੇਣ ਦੀ ਕੋਸ਼ਿਸ਼ ਕੀਤੀ ਹੈ। ਵਿਦੇਸ਼ ਗਏ ਪੁੱਤਰਾਂ ਦੀ ਸੁੱਖ-ਸ਼ਾਂਤੀ ਲਈ ਜਿੱਥੇ ਪਰਿਵਾਰ ਵੱਲੋਂ ਹਰ ਵਕਤ ਉਹਨਾਂ ਦੀ ਸਲਾਮਤੀ ਵਾਸਤੇ ਅਰਦਾਸ ਕੀਤੀ ਜਾਂਦੀ ਹੈ। ਉਥੇ ਹੀ ਵਿਦੇਸ਼ ਗਏ ਪੁੱਤਰਾਂ ਨਾਲ ਵਾਪਰਨ ਵਾਲੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ।

ਹੁਣ ਵਿਦੇਸ਼ ਗਏ ਨੌਜਵਾਨ ਦੀ ਰਾਤ ਦੇ ਹਨੇਰੇ ਵਿੱਚ ਹੋਈ ਮੌਤ ਤੇ ਪਰਵਾਰ ਵੱਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਕਪੂਰਥਲਾ ਜਿਲਾ ਦੇ ਅਧੀਨ ਆਉਣ ਵਾਲੇ ਪਿੰਡ ਸੁੰਨੜਵਾਲਾ ਤੋਂ ਸਾਹਮਣੇ ਆਇਆ। ਜਿੱਥੇ ਇਸ ਪਿੰਡ ਦਾ ਨੌਜਵਾਨ ਸੰਦੀਪ ਸਿੰਘ ਪੁੱਤਰ ਬਖਸ਼ੀਸ਼ ਸਿੰਘ ਅੱਜ ਤੋਂ ਕਰੀਬ ਢਾਈ ਸਾਲ ਪਹਿਲਾਂ ਰੋਜ਼ੀ ਰੋਟੀ ਦੀ ਖਾਤਰ ਮਨੀਲਾ ਵਿਖੇ ਗਿਆ ਸੀ, ਜੋ ਉਥੇ ਹੀ ਰਹਿ ਰਿਹਾ ਸੀ। ਬੀਤੇ ਦਿਨੀਂ ਇਹ ਨੌਜਵਾਨ ਸੰਦੀਪ ਸਿੰਘ ਆਪਣੇ ਇੱਕ ਦੋਸਤ ਨਾਲ ਪਹਾੜੀ ਖੇਤਰ ਵਿੱਚ ਘੁੰਮਣ ਗਿਆ ਹੋਇਆ ਸੀ।

ਉਥੇ ਹੀ ਦੋਹਾਂ ਦੋਸਤਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਹ ਝਗੜਾ ਹੱਥੋਂ-ਪਾਈ ਤੱਕ ਪਹੁੰਚ ਗਿਆ ਅਤੇ ਜਿਸ ਕਾਰਨ ਪਹਾੜੀ ਤੋਂ ਡਿੱਗਣ ਕਾਰਨ ਸੰਦੀਪ ਸਿੰਘ ਦੀ ਮੌਤ ਹੋ ਗਈ। ਉਸ ਸਮੇਂ ਦੋਹਾ ਨੌਜਵਾਨਾਂ ਵੱਲੋਂ ਸ਼ਰਾਬ ਪੀਤੀ ਹੋਈ ਸੀ। ਪੁਲਿਸ ਵੱਲੋਂ ਇਸ ਘਟਨਾ ਦੇ ਕਾਰਨ ਨੌਜਵਾਨ ਦੀ ਮੌਤ ਹੋਣ ਦੇ ਦੋਸ਼ ਵਿੱਚ ਉਸਦੇ ਇਕ ਦੋਸਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ ,ਜੋ ਕੇ ਪੰਜਾਬੀ ਨੌਜਵਾਨ ਹੈ।

ਉਥੇ ਹੀ ਪਰਿਵਾਰ ਵੱਲੋਂ ਦੋਸ਼ੀ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ। ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਆਪਣੇ ਪਰਵਾਰ ਵਿੱਚ ਆਪਣੀ ਪਤਨੀ ਅਤੇ ਦੋ ਬੇਟੀਆਂ ਨੂੰ ਛੱਡ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।